ਐਸਟੀਐਫ ਪੁਲਿਸ ਨੇ ਦੋ ਕਿੱਲੋ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕੀਤਾ ਗ੍ਰਿਫਤਾਰ
ਕੁਲਵਿੰਦਰ ਸਿੰਘ
- ਪੁਲਿਸ ਨੇ ਨਸ਼ਾ ਤਸਕਰ ਕੋਲੋਂ 8 ਪਿਸਤੌਲ 14 ਮੈਗਜ਼ੀਨ ਦੇ 63 ਰੋਂਦ ਕੀਤੇ ਬਰਾਮਦ
ਅੰਮ੍ਰਿਤਸਰ, 27 ਨਵੰਬਰ 2022 - ਲਗਾਤਾਰ ਹੀ ਪਾਕਿਸਤਾਨ ਵਿਚ ਬੇਠੇ ਗ਼ਲਤ ਅਨਸਰਾਂ ਵੱਲੋਂ ਪੰਜਾਬ ਵਿੱਚ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਭਾਰਤ ਦੀ ਸਰਹੱਦ ਵਿਖੇ ਬੀਐਸਐਫ ਦੇ ਜਵਾਨਾਂ ਤੇ ਪੁਲਸ ਵੱਲੋਂ ਲਗਾਤਾਰ ਹੀ ਪਾਕਿਸਤਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਐਸਟੀਐਫ ਪੁਲਿਸ ਨੇ ਦੋ ਕਿੱਲੋ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕੀਤਾ ਗ੍ਰਿਫਤਾਰ (ਵੀਡੀਓ ਵੀ ਦੇਖੋ)
ਦਿਨੀਂ ਪਾਕਿਸਤਾਨ ਤੋਂ ਨਸ਼ਾ ਤਸਕਰਾਂ ਵੱਲੋਂ ਇਕ ਨਸ਼ੇ ਦੀ ਵੱਡੀ ਖੇਪ ਅਤੇ ਹਥਿਆਰ ਭਾਰਤ ਜਾ ਰਹੀ ਹੈ। ਐਸਟੀਐਫ ਪੁਲਸ ਵੱਲੋਂ ਬੜੀ ਬਹਾਦਰੀ ਦੇ ਨਾਲ ਨਸ਼ੇ ਦੀ ਵੱਡੀ ਖੇਪ ਨੂੰ ਅਤੇ ਹਥਿਆਰਾਂ ਨੂੰ ਅਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਸੰਬਧੀ ਦੀ ਜਾਣਕਾਰੀ ਦਿੰਦੇ ਹੋਏ ਵਵਿੰਦਰ ਮਹਾਜਨ ਡੀ ਐਸ ਪੀ ਐਸਟੀਐਫ ਬਾਰਡਰ ਰੇਂਜ ਨੇ ਦੱਸਿਆ ਕਿ ਲਗਾਤਾਰ ਹੀ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਵੱਲੋਂ ਭਾਰਤ ਵਿੱਚ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਐਸਟੀਐਫ ਪੁਲਿਸ ਵੱਲੋਂ ਹੈਰੋਇਨ ਅਤੇ ਨਜਾਇਜ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖਤਮ ਕਰਨ ਲਈ ਇੱਕ ਉਪਰੇਸ਼ਨ ਸ਼ੁਰੂ ਕੀਤਾ ਗਿਆ।
ਇਸ ਉਪਰੇਸ਼ਨ ਦੌਰਾਨ ਮਿਤੀ ਪਿਛਲੇ ਦਿਨੀਂ ਹੈਰੋਇੰਨ ਅਤੇ ਨਜਾਇਜ ਹਥਿਆਰਾ ਦੇ ਤਸਕਰ ਪਰਮਜੀਤ ਸਿੰਘ ਉਰਫ ਪੰਮਾ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚ 02 ਕਿਲੇ 20 ਗ੍ਰਾਮ ਹੈਰੋਇਨ,8 ਪਿਸਟਲ 14 ਮੈਗਜ਼ੀਨ ਅਤੇ ਕੁਲ 63 ਰੌਂਦ ਅਤੇ ਇੱਕ ਵਰਨਾ ਕਾਰ ਰੰਗ ਚਿੱਟਾ ਬ੍ਰਾਮਦ ਕੀਤੀ ਗਈ ਹੈ। ਆਰੋਪੀ ਪਰਮਜੀਤ ਸਿੰਘ ਪੰਮਾ ਉਤਕ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਖੇਪ ਉਸਦੇ ਪੁਰਾਣ ਸਾਥੀ ਕੁਲਦੀਪ ਸਿੰਘ ਵਾਸੀ ਹਰਿਆਣਾ, ਜੋ ਇਸ ਸਮੇਂ ਦੁਬਈ ਵਿਚ ਰਹਿੰਦਾ ਹੈ ਉਸਨੇ ਪਾਕਿਸਤਾਨੀ ਹੈਰੋਇਨ ਅਤੇ ਅਸਲਾ ਤਸਕਰ ਠੇਕੇਦਾਰ ਰਾਹੀਂ ਪਿਛਲੇ 25 ਨਵੰਬਰ ਦੀ ਰਾਤ ਨੂੰ ਡ੍ਰੋਨ ਰਾਹੀਂ ਭੇਜੀ ਸੀ, ਇਸ ਖੇਪ ਦੀ ਡਿਲਵਰੀ ਉਸਨੇ ਕੁਲਦੀਪ ਸਿੰਘ ਵਾਸੀ ਡੁਬਈ ਵੱਲੋਂ ਦੱਸੇ ਜਾਣ ਵਾਲੇ ਵਿਆਕਤੀ ਨੂੰ ਕਰਨੀ ਸੀ, ਉਸ ਤੋਂ ਪਹਿਲਾ ਹੀ ਆਰੋਪੀ ਨੂੰ ਸਮੇਤ ਖੇਪ ਗ੍ਰਿਫਤਾਰ ਕੀਤਾ ਗਿਆ ਹੈ।
ਦੱਸਣਯੋਗ ਹੈ, ਕਿ ਗ੍ਰਿਫਤਾਰ ਕੀਤਾ ਆਰੋਪੀ ਪਰਮਜੀਤ ਸਿੰਘ ਉਰਫ ਪੰਮਾ ਉਕਤ ਦੁਬਈ ਬੈਠੇ ਆਪਣੇ ਸਾਥੀ ਲਈ ਹੈਰੋਇੰਨ ਅਤੇ ਅਸਲਾ ਤਸਕਰ ਕੁਲਦੀਪ ਸਿੰਘ ਵਾਸੀ ਹਰਿਆਣਾ ਦੇ ਲਈ ਕੰਮ ਕਰ ਰਿਹਾ ਹੈ। ਇਹਨਾ ਦੋਨਾ ਦਾ ਆਪਸੀ ਮੇਲ ਮਿਲਾਪ ਸਾਲ 2014/15 ਵਿਚ ਹਿਸਾਰ ਜੇਲ ਹਰਿਆਣਾ ਵਿੱਚ ਹੋਇਆ ਸੀ, ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਉਕਤ ਜਾਅਲੀ ਕਰੰਸੀ ਦੇ ਕੇਸ ਵਿੱਚ ਹਿਸਾਰ ਜੇਲ ਹਰਿਆਣਾ ਵਿਚ ਬੰਦ ਸੀ, ਜੋ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਪਾਸ ਪਛਗਿਛ ਜਾਰੀ ਹੈ। ਜਿਸ ਦੇ ਪਾਕਿਸਤਾਨੀ ਤਸਕਰਾਂ ਅਤੇ ਪਾਕਿਸਤਾਨੀ ਏਜੰਸੀਆਂ ਨਾਲ ਸੰਬੰਧਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।