ਅਦਾਲਤ ਨੇ ਗੈਂਗਸਟਰ ਮਨਦੀਪ ਤੂਫਾਨ, ਮਨਪ੍ਰੀਤ ਰਈਆ ਅਤੇ ਮੱਖਣ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਭੇਜਿਆ
ਰਾਕੇਸ਼ ਭੱਟੀ
ਹੁਸ਼ਿਆਰਪੁਰ, 30 ਸਤੰਬਰ 2022 - ਹੁਸ਼ਿਆਰਪੁਰ ਫਰੂਟ ਵਪਾਰੀ ਅਗਵਾ ਕਾਂਡ 'ਚ ਰਿਮਾਂਡ 'ਤੇ ਲਿਆਂਦੇ ਗਏ ਗੈਂਗਸਟਰ ਮਨਦੀਪ ਤੂਫਾਨ, ਮਨਪ੍ਰੀਤ ਰਈਆ ਅਤੇ ਮੱਖਣ ਸਿੰਘ ਨੂੰ ਅੱਜ ਹੁਸ਼ਿਆਰਪੁਰ ਦੀ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ। ਮੱਖਣ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦੋਂ ਕੇ ਗੈਂਗਸਟਰ ਮਨਪ੍ਰੀਤ ਅਤੇ ਮਨਦੀਪ ਦਾ ਟਰਾਂਜਿਟ ਰੇਮੰਡ 'ਤੇ ਲੈਣ ਲਈ ਅੰਮ੍ਰਿਤਸਰ ਪੁਲਿਸ ਨੇ ਅਦਾਲਤ 'ਚ ਅਪੀਲ ਕੀਤੀ ਸੀ। ਰਿਮਾਂਡ ਦੀ ਮੰਗ ਸੀ ਕੇ ਅੰਮ੍ਰਿਤਸਰ ਪੁਲਸ ਰਾਜਾ ਕੰਧੋਵਾਲੀਆ ਦੇ ਕਤਲ ਦੇ ਦੋਸ਼ੀਆਂ ਨੂੰ ਪਨਾਹ ਦੇਣ ਦੇ ਮਾਮਲੇ 'ਚ ਪੁੱਛਗਿੱਛ ਲਈ ਦੋਵਾਂ ਗੈਂਗਸਟਰਾਂ ਨੂੰ ਲੈ ਕੇ ਜਾਣਾ ਚਾਹੁੰਦੀ ਸੀ ਪਰ ਅੰਮ੍ਰਿਤਸਰ ਪੁਲਸ ਦੀ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਅਤੇ ਮਨਪ੍ਰੀਤ ਅਤੇ ਮਨਦੀਪ ਨੂੰ ਗ੍ਰਿਫਤਾਰ ਕਰ ਕੇ ਹੁਸ਼ਿਆਰਪੁਰ ਜੇਲ ਭੇਜ ਦਿੱਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅਦਾਲਤ ਨੇ ਗੈਂਗਸਟਰ ਮਨਦੀਪ ਤੂਫਾਨ, ਮਨਪ੍ਰੀਤ ਰੀਆ ਅਤੇ ਮੱਖਣ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਭੇਜਿਆ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦਿਆਂ ਮਨਪ੍ਰੀਤ ਅਤੇ ਮਨਦੀਪ ਦੇ ਵਕੀਲ ਅਮਿਤ ਅਗਨੀਹੋਤਰੀ ਨੇ ਦੱਸਿਆ ਕਿ ਮਨਦੀਪ ਅਤੇ ਮਨਪ੍ਰੀਤ ਦੋਵਾਂ ਨੂੰ ਅਗਵਾ ਮਾਮਲੇ 'ਚ ਪੁੱਛਗਿੱਛ ਲਈ ਮਾਨਸਾ ਤੋਂ ਹੁਸ਼ਿਆਰਪੁਰ ਪੁਲਸ ਲੈ ਕੇ ਆਈ ਸੀ, ਜਿਸ ਕਾਰਨ ਅੱਜ ਦੋਵਾਂ ਦਾ ਤਿੰਨ ਦਿਨ ਦਾ ਰਿਮਾਂਡ ਖਤਮ ਹੋ ਗਿਆ, ਜਿਸ ਕਾਰਨ ਅੰਮ੍ਰਿਤਸਰ ਪੁਲਸ ਨੇ ਐੱਸ. ਰਾਜਾ ਕੰਧੋਵਾਲੀਆ ਕਤਲ ਕੇਸ ਵਿੱਚ ਦੋਸ਼ੀਆਂ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਦੋਵਾਂ ਦਾ ਰਿਮਾਂਡ ਲੈਣਾ ਚਾਹੁੰਦਾ ਸੀ ਪਰ ਅੰਮ੍ਰਿਤਸਰ ਪੁਲੀਸ ਦੀ ਅਰਜ਼ੀ ਨੂੰ ਜੱਜ ਨੇ ਰੱਦ ਕਰ ਦਿੱਤਾ ਅਤੇ ਦੋਵਾਂ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਮੱਖਣ ਸਿੰਘ ਦੇ ਵਕੀਲ ਅਨੁਸਾਰ ਮੱਖਣ ਨੂੰ 21 ਸਤੰਬਰ ਨੂੰ ਅਗਵਾ ਕਾਂਡ ਵਿੱਚ ਪੁੱਛਗਿੱਛ ਲਈ ਹੁਸ਼ਿਆਰਪੁਰ ਪੁਲਿਸ ਕੋਲ ਲਿਆਂਦਾ ਗਿਆ ਸੀ, ਪਰ ਇਸ ਪੁਲਿਸ ਨੂੰ ਮੱਖਣ ਕੋਲੋਂ ਕੁਝ ਨਹੀਂ ਮਿਲਿਆ, ਜਿਸ ਕਾਰਨ ਅੱਜ ਜੱਜ ਸਾਹਿਬ ਨੇ ਮੱਖਣ ਨੂੰ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਹੈ।