ਸੁਖਬੀਰ ਬਾਦਲ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਫੈਸਲੇ ਤੇ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਟਿੱਪਣੀ - ਮਨਜੀਤ ਸਿੰਘ ਜੀਕੇ
ਗੁਰਪ੍ਰੀਤ ਸਿੰਘ
- ਇਸ ਵਾਰ ਫਿਰ ਐਸਜੀਪੀਸੀ ਦੇ ਪ੍ਰਧਾਨ ਮਿਲਣਗੇ ਹਰਜਿੰਦਰ ਸਿੰਘ ਧਾਮੀ - ਮਨਜੀਤ ਸਿੰਘ ਜੀਕੇ
ਅੰਮ੍ਰਿਤਸਰ, 23 ਅਕਤੂਬਰ 2024 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਜੋ ਸੁਖਬੀਰ ਬਾਦਲ ਤੇ ਫੈਸਲਾ ਦਿੱਤਾ ਗਿਆ ਕਿ ਜਿੰਨੀ ਦੇਰ ਤੱਕ ਉਹਨਾਂ ਦੀ ਤਨਖਾਹ ਨਹੀਂ ਲੱਗ ਜਾਂਦੀ ਉਨੀ ਦੇਰ ਤੱਕ ਉਹ ਚੋਣਾਂ ਨਹੀਂ ਲੜ ਸਕਦੇ ਉਹਨਾਂ ਨੂੰ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਇਸ ਫੈਸਲੇ ਤੇ ਕਿਸੇ ਵੀ ਵਿਅਕਤੀ ਨੂੰ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਉਹਨਾਂ ਕਿਹਾ ਕਿ ਗਿੱਦੜਵਾਹਾ ਦੇ ਲੋਕਾਂ ਦੇ ਮਨਾਂ ਵਿੱਚ ਬਾਦਲ ਪਰਿਵਾਰ ਲਈ ਬਹੁਤ ਸਤਿਕਾਰ ਹੈ।
ਇਸ ਲਈ ਉਹ ਸੁਖਬੀਰ ਬਾਦਲ ਨੂੰ ਜਿਮਨੀ ਚੋਣਾਂ ਵਿੱਚ ਦੇਖਣਾ ਚਾਹੁੰਦੇ ਹਨ ਲੇਕਿਨ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਐਸਜੀਪੀਸੀ ਮੈਂਬਰਾਂ ਨੂੰ ਇਸ ਵਾਰ ਹੋਣ ਵਾਲੇ ਜਨਰਲ ਇਜਲਾਸ ਵਿੱਚ ਬੀਬੀ ਜਗੀਰ ਕੌਰ ਦੇ ਧੜੇ ਨੂੰ ਵੋਟ ਪਾਉਣ ਲਈ ਦਬਾਅ ਬਣਾਇਆ ਜਾ ਰਿਹਾ ਲੇਕਿਨ ਇਸ ਵਾਰ ਫਿਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੀ ਬਣਨਗੇ ਤੇ ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਦਰਸ਼ਨਾਂ ਲਈ ਜੋ ਪੰਜ ਸਾਲ ਦਾ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ ਉਹ ਸਲਾਗਾ ਯੋਗ ਕਦਮ ਹੈ।