ਕਿਸਾਨਾਂ ਨੇ ਖਿੱਚ ਲਈਆਂ ਤਿਆਰੀਆਂ, ਟਰਾਲੀਆਂ ਵਿੱਚ ਛੇ ਮਹੀਨੇ ਦਾ ਪਾ ਲਿਆ ਰਾਸ਼ਨ
- 26 ਨਵੰਬਰ ਤੋਂ ਡੀ ਸੀ ਦਫਤਰਾਂ ਸਾਹਮਣੇ ਅਣਮਿੱਥੇ ਸਮੇ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਵਿਚ ਹਰ ਘਰ ਤੋਂ ਇੱਕ ਵਿਅਕਤੀ ਅਤੇ ਇੱਕ ਔਰਤ ਹੋਵੇਗੀ ਸ਼ਾਮਲ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 24 ਨਵੰਬਰ 2022 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਵਲੋਂ ਕੀਤੇ ਐਲਾਨ ਕੇ 26 ਨਵੰਬਰ ਤੋਂ ਪੂਰੇ ਪੰਜਾਬ ਦੇ ਡੀ ਸੀ ਦਫਤਰਾਂ ਸਾਹਮਣੇ ਅਣਮਿੱਥੇ ਸਮੇ ਲਈ ਰੋਸ ਧਰਨੇ ਲਗਾਏ ਜਾਣਗੇ,ਜਿਸ ਨੂੰ ਲੈਕੇ ਪਿੰਡਾਂ ਵਿਚ ਕਿਸਾਨਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਟਾਲਾ ਦੇ ਨਜ਼ਦੀਕੀ ਪਿੰਡ ਵਰਿਆਮ ਨੰਗਲ ਦੇ ਕਿਸਾਨਾਂ ਵਲੋਂ ਟਰਾਲੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਟਰਾਲੀਆਂ ਵਿਚ ਦਿਨ ਰਾਤ ਕੰਮ ਆਉਣ ਵਾਲਾ ਜ਼ਰੂਰੀ ਸਮਾਨ ਵੀ ਇਕੱਠਾ ਕੀਤਾ ਜਾ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਕਿਸਾਨਾਂ ਨੇ ਖਿੱਚ ਲਈਆਂ ਤਿਆਰੀਆਂ, ਟਰਾਲੀਆਂ ਵਿੱਚ ਛੇ ਮਹੀਨੇ ਦਾ ਪਾ ਲਿਆ ਰਾਸ਼ਨ (ਵੀਡੀਓ ਵੀ ਦੇਖੋ)
ਇਸ ਮੌਕੇ ਕਿਸਾਨ ਆਗੂ ਕੁਲਵਿੰਦਰ ਸਿੰਘ ਅਤੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਧਰਨਿਆਂ ਨੂੰ ਲੈਕੇ ਹਰ ਪਿੰਡ ਵਿਚੋਂ ਦੋ ਟਰਾਲੀਆ ਇਕ ਵਿਚ ਬੰਦੇ ਅਤੇ ਇਕ ਵਿਚ ਔਰਤਾਂ ਇਸ ਧਰਨੇ ਲਈ ਜਾਣਗੀਆਂ। ਇਹਨਾਂ ਟਰਾਲੀਆਂ ਵਿੱਚ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਗਰਮ ਬਿਸਤਰੇ ,ਛੇ ਮਹੀਨੇ ਦਾ ਰਾਸ਼ਨ ਲੈਕੇ ਜਾ ਰਹੇ ਹਾਂ।ਹਰ ਘਰ ਵਿਚੋਂ ਇਕ ਬੰਦਾ ਅਤੇ ਇਕ ਔਰਤ ਇਸ ਵਿਚ ਸ਼ਾਮਿਲ ਰਹਿਣਗੇ।
ਉਹਨਾਂ ਕਿਹਾ ਕਿ ਖੇਤਾਂ ਵਿਚ ਕਣਕ ਬੀਜ ਲਈ ਗਈ ਹੈ।ਹੁਣ ਕਣਕ ਕੱਟਣ ਤੱਕ ਕਿਸਾਨ ਨੂੰ ਕੋਈ ਕੰਮ ਨਹੀਂ। ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਨੇ ਪੱਕੇ ਤੌਰ ਤੇ ਤਿਆਰੀਆਂ ਖਿੱਚ ਲਈਆਂ ਹਨ। ਉਹਨਾਂ ਦਾ ਕਹਿਣਾ ਸੀ ਕਿ ਦਿੱਲੀ ਧਰਨੇ ਦੌਰਾਨ ਕੇਂਦਰ ਨੇ ਖੇਤੀ ਕਾਨੂੰਨ ਤਾਂ ਰੱਧ ਕਰ ਦਿੱਤੇ ਪਰ ਉਸ ਸਮੇ ਦੂਸਰੀਆਂ ਮੰਗਾਂ ਪ੍ਰਤੀ ਹਾਂ ਪੱਖੀ ਹਾਮੀ ਭਰੀ ਸੀ ਪਰ 26 ਨਵੰਬਰ ਨੂੰ ਦਿੱਲੀ ਧਰਨਾ ਖਤਮ ਹੋਏ ਨੂੰ ਪੂਰੇ ਦੋ ਸਾਲ ਹੋ ਜਾਣੇ ਹਨ ਪਰ ਕੇਂਦਰ ਸਰਕਾਰ ਅਜੇ ਵੀ ਓਹਨਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਹੁਣ ਫਿਰ ਤੋਂ ਇਹ ਧਰਨੇ ਉਸ ਵਕਤ ਤਕ ਨਹੀਂ ਚੁੱਕੇ ਜਾਣਗੇ ਜਦੋ ਤੱਕ ਸਰਕਾਰਾਂ ਮੰਗਾਂ ਨੂੰ ਮੰਨ ਨਹੀਂ ਲੈਂਦੀਆ।