ਇਨਸਾਫ ਨਾ ਮਿਲਦਾ ਦੇਖ ਸਾਬਕਾ ਫੌਜੀ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ ਮਿੰਨੀ ਸੈਕਟਰੀਏਟ 'ਤੇ
- ਮਾਥੇ ਤੇ ਪਹੁੰਚਿਆ ਪੁਲਿਸ ਅਤੇ ਸਿਵਲ ਪ੍ਰਸਾਸ਼ਨ
- ਸਾਬਕਾ ਫੌਜੀ ਤੋਂ ਧੱਕੇ ਨਾਲ ਪੁਲਿਸ ਨੇ ਖੋਹੀ ਪਟਰੋਲ ਦੀ ਬੋਤਲ ਅਤੇ ਅਸਲਾ
- ਕਾਰਵਾਈ ਦਾ ਭਰੋਸਾ ਦੇ ਪ੍ਰਸ਼ਾਸ਼ਨ ਨੇ ਮਿੰਨੀ ਸੈਕਟਰੀਏਟ ਤੋਂ ਨੀਚੇ ਉਤਾਰਿਆ ਸਾਬਕਾ ਫੌਜੀ ਨੂੰ
ਬਠਿੰਡਾ, 17 ਨਵੰਬਰ 2022 - ਜ਼ਮੀਨੀ ਵਿਵਾਦ ਦੇ ਚਲਦੇ ਪ੍ਰਸ਼ਾਸਨ ਵੱਲੋਂ ਇਨਸਾਫ ਨਾ ਦਿੱਤੇ ਜਾਣ ਤੋਂ ਖ਼ਫ਼ਾ ਸਾਬਕਾ ਫੌਜੀ ਬੁੱਧ ਸਿੰਘ ਵਾਸੀ ਸੰਦੋਹਾ ਪੈਟਰੋਲ ਦੀ ਬੋਤਲ ਲੈ ਕੇ ਬਠਿੰਡਾ ਦੇ ਮਿਨੀ ਸੈਕਟਰੀਏਟ ਉਪਰ ਜਾ ਚੜ੍ਹਿਆ ਅਤੇ ਆਤਮਦਾਹ ਦੀ ਧਮਕੀ ਦੇਣ ਲੱਗਾ। ਘਟਨਾ ਦਾ ਪਤਾ ਚਲਦੇ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮੌਕੇ ਤੇ ਪਹੁੰਚੇ। ਸਾਬਕਾ ਫੌਜੀ ਬੁੱਧ ਸਿੰਘ ਵਾਸੀ ਸਨ ਦੋਹਾਂ ਨੇ ਦੱਸਿਆ ਕਿ ਉਸ ਵੱਲੋਂ ਇਕ ਜ਼ਮੀਨ ਸਬੰਧੀ ਤਹਿਸੀਲਦਾਰ ਮੌੜ ਅਤੇ ਐਸ ਡੀ ਐਮ ਨੂੰ ਸ਼ਿਕਾਇਤ ਕੀਤੀ ਗਈ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਇਨਸਾਫ ਨਾ ਮਿਲਦਾ ਦੇਖ ਸਾਬਕਾ ਫੌਜੀ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ ਮਿੰਨੀ ਸੈਕਟਰੀਏਟ 'ਤੇ (ਵੀਡੀਓ ਵੀ ਦੇਖੋ)
ਇਸ ਸ਼ਿਕਾਇਤ ਵਿੱਚ ਉਸ ਵੱਲੋਂ ਪਿੰਡ ਦੇ ਹੀ ਕੁਝ ਧਨਾਢ ਲੋਕਾਂ ਵੱਲੋਂ ਜ਼ਮੀਨ ਨਪਣ ਸਬੰਧੀ ਵੇਰਵਾ ਦਿੱਤਾ ਗਿਆ ਸੀ ਪਰ ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੂੰ ਈਮੇਲ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਮਜਬੂਰਨ ਅੱਜ ਉਸ ਵੱਲੋਂ ਮਿੰਨੀ ਸੈਕਟਰੀਏਟ ਦੇ ਉੱਪਰ ਚੜ੍ਹ ਕੇ ਇਹ ਕਦਮ ਚੁੱਕਣਾ ਪਿਆ। ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਆਤਮਦਹ ਕਰੇਗਾ।
ਓਧਰ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਕਿਹਾ ਕਿ ਫਿਲਹਾਲ ਪ੍ਰਦਰਸ਼ਨਕਾਰੀ ਬੁੱਧ ਸਿੰਘ ਦੀ ਗੱਲ ਸੁਣੀ ਜਾ ਰਹੀ ਹੈ ਅਤੇ ਇਸ ਸਬੰਧੀ ਸਿਵਲ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਗੋਪਾਲ ਅਤੇ ਅਸਲਾ ਬਰਾਮਦ ਹੋਇਆ ਹੈ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਧੱਕੇ ਨਾਲ ਪ੍ਰਦਰਸ਼ਨਕਾਰੀ ਸਾਬਕਾ ਫੌਜੀ ਤੋਂ ਪੈਟਰੋਲ ਦੀ ਬੋਤਲ ਅਤੇ ਉਸਦਾ ਅਸਲਾ ਖੋਹ ਗਿਆ।