ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਰੋਲਰ ਸਕੈਟਿੰਗ ਯਾਤਰਾ ਕਰ ਰਹੀਆਂ ਹਨ ਵਾਰਾਣਸੀ ਦੀਆਂ ਵਿਦਿਆਰਥਣਾਂ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ,06 ਅਕਤੂਬਰ 2022
ਇਕ ਭਾਰਤ ਸ੍ਰੇਸ਼ਠ ਭਾਰਤ ਦੇ ਸੰਦੇਸ਼ ਨੂੰ ਲੈ ਕੇ ਰੋਲਰ ਸਕੇਟਿੰਗ ਕਰਦੇ ਹੋਏ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਯਾਤਰਾ 'ਤੇ ਨਿਕਲੀਆਂ ਰੋਲਰ ਸਕੇਟਰਾਂ ਦਾ ਇੱਕ ਸਮੂਹ ਅੱਜ ਦੇਰ ਸ਼ਾਮ ਪੰਜਾਬ ਦੇ ਬਟਾਲਾ ਵਿਖੇ ਪਹੁੰਚਿਆ। ਇਸ ਗਰੁੱਪ ਵਲੋਂ 90 ਦਿਨਾਂ ਵਿੱਚ ਆਪਣੀ ਯਾਤਰਾ ਪੂਰੀ ਕਰਨ ਦਾ ਟੀਚਾ ਹੈ। ਉਥੇ ਹੀ ਬਟਾਲਾ ਪਹੁਚਣ ਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਰੋਲਰ ਸਕੈਟਿੰਗ ਯਾਤਰਾ ਕਰ ਰਹੀਆਂ ਹਨ ਵਾਰਾਣਸੀ ਦੀਆਂ ਵਿਦਿਆਰਥਣਾਂ (ਵੀਡੀਓ ਵੀ ਦੇਖੋ)
ਰੋਲਰ ਸਕੇਟਿੰਗ ਗਰੁੱਪ ਦੀ ਅਗਵਾਈ ਕਰ ਰਹੀ ਸੋਨੀ ਚੌਰਸੀਆ ਅਤੇ ਪਾਇਲਟ ਅਤੇ ਸਕੇਟਿੰਗ ਟ੍ਰੇਨਿਗ ਸੈਂਟਰ ਵਾਰਾਣਸੀ ਇੰਚਾਰਜ ਰਾਜੇਸ਼ ਡੋਗਰਾ ਨੇ ਦੱਸਿਆ ਕਿ ਉਹਨਾਂ ਵਲੋਂ 27 ਸਤੰਬਰ ਨੂੰ ਸ਼੍ਰੀਨਗਰ ਦੇ ਲਾਲ ਚੌਕ ਤੋਂ ਕੰਨਿਆਕੁਮਾਰੀ ਤੱਕ ਇਕ ਭਾਰਤ ਸ੍ਰੇਸ਼ਠ ਭਾਰਤ ਰੋਲਰ ਸਕੇਟਿੰਗ ਯਾਤਰਾ ਸ਼ੁਰੂ ਕੀਤੀ ਗਈ ਸੀ। 20 ਮੈਂਬਰਾਂ ਦੀ ਇਸ ਟੀਮ ਵਿੱਚ 12 ਸਕੇਟਰ ਹਨ ਜਿਹਨਾਂ ਚ 8 ਲੜਕੀਆਂ ਹਨ ਜੋ ਸਾਰੀਆਂ ਵਿਦਿਆਰਥਣਾਂ ਹਨ। ਇਸ ਗਰੁੱਪ ਵਿੱਚ ਸ਼ਾਮਲ ਲੜਕੀਆਂ ਨੇ ਦੱਸਿਆ ਕਿ ਉਹ ਕਸ਼ਮੀਰ ਤੋਂਕੰਨਿਆਕੁਮਾਰੀ ਤੱਕ ਦਾ ਆਪਣਾ ਪੰਜ ਹਜ਼ਾਰ ਕਿਲੋਮੀਟਰ ਦਾ ਸਫ਼ਰ 90 ਦਿਨਾਂ ਵਿੱਚ ਪੂਰਾ ਕਰਨਗੇ। ਟੀਮ ਦੇ ਸਾਰੇ ਮੈਂਬਰਾਂ ਵਾਰਾਣਸੀ ਦੇ ਰਹਿਣ ਵਾਲੇ ਹਨ ।
ਉਥੇ ਹੀ ਉਹਨਾਂ ਮੁਤਾਬਿਕ ਇਹ ਯਾਤਰਾ 13 ਰਾਜਾਂ ਦੇ 100 ਸ਼ਹਿਰਾਂ ਅਤੇ 10 ਹਜ਼ਾਰ ਪਿੰਡਾਂ ਵਿੱਚੋਂ ਦੀ ਲੰਘੇਗੀ। ਜਦਕਿ ਹੁਣ ਉਹ ਦੂਸਰੇ ਸੂਬੇ ਪੰਜਾਬ ਵਿੱਚ ਪਹੁਚੇ ਹਨ ਜਿਥੇ ਉਹਨਾਂ ਨੂੰ ਕਾਫੀ ਸਹਿਯੁਗ ਅਤੇ ਅਪਣਾਪਨ ਮਹਿਸੂਸ ਹੋ ਰਿਹਾ ਹੈ | 25 ਦਸੰਬਰ ਨੂੰ ਇਹ ਯਾਤਰਾ ਕੰਨਿਆਕੁਮਾਰੀ ਪਹੁੰਚ ਕੇ ਸਮਾਪਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਯਾਤਰਾ ਦਾ ਮੰਤਵ ਇਕ ਭਾਰਤ ਸ਼੍ਰੇਸ਼ਠ ਭਾਰਤ ਦਾ ਸੁਨੇਹਾ ਦੇਣਾ ਵਿਦੇਸ਼ਾਂ 'ਚ ਘੁੰਮਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਦੇਸ਼ ਦਾ ਦੌਰਾ ਕਰਕੇ ਇੱਥੋਂ ਦੇ ਸੈਰ-ਸਪਾਟਾ, ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਪ੍ਰੇਰਿਤ ਕਰਨਾ, ਉਸਦੇ ਨਾਲ ਹੀ ਮੁਖ ਤੌਰ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਤਹਿਤ ਵਿਸ਼ੇਸ ਕਰ ਦੇਸ਼ ਭਰ ਦੇ ਪਿੰਡਾਂ ਚ ਰਹਿ ਰਹੀਆਂ ਲੜਕੀਆਂ ਦੇ ਹੱਕ ਚ ਨਾਰੀ ਸਿੱਖਿਆ, ਨਾਰੀ ਸਸ਼ਕਤੀਕਰਨ ਦਾ ਸੰਦੇਸ਼ ਦੇਣਾ ਹੈ | ਉਹਨਾਂ ਦੱਸਿਆ ਕਿ ਉਹ ਇਸ ਯਾਤਰਾ ਦੌਰਾਨ ਚੰਗੇ ਵਤਾਰਵਾਰਨ ਲਈ ਜਗਾਹ ਜਗਾਹ ਤੇ ਪੌਦੇ ਵੀ ਲਗਾ ਰਹੇ ਹਨ |