ਅਨਾਜ 'ਤੇ GST ਲਗਾਉਣ ਦਾ ਬੁਢਲਾਡਾ ਦੇ ਆੜਤੀਆਂ ਨੇ ਕੀਤਾ ਵਿਰੋਧ
--ਆੜਤੀਆਂ ਨੇ ਕਾਰੋਬਾਰ ਬੰਦ ਕਰਕੇ ਕੀਤਾ ਪ੍ਰਦਰਸ਼ਨ।
--ਸਮਾਜ ਨੂੰ ਭੁਗਤਣਾ ਪਵੇਗਾ ਇਸ ਤੁਗਲੁਕੀ ਫ਼ਰਮਾਨ ਦਾ ਖਾਮਿਆਜ਼ਾ।
ਬੁਢਲਾਡਾ,16 ਜੁਲਾਈ 2022 : ਕੇਂਦਰ ਸਰਕਾਰ ਵੱਲੋਂ ਸਾਰੇ ਹੀ ਤਰਾਂ ਦੇ ਅਨਾਜ ਉੱਪਰ ਜੀ.ਐਸ.ਟੀ. ਲਗਾਉਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਅੱਜ ਪੂਰੇ ਭਾਰਤ ਦੇ ਆੜ੍ਹਤੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਤਹਿਤ ਬੁਢਲਾਡਾ ਵਿੱਚ ਆੜ੍ਹਤੀ ਐਸੋਸੀਏਸ਼ਨ ਵੱਲੋਂ ਹੜਤਾਲ ਕਰਕੇ ਕਾਰੋਬਾਰ ਬੰਦ ਰੱਖੇ ਗਏ। ਆੜਤੀਆਂ ਨੇ ਕਿਹਾ ਕਿ ਅਨਾਜ ਉੱਪਰ ਜੀ.ਐਸ.ਟੀ. ਲੱਗਣ ਨਾਲ ਮਹਿੰਗਾਈ ਵਿਚ ਵਾਧਾ ਹੋਵੇਗਾ ਅਤੇ ਇਸ ਨਾਲ ਗਰੀਬ ਵਰਗ ਲਈ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਹੋ ਜਾਵੇਗੀ। ਇਸਨੂੰ ਤੁਗਲੁਕੀ ਫ਼ਰਮਾਨ ਦੱਸਦਿਆਂ ਉਹਨਾਂ ਕਿਹਾ ਕਿ ਲੋਕ ਗ਼ਰੀਬੀ ਵੱਲ ਚਲੇ ਜਾਣਗੇ ਤੇ ਇਸਦਾ ਖਾਮਿਆਜ਼ਾ ਸਮਾਜ ਨੂੰ ਭੁਗਤਣਾ ਪਵੇਗਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅਨਾਜ 'ਤੇ GST ਲਗਾਉਣ ਦਾ ਬੁਢਲਾਡਾ ਦੇ ਆੜਤੀਆਂ ਨੇ ਕੀਤਾ ਵਿਰੋਧ (ਵੀਡੀਓ ਵੀ ਦੇਖੋ)
ਧਰਨਾਕਾਰੀ ਆੜਤੀਆਂ ਨੂੰ ਸੰਬੋਧਨ ਕਰਦਿਆਂ ਆੜਤੀ ਐਸੋਸੀਏਸ਼ਨ ਦੇ ਆਗੂ ਹਰਵਿੰਦਰ ਸਿੰਘ ਤੇ ਪ੍ਰੇਮ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਦੇ ਆੜ੍ਹਤੀ ਵਿਰੋਧੀ ਕਨੂੰਨ ਲਿਆਂਦੇ ਜਾ ਰਹੇ ਹਨ ਕਿਉਂਕਿ ਪਹਿਲਾਂ ਕੇਂਦਰ ਸਰਕਾਰ ਨੇ ਨਰਮੇ ਦੀ ਫਸਲ ਉੱਪਰ ਆੜਤ ਬੰਦ ਕੀਤੀ ਅਤੇ ਹੁਣ ਅਨਾਜ ਉੱਪਰ 5 ਫੀਸਦੀ ਜੀਐਸਟੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪ੍ਰਧਾਨ ਦੇ ਆਦੇਸ਼ ਤੇ ਬੁਢਲਾਡਾ ਵਿੱਚ ਆੜਤੀ ਐਸੋਸੀਏਸ਼ਨ ਵੱਲੋਂ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਤੁਗਲਕੀ ਫਰਮਾਨ ਨਾਲ ਆੜ੍ਹਤੀਆਂ ਦਾ ਕੰਮਕਾਜ ਵੱਧ ਜਾਵੇਗਾ ਅਤੇ ਮਹਿੰਗਾਈ ਵਿੱਚ ਵਾਧਾ ਹੋਵੇਗਾ, ਜਿਸ ਨਾਲ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਲਈ ਘਰ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਅੱਜ ਹਰ ਪਰਿਵਾਰ ਦੀ ਜ਼ਰੂਰਤ ਹੈ।