ਅੰਮ੍ਰਿਤਸਰ ਵਿੱਚ 25 ਲੱਖ ਦੇ ਸੋਨੇ ਦੀ ਚੋਰੀ ਕਰਨ ਵਾਲਾ ਚੋਰ ਪੁਲਸ ਨੇ ਕੀਤਾ ਗ੍ਰਿਫ਼ਤਾਰ (ਵੀਡੀਓ ਵੀ ਦੇਖੋ)
ਕੁਲਵਿੰਦਰ ਸਿੰਘ
- ਉਕਤ ਨੌਜਵਾਨ ਤੇ ਪਹਿਲੇ ਵੀ ਵੱਖ ਵੱਖ ਥਾਣਿਆਂ ਤੇ ਹਨ ਚੋਰੀ ਦੇ ਪੰਜ ਮਾਮਲੇ ਦਰਜ - ਪੁਲੀਸ ਅਧਿਕਾਰੀ
ਅੰਮ੍ਰਿਤਸਰ, 16 ਅਪ੍ਰੈਲ 2022 - ਲਗਾਤਾਰ ਹੀ ਅੰਮ੍ਰਿਤਸਰ ਵਿਚ ਚੋਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੇ ਪੁਲਸ ਦੇ ਨੱਕ ਚ ਦਮ ਕਰਕੇ ਰੱਖਿਆ ਹੋਇਆ ਸੀ, ਪੁਲਸ ਵਲੋਂ ਲਗਾਤਾਰ ਹੀ ਅਜਿਹੇ ਚੋਰਾਂ ਤੇ ਨਕੇਲ ਪਾਉਣ ਲਈ ਜਗ੍ਹਾ ਜਗ੍ਹਾ 'ਤੇ ਨਾਕੇਬੰਦੀਆਂ ਵੀ ਕੀਤੀਆਂ ਹੋਈਆਂ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪੋਰਸ ਇਲਾਕੇ ਚੋਂ ਪੱਚੀ ਲੱਖ ਰੁਪਏ ਦਾ ਸੋਨਾ ਪੁਲਸ ਨੇ ਬਰਾਮਦ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅੰਮ੍ਰਿਤਸਰ ਵਿੱਚ 25 ਲੱਖ ਦੇ ਸੋਨੇ ਦੀ ਚੋਰੀ ਕਰਨ ਵਾਲਾ ਚੋਰ ਪੁਲਸ ਨੇ ਕੀਤਾ ਗ੍ਰਿਫ਼ਤਾਰ (ਵੀਡੀਓ ਵੀ ਦੇਖੋ)
ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਭਜੋਤ ਸਿੰਘ ਵਿਰਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਵੱਲੋ ਕੋਠੀ ਨੰਬਰ 43 ਡੀ. ਆਰ.ਬੀ ਪ੍ਰਕਾਸ਼ ਚੰਦ ਰੋਡ, ਨਜਦੀਕ ਕਿਊਟ ਸਲੂਨ, ਅੰਮ੍ਰਿਤਸਰ ਵਿੱਚ ਦਾਖਲ ਹੋ ਕੇ ਗੋਲਡ ਅਤੇ ਡਾਇਮੰਡ ਦੀ ਜਿਊਲਰੀ ਜਿਸ ਦੀ ਕੀਮਤ ਕਰੀਬ 25 ਲੱਖ ਰੁਪਏ ਅਤੇ 25,000 ਰੁਪਏ ਨਗਦ ਨੂੰ ਚੋਰੀ ਕਰਨ ਦਾ ਇੰਜਾਮ ਦਿੱਤਾ ਸੀ।
ਜਿਸ ਤੋਂ ਬਾਅਦ ਪੁਲਸ ਵਲੋਂ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕੀਤੀ ਗਈ ਤਾਂ ਪੁਲਸ ਦੀ ਟੀਮ ਨੇ ਸੀ.ਸੀ.ਟੀ.ਵੀ ਫੁਟੇਜ, ਤਕਨੀਕੀ ਸਹਾਇਤਾ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਉਕਤ ਕੇਸ ਟਰੇਸ ਕੀਤਾ। ਇਸ ਵਿੱਚ ਚੋਰੀ ਕਰਨ ਵਾਲੇ ਦੋਸ਼ੀ ਸੰਜੇ ਕੁਮਾਰ ਉਰਫ ਸੰਜੇ ਨੂੰ ਕਾਬੂ ਕਰਕੇ ਬਾਅਦ ਪੁੱਛਗਿੱਛ ਕੀਤੀ ਅਤੇ ਸੰਜੇ ਕੁਮਾਰ ਉਰਫ ਸੰਜੋ ਉਕਤ ਪਾਸੋਂ ਇਕ ਮੋਟਰਸਾਇਕਲ ਮਾਰਕਾ ਯਾਮਾ ਅਤੇ ਚੋਰੀ ਹੋਏ ਸਮਾਨ ਵਿੱਚੋਂ ਇਕ ਜੜਾਊ ਸੈਟ ਗੋਲਡ ਬਲਿਊ ਗਰੀਨ, ਇਕ ਕੜਾ ਗੋਲਡ ਲੇਡੀਜ਼, ਇਕ ਮੁੰਦਰੀ ਸਨਾ, ਮੰਗਲ ਸੂਤਰ ਬ੍ਰਾਮਦ ਕੀਤੇ ਗਏ ਹਨ।
ਮੁਲਜ਼ਮ ਸੰਜੇ ਕੁਮਾਰ ਉਰਫ ਸੰਜੇ ਨਸ਼ੇ ਕਰਨ ਦਾ ਆਦੀ ਹੋਣ ਕਰਕੇ ਬੰਦ ਕੋਠੀਆਂ ਵਿੱਚ ਦਾਖਲ ਹੋ ਕੇ ਅਜਿਹੀਆਂ ਚੋਰੀਆਂ ਕਰਦਾ ਹੈ | ਦੋਰਾਨੇ ਤਫਤੀਸ਼ ਪੱਛਗਿਛ ਵਿੱਚ ਹੁਣ ਤੱਕ ਦੀ ਰਿਕਵਰੀ 3 ਜੋੜੇ ਡਾਇਮੰਡ ਦੋ ਟੋਪਸ, ਇਕ ਪੀ-ਸੈਟ ਨਾਲ ਚੰਨ, ਇਕ ਸੈਟ ਮਤੀ ਧਾਗ ਵਾਲਾ, 10 ਸੋਨੇ ਦੀਆਂ ਚੂੜੀਆਂ, ਇਕ ਜੋੜਾ ਸੋਨੇ ਦੀ ਵਾਲੀ, ਇਕ ਡਾਇਆ ਸੈਟ ਡਾਇਮੰਡ, ਦੋ ਡਾਇਮੰਡ ਦੀਆਂ ਮੁੰਦਰੀਆਂ, ਇਕ ਮੰਗਲ ਸੂਤਰ ਨਹੀਂ ਵਾਲਾ, 2 ਜੋੜੇ ਸਨੇ ਟੋਪਸ, 2 ਜੋੜੇ ਡਾਇਮੰਡ ਦੀਆਂ ਵਾਲੀਆਂ ਇਕ ਡਾਇਮੰਡ ਦਾ ਮੰਗਲ ਸੂਤਰ, ਇਕ ਧੀ-ਸੈੱਟ ਡਾਇਮੰਡ, ਇਕ ਮੰਗਲ ਸੂਤਰ ਨਗਾਂ ਵਾਲਾ, ਇਕ ਸਿਲਵਰ ਦੀਆਂ ਪੰਜਾਬਾਂ, 2 ਚਾਂਦੀ ਦੇ ਪੱਤਰੇ, ਇਕ ਚਾਂਦੀ ਦੀ ਮੂਰਤੀ, ਇਕ ਡੱਬੀ ਚਾਂਦੀ ਤੇ ਕੁਝ ਕਲੀਆਂ ਜਿਸ ਦੀ ਕੀਮਤ 22 ਲੱਖ 55 ਹਜਾਰ ਰੁਪਏ ਹੈ। ਇਸ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਚੋਰੀਆਂ ਅਤੇ ਸੰਨਾਂ ਦੇ 05 ਮੁਕੱਦਮੇ ਦਰਜ ਹਨ।