ਅਣਖ ਖਾਤਿਰ ਧੀ ਦਾ ਕਤਲ ਕਰਨ ਵਾਲੇ ਪਿਓ ਨੇ ਆਪ ਕੀਤਾ ਪੁਲਿਸ ਅੱਗੇ ਸਰੰਡਰ
- ਪੁਲਿਸ ਨੇ ਬਾਬਾ ਬਕਾਲਾ ਸਾਹਿਬ ਕੋਰਟ ਵਿੱਚ ਕੀਤਾ ਪੇਸ਼
- ਕਿਹਾ ਇਕ ਰਾਤ ਕੀਤੇ ਰਹਿ ਕੇ ਆਈ ਸੀ ਧੀ ਤਾਂ ਚੁੱਕਿਆ ਇਹ ਕਦਮ
- ਅਸੀ ਅਣਖ ਵਾਲੇ ਬੰਦੇ ਹਾਂ : ਮੁਲਜ਼ਮ ਪਿਤਾ
- ਅਜਿਹਾ ਕਰਨ ਵਾਲੀਆਂ ਦੂਸਰਿਆਂ ਲੜਕੀਆਂ ਲਈ ਇਹ ਮਿਸਾਲ ਹੋਵੇਗਾ :ਮੁਲਜ਼ਮ
ਅੰਮ੍ਰਿਤਸਰ, 11 ਅਗਸਤ 2023 - ਅੰਮ੍ਰਿਤਸਰ ਵਿੱਚ ਇੱਕ ਪਿਓ ਵੱਲੋਂ ਆਪਣੀ ਧੀ ਦਾ ਕਿਰਪਾਨ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੁੰਮਾਇਆ ਸੀ। ਇਸ ਮੌਕੇ ਜਦੋਂ ਦਲਬੀਰ ਸਿੰਘ ਨੂੰ ਪੇਸ਼ੀ ਤੇ ਲਿਆਂਦਾ ਗਿਆ ਤਾਂ ਉਸ ਨੇ ਪਛਤਾਵਾ ਕਰਨ ਦੀ ਥਾਂ ਕਿਹਾ ਕਿ ਆਪਾਂ ਅਣਖਾਂ ਵਾਲੇ ਹਾਂ। ਜ਼ਿਕਰ ਕਰ ਦਈਏ ਕਿ ਇਹ ਸਾਰਾ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਸਿੱਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਛਲ ਦਾ ਹੈ। ਜਿੱਥੇ ਦਲਬੀਰ ਸਿੰਘ ਦੀ 20 ਸਾਲਾ ਕੁੜੀ ਸੁਮਨਦੀਪ ਕੌਰ ਬੁੱਧਵਾਰ ਨੂੰ ਬਿਨਾਂ ਦੱਸੇ ਘਰੋਂ ਚਲੀ ਗਈ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਅਣਖ ਖਾਤਿਰ ਧੀ ਦਾ ਕਤਲ ਕਰਨ ਵਾਲੇ ਪਿਓ ਨੇ ਆਪ ਕੀਤਾ ਪੁਲਿਸ ਅੱਗੇ ਸਰੰਡਰ, ਪੜ੍ਹੋ ਕੀ ਕਿਹਾ (ਵੀਡੀਓ ਵੀ ਦੇਖੋ)
ਪਰਿਵਾਰਕ ਮੈਂਬਰਾਂ ਨੇ ਸੁਮਨਦੀਪ ਕੌਰ ਦੀ ਕਾਫੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ। ਫਿਰ ਵੀਰਵਾਰ ਦੁਪਹਿਰ ਅਚਾਨਕ ਉਹ ਵਾਪਸ ਪਰਤ ਆਈ ਤਾਂ ਉਸ ਨੂੰ ਵੇਖ ਕੇ ਉਸ ਦਾ ਪਿਤਾ ਦਲਬੀਰ ਸਿੰਘ ਭੜਕ ਉੱਠਿਆ। ਜਿਸ ਤੋਂ ਬਾਅਦ ਉਹ ਆਪਣੀ ਧੀ ਸੁਮਨਦੀਪ ਕੌਰ ਨੂੰ ਆਪਣੀ ਦੁਕਾਨ 'ਤੇ ਲੈ ਗਿਆ ਅਤੇ ਉਥੇ ਉਸ ਨੇ ਕਿਰਪਾਨ ਨਾਲ ਉਸ 'ਤੇ ਜ਼ੋਰਦਾਰ ਹਮਲਾ ਕਰ ਦਿੱਤਾ, ਜਦੋਂ ਤੱਕ ਸੁਮਨਦੀਪ ਕੌਰ ਦੀ ਮੌਤ ਨਹੀਂ ਹੋ ਗਈ, ਉਹ ਉਸ ਉੱਤੇ ਵਾਰ-ਵਾਰ ਹਮਲਾ ਕਰਦਾ ਰਿਹਾ।
ਇਸ ਤੋਂ ਬਾਅਦ ਦਲਬੀਰ ਸਿੰਘ ਨੇ ਆਪਣੀ ਧੀ ਸੁਮਨਦੀਪ ਕੌਰ ਦੀਆਂ ਦੋਵੇਂ ਲੱਤਾਂ ਦੁਪੱਟੇ ਨਾਲ ਬੰਨ੍ਹ ਕੇ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਲਈਆਂ। ਇਸ ਤੋਂ ਬਾਅਦ ਉਸ ਨੂੰ ਬਾਜ਼ਾਰ 'ਚੋਂ ਘੜੀਸਦਾ ਲੈ ਗਿਆ ਤੇ ਲਾਈਨਾਂ ਉੱਤੇ ਸੁੱਟ ਦਿੱਤਾ ਸੀ। ਇਸ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ।