ਰਾਜ ਪੱਧਰੀ ਖੇਡਾਂ ਦੌਰਾਨ ਤੈਰਾਕੀ 200 ਮੀਟਰ ਬਟਰ ਫਲਾਈ ਵਿੱਚ ਸੁਦਿਸ਼ਟੀ ਨੇ ਪਹਿਲਾ ਸਥਾਨ ਹਾਸਿਲ ਕੀਤਾ
ਹਰਜਿੰਦਰ ਸਿੰਘ ਭੱਟੀ
- ਉੱਘੇ ਖਿਡਾਰੀ ਵੈਵਬ ਰਾਜੋਰੀਆ, ਖੇਡ ਵਿਭਾਗ ਦੇ ਜੁਆਇੰਟ ਡਾਇਰੈਕਟਰ ਬਲਵਿੰਦਰ ਸਿੰਘ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰਕੈਟਰ ਮਨਵਿੰਦਰ ਸਿੰਘ ਨੇ ਤੀਸਰੇ ਦਿਨ ਦੇ ਜੇਤੂਆਂ ਨੂੰ ਮੈਡਲਾਂ ਦੀ ਵੰਡ ਕੀਤੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 23 ਅਕਤੂਬਰ 2024: ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਤੈਰਾਕੀ ਦੇ ਰਾਜ ਪੱਧਰੀ ਮੁਕਾਬਲੇ ਜੋ ਮਿਤੀ 21.10.2024 ਤੋਂ 24.10.2024 ਤੱਕ ਜਿਲ੍ਹਾ ਐਸ.ਏ.ਐਸ.ਨਗਰ ਦੇ ਖੇਡ ਭਵਨ ਸੈਕਟਰ-63 ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਸਰਪ੍ਰਸਤੀ ਵਿੱਚ ਕਰਵਾਏ ਜਾ ਰਹੇ ਹਨ, ਦੇ ਤੀਸਰੇ ਦਿਨ ਅੱਜ ਡੈਫ ਓਲੰਪਿਕ ਖੇਡਾਂ ਬਰਸਾ-2022 ਵਿੱਚ ਤੈਰਾਕੀ ਵਿੱਚ ਫਾਈਨਲ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੈਵਬ ਰਾਜੋਰੀਆਂ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਗਿਆ। ਉਹਨਾਂ ਦੁਆਰਾ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਖੇਡ ਵਿਭਾਗ ਦੇ ਜੁਆਇੰਟ ਡਾਇਰੈਕਟਰ ਬਲਵਿੰਦਰ ਸਿੰਘ ਵੱਲੋ ਵੀ ਇਸ ਟੂਰਨਾਮੈਂਟ ਵਿੱਚ ਪਹੁੰਚਣ ਤੇ ਉਹਨਾਂ ਦਾ ਦਫਤਰ ਜਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਦੀ ਟੀਮ ਵੱਲੋ ਸਵਾਗਤ ਕੀਤਾ ਗਿਆ। ਉਹਨਾਂ ਵੀ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ। ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਨੇ ਆਪਣੀ ਹਾਜ਼ਰੀ ਦੌਰਾਨ ਖਿਡਾਰੀਆਂ ਨੂੰ ਖੇਡ ਪ੍ਰਤੀ ਪ੍ਰੇਰਿਤ ਕੀਤਾ ਅਤੇ ਨੈਸ਼ਨਲ ਅਤੇ ਅੰਤਰ ਰਾਸ਼ਟਰੀ ਕੰਪੀਟੀਸ਼ਨ ਵਿੱਚ ਭਾਗ ਲੈਣ ਅਤੇ ਉਹਨਾਂ ਨੂੰ ਸਖਤ ਮਿਹਨਤ ਕਰਦੇ ਰਹਿਣ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਵੱਲੋ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ 19 ਜਿਲ੍ਹਿਆ ਦੇ 450 ਤੋ ਵੱਧ ਖਿਡਾਰੀਆਂ ਵੱਲੋ ਭਾਗ ਲਿਆ ਗਿਆ।
ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਅੱਜ ਲੱਕੀ ਡਰਾਅ ਵੀ ਕੱਢਿਆ ਗਿਆ ਤੇ ਜਿਹੜੇ ਖਿਡਾਰੀਆਂ ਦੇ ਲੱਕੀ ਡਰਾਅ ਨਿੱਕਲੇ ਹਨ, ਉਹਨਾਂ ਵਿੱਚ ਗੁਨਤਾਸ਼ਪ੍ਰੀਤ ਕੌਰ ਜਿਲ੍ਹਾ ਮੋਹਾਲੀ ਨੇ ਪਹਿਲਾ ਸਥਾਨ, ਰਿਧਿਆ ਸ਼ਰਮਾ ਜਿਲ੍ਹਾ ਪਠਾਨਕੋਟ ਨੇ ਦੂਜਾ ਸਥਾਨ ਅਤੇ ਰਿਧੀ ਜੋਸ਼ੀ ਜਿਲ੍ਹਾ ਪਠਾਨਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਜ ਜਿਨ੍ਹਾਂ ਖਿਡਾਰੀਆਂ ਵੱਲੋ ਇਹਨਾਂ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕੀਤੀਆ ਹਨ ਉਹਨਾਂ ਦਾ ਵੇਰਵਾ ਇਸ ਤਰ੍ਹਾ ਹੈ। ਰਾਜ ਪੱਧਰੀ: ਖੇਡ ਤੈਰਾਕੀ ਅੰ-14 (ਲੜਕੀਆਂ) 100 ਮੀ:ਬਟਰ ਫਲਾਈ ਖੇਡ ਵਿੱਚ ਰਮਨਜੋਤ ਕੌਰ ਪਹਿਲਾ ਸਥਾਨ, ਕਟਾਣਾ ਚਹਿਲ ਦੂਜ ਸਥਾਨ ਅਤੇ ਹੂਨਰ ਆਹਲੂਵਾਲੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 100 ਮੀ: ਬਰੈਸਟ ਸਟਰੋਕ ਖੇਡ ਵਿੱਚ ਅਲਾਇਨਾ ਸ਼ਰਮਾ ਨੇ ਪਹਿਲਾ ਸਥਾਨ, ਸਿਧੀ ਜੋਸ਼ੀ ਨੇ ਦੂਜਾ ਸਥਾਨ ਅਤੇ ਅੰਸ਼ਿਕਾ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ-17 ਲੜਕੀਆਂ ਦੀ 200ਮੀ: ਬਰੈਸਟ ਸਟਰੋਕ ਖੇਡ ਵਿੱਚ ਦਿਕਸ਼ਾ ਥਿੰਦ ਨੇ ਪਹਿਲਾ ਸਥਾਨ, ਹਰਮਿਹਰ ਕੋਰ ਨੇ ਦੂਜਾ ਸਥਾਨ ਅਤੇ ਦ੍ਰਿਸ਼ਟੀ ਐਗਰੀਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 200ਮੀ: ਬਟਰ ਫਲਾਈ ਖੇਡ ਵਿੱਚ ਅਪੂਰਵਾ ਸ਼ਰਮਾ ਨੇ ਪਹਿਲਾ ਸਥਾਨ, ਗੁਨੀਕਾ ਨੇ ਦੂਜਾ ਸਥਾਨ, ਰਾਧਿਆ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ-21 ਲੜਕੀਆਂ ਦੀ 200 ਮੀ: ਬਟਰ ਫਲਾਈ ਖੇਡ ਵਿੱਚ ਸਿਵਾਲੀ ਸਹਿਗਲ ਨੇ ਪਹਿਲਾ ਸਥਾਨ, ਰਵਨੀਤ ਕੌਰ ਨੇ ਦੂਜਾ ਸਥਾਨ ਅਤੇ ਪ੍ਰਿੰਯਕਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ,200 ਮੀ: ਬਰੈਸਟ ਸਟਰੋਕ ਖੇਡ ਵਿੱਚ ਏਕਮਵੀਰ ਕੋਰ ਸੰਧੂ ਨੇ ਪਹਿਲਾ ਸਥਾਨ, ਆਸਤਾ ਸ਼ਰਮਾ ਨੇ ਦੂਜ ਸਥਾਨ ਕਿਰਨਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ-21-30 ਲੜਕੀਆਂ ਦੀ 200ਮੀ: ਬਟਰ ਫਲਾਈ ਖੇਡ ਵਿੱਚ ਸੁਦਿਸਟੀ ਨੇ ਪਹਿਲਾ ਸਥਾਨ, ਨੰਦੀਨੀ ਨੇ ਦੂਜਾ ਸਥਾਨ ਅਤੇ ਕਿਰਨ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।