ਕੇਂਦਰ ਵੱਲੋਂ ਗੈਰ-ਬਾਸਮਤੀ ਚਿੱਟੇ ਚੌਲ ’ਤੇ MEP ਨੂੰ 490 ਰੁਪਏ ਪ੍ਰਤੀ ਟਨ ਤੋਂ ਜ਼ੀਰੋ ਕਰਨ ਅਤੇ ਪਰ ਬਾਇਲਡ ਪੈਡੀ ਅਤੇ ਬ੍ਰਾਊਨ ਰਾਈਸ ’ਤੇ 10% ਡਿਊਟੀ ਹਟਾਉਣ ਦਾ ਫੈਸਲਾ
- ਪੰਜਾਬ ਦੇ ਸ਼ੈਲਰ ਮਾਲਕਾਂ ਦੇ ਇੱਕ ਵਫਦ ਵੱਲੋਂ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ
ਨਵੀਂ ਦਿੱਲੀ, 23 ਅਕਤੂਬਰ 2024 - ਪੰਜਾਬ ਦੇ ਸ਼ੈਲਰ ਮਾਲਕਾਂ ਦੇ ਇੱਕ ਵਫਦ ਨੇ ਅੱਜ ਖਪਤਕਾਰੀ ਮਾਮਲੇ ਅਤੇ ਜਨਤਕ ਵੰਡ ਮੰਤਰਾਲੇ ਦੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ਸਰਕਾਰ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਇਹ ਜਾਣਕਾਰੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ਹੇਠ ਸਰਕਾਰ ਨੇ ਗੈਰ-ਬਾਸਮਤੀ ਚਿੱਟੇ ਚੌਲ ’ਤੇ ਨਿਊਨਤਮ ਨਿਰਯਾਤ ਕੀਮਤ (MEP) ਨੂੰ 490 ਰੁਪਏ ਪ੍ਰਤੀ ਟਨ ਤੋਂ ਜ਼ੀਰੋ ਕਰਨ ਅਤੇ ਪਰ ਬਾਇਲਡ ਪੈਡੀ ਅਤੇ ਬ੍ਰਾਊਨ ਰਾਈਸ ’ਤੇ 10% ਡਿਊਟੀ ਹਟਾਉਣ ਦਾ ਜੋ ਫੈਸਲਾ ਕੀਤਾ ਹੈ, ਉਸ ਨਾਲ ਖੇਤੀਬਾੜੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੀ ਹੈ।