ਆਲ ਇੰਡਿਆ ਜੱਟ ਮਹਾਸਭਾ ਪੰਜਾਬ ਨੇ ਅਮਰਿੰਦਰ ਸਿੰਘ ਢੀਂਡਸਾ ਨੂੰ ਬਣਾਇਆ ਮੀਤ ਪ੍ਰਧਾਨ, ਵੀਡੀਓ ਵੀ ਦੇਖੋ
- ਕਿਸਾਨ ਅੰਦੋਲਨ ਵਿਚ ਅਪਣੇ ਸੇਵਾਵਾਂ ਪ੍ਰਦਾਨ ਕਰਣ ਦੇ ਲਈ ਮਹਾਸਭਾ ਨੇ ਮੀਤ ਪ੍ਰਧਾਨ ਬਣਾ ਕੇ ਕੀਤਾ ਸਨਮਾਨਤ
ਚੰਡੀਗੜ੍ਹ, 30 ਦਸੰਬਰ, 2021 : ਕਿਰਸ਼ੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੂਆਰਾ ਕੀਤੇ ਗਏ ਅੰਦੋਲਨ ਵਿਚ ਅਮਰਿੰਦਰ ਸਿੰਘ ਢੀਂਢਸਾ ਦੂਆਰਾ ਅਪਣੀ ਸੇਵਾਵਾਂ ਪ੍ਰਦਾਨ ਕਰਵਾਉਣ ਦੇ ਲਈ ਆਲ ਇੰਡਿਆ ਜੱਟ ਮਹਾਸਭਾ ਪੰਜਾਬ ਨੇ ਉਨਾਂ੍ਹ ਸਨਮਾਨਤ ਦੇ ਰੁਪ ‘ਚ ਸੰਸਥਾ ਦਾ ਮੀਤ ਪ੍ਰਧਾਨ ਨਿਯੂਕਤ ਕੀਤਾ ਹੈ।
ਚੰਡੀਗੜ੍ਹ ਪ੍ਰੇਸ ਕਲੱਬ ਸੇਕਟਰ 27 ਵਿਚ ਪਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਮਹਾਸਭਾ ਦੇ ਨੈਸ਼ਨਲ ਵਾਇਸ ਪ੍ਰੇਜੀਡੇਂਟ ਅਤੇ ਪੰਜਾਬ ਦੇ ਪ੍ਰੇਜੀਡੇਂਟ ਹਰਪਾਲ ਸਿੰਘ ਹਰਪੂਰਾ ਨੇ ਕਿਹਾ ਕਿ ਮਹਾਸਭਾ ਆਉਣ ਵਾਲੇ ਪੰਜਾਬ ਵਿਧਾਨ ਸਭਾ ਚੁਣਾਂ ਦੇ ਮੱਦੇਨਜਰ ਅਮਰਿੰਦਰ ਸਿੰਘ ਢੀਂਢਸਾ ਨੂੰ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/939721553333970
ਉਨ੍ਹਾਂ ਨੇ ਕਿਹਾ ਕਿ ਮਹਾਸਭਾ ਨੇ ਦੇਸ਼ ਦੇ 9 ਸੁਬਿਆਂ ਵਿਚ ਉਬੀਸੀ ਰਜਿਸਟ੍ਰੇਸ਼ਨ ਨੰੁ ਲੈ ਕੇ ਵੱਡੀ ਲੜਾਈ ਲੜੀ ਹੈ ਜਿਸ ਵਿਚ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੋਂ ਅੱਠ ਲੱਖ ਤੋਂ ਘੱਟ ਇੰਕਮ ਵਾਲੇ ਕਿਸਾਨਾਂ ਨੂੰ ਉਬੀਸੀ ਕੈਟੇਗਰੀ ਵਿਚ ਕਰਣ ਅਤੇ ਨੌਕਰਿਆਂ ਵਿਚ ਰਿਜਰਵੇਸ਼ਨ ਅਤੇ ਆਰਥਕ ਸਹਾਇਤਾ ਪ੍ਰਦਾਨ ਕਰਣ ਦੇ ਲਈ ਲੜਾਈ ਲੜਾਂਗੇਂ। ਪੰਜਾਬ ਵਿਚ ਚੋਣਾਂ ਤੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਹਰਪੂਰਾ ਨੇ ਕਿਹਾ ਕਿ ਮਹਾਸਭਾ ਕਿਸੇ ਵੀ ਨੇਤਾ ਜਾ ਪਾਰਟੀ ਦਾ ਸਮਰਥਨ ਨਹੀਂ ਕਰੇਗੀ। ਉਨ੍ਹਾਂ ਨੇ ਸਾਫ ਕੀਤਾ ਕਿ ਜੱਟ ਮਹਾਸਭਾ ਇਕ ਨਾਨ ਪੋਲਿਿਟਕਲ ਸੰਸਥਾ ਹੈ ਜਿਸ ਦਾ ਸਿਆਸੀ ਪਾਰਟਿਆਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ।
ਇਸ ਮੌਕੇ ਢੀਂਢਸਾ ਨੇ ਪਤਰਕਾਰਾਂ ਨੂੰ ਦਸਿਆ ਕਿ ਇਹ ਸਨਮਾਨ ਉਨ੍ਹਾਂ ਲਈ ਵੱਡੇ ਮਾਣ ਦੀ ਗਲ੍ਹ ਹੈ ਅਤੇ ਉਹ ਨੇੜੇ ਭਵਿੱਖ ਵਿਚ ਵੀ ਕਿਸਾਨਾਂ ਦੇ ਹੱਕਾਂ ਦੇ ਲਈ ਉਨ੍ਹਾਂ ਦੀ ਆਵਾਜ ਬੁਲੰਦ ਕਰਦੇ ਰਹਿਣਗੇਂ ।ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਮੈਡਮ ਨਵਜੋਤ ਕੌਰ ਸਿੱਧੂ ਜੀ ਦਾ ਮਾਣ ਰੱਖਦੇ ਹੋਏ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਸ਼ੰਭੂ ਬਾਰਡਰ ਵਿਚ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਹਿਤ ਦੇਸ਼ ਦੇ ਹੋਰ ਸੁਬਿਆਂ ਵਿਚ ਵੀ ਬਿਨਾ ਜਮੀਨ ਵਾਲੇ ਕਿਸਾਨ ਬੇਰੋਜਗਾਰ ਹੂੰਦੇ ਜਾ ਰਹੇ ਹਨ ਜਿਸਦੇ ਲਈ ਉਨ੍ਹਾਂ ਪਰਿਆਸ ਰਹੇਗਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਉਨ੍ਹਾਂ ਦੀ ਆਰਥਕ ਮਦਦ ਪ੍ਰਦਾਨ ਕੀਤੀ ਜਾਵੇ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਦਾਣਾ ਮੰਡੀ ਵਿਚ ਫਸਲ ਵੇਚਣ ਦੇ ਲਈ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈਂਦਾ ਹੈ ਜਿਸਦੇ ਲਈ ਉਹ ਇਸ ਨੂੰ ਸੌਖਾ ਬਣਾਉਣ ਦੇ ਲਈ ਪੂਰੇ ਜਤਨ ਕਰਣਗੇਂ।