ਕੈਨੇਡਾ 'ਚ ਪੜ੍ਹਾਈ ਕਰਨ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਮੌ+ਤ
ਗੁਰਪ੍ਰੀਤ ਸਿੰਘ
- ਪਰਿਵਾਰ ਵੱਲੋਂ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਨੂੰ ਕੀਤੀ ਮੰਗ
ਅੰਮ੍ਰਿਤਸਰ, 11 ਜੂਨ 2023 - ਪੰਜਾਬ ਦੇ ਬਹੁਤਾਤ ਨੌਜਵਾਨ ਵਿਦੇਸ਼ ਦੀ ਧਰਤੀ ਤੇ ਜਾ ਕੇ ਆਪਣਾ ਰੋਜ਼ਗਾਰ ਲੱਭਦੇ ਹਨ ਅਤੇ ਆਪਣੇ ਪੰਜਾਬ ਨੂੰ ਛੱਡ ਕੇ ਆਪਣੇ ਪਰਿਵਾਰ ਤੋਂ ਦੂਰ ਰਹਿਨ ਲਈ ਮਜਬੂਰ ਹਨ, ਉਥੇ ਹੀ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦਾ ਨੌਜਵਾਨ ਤਨਵੀਰ ਇਸੇ ਆਸ ਨਾਲ ਹੀ ਆਪਣੇ ਮਾਂ-ਬਾਪ ਨੂੰ ਛੱਡ ਕੇ ਕੈਨੇਡਾ ਪਹੁੰਚਿਆ ਸੀ ਤਾਂ ਜੋ ਉਹ ਆਪਣੇ ਪਰਿਵਾਰ ਦਾ ਅਤੇ ਆਪਣੇ ਮਾਂ-ਬਾਪ ਦੇ ਸੁਪਨਿਆਂ ਨੂੰ ਪੂਰਾ ਕਰ ਸਕੇ, ਲੇਕਿਨ ਤਨਵੀਰ ਕੈਨੇਡਾ ਵਿੱਚ ਹੋਈ ਭੇਦਭਰੇ ਹਲਾਤਾਂ ਵਿਚ ਮੌਤ ਨੇ ਇੱਕ ਹੋਰ ਪੰਜਾਬ ਦੇ ਪੁੱਤ ਨੂੰ ਉਸ ਦੇ ਮਾਂ-ਬਾਪ ਤੋਂ ਖੋਹ ਲਿਆ ਹੈ। ਤਨਵੀਰ ਦੀ ਜਿਸ ਤਰ੍ਹਾਂ ਹੀ ਮੌਤ ਦੀ ਖ਼ਬਰ ਉਨ੍ਹਾਂ ਦੇ ਪਰਵਾਰ ਤੱਕ ਪਹੁੰਚੀ ਤਾਂ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਕੈਨੇਡਾ 'ਚ ਪੜ੍ਹਾਈ ਕਰਨ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਮੌ+ਤ (ਵੀਡੀਓ ਵੀ ਦੇਖੋ)
ਅਕਸਰ ਹੀ ਪੰਜਾਬ ਦੇ ਨੌਜਵਾਨ ਪੜਾਈ ਕਰਨ ਦੇ ਲਈ ਜਾਂ ਰੋਜ਼ਗਾਰ ਦੇ ਲਈ ਵਿਦੇਸ਼ ਜਾਨ ਦਾ ਰੁਖ਼ ਅਪਣਾ ਰਹੇ ਹਨ ਕਿਸੇ ਤਰੀਕੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਅਤੇ ਵਿਦੇਸ਼ ਵਿਚ ਰੋਜ਼ੀ ਰੋਟੀ ਕਮਾਉਣ ਲਈ ਅੰਮ੍ਰਿਤਸਰ ਦੇ ਛੇਹਰਟਾ ਤੋਂ ਤਰਨਵੀਰ ਸਿੰਘ ਨਾਮਕ ਨੌਜਵਾਨ ਕੈਨੇਡਾ ਗਿਆ ਅਤੇ ਬੀਤੀ ਰਾਤ ਨੌਜਵਾਨ ਦੀ ਕੈਨੇਡਾ ਵਿਖੇ ਮੌਤ ਹੋ ਗਈ ਅਤੇ ਹੁਣ ਅੰਮ੍ਰਿਤਸਰ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉਥੇ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਰਜਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਹੋਇਆ ਸੀ ਅਤੇ ਉਸਦੇ ਇੱਕ ਦੋਸਤ ਦਾ ਬੇਟਾ ਵੀ ਉਸ ਦੇ ਨਾਲ ਹੀ ਕੈਨੇਡਾ ਉਸੇ ਸ਼ਹਿਰ ਵਿਚ ਰਹਿੰਦਾ ਸੀ ਅਤੇ ਉਸ ਦੇ ਦੋਸਤ ਨੇ ਬੇਟੇ ਦਾ ਉਹਨਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਤਨਵੀਰ ਸਿੰਘ ਦੀ ਰਾਤ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਉਨ੍ਹਾਂ ਨੇ ਜਾਣਕਾਰੀ ਲੈਣ ਦੇ ਲਈ ਤਨਵੀਰ ਜਿਸ ਜਗ੍ਹਾ ਤੇ ਰਹਿੰਦਾ ਹੈ ਉਥੇ ਫੋਨ ਕੀਤਾ ਤੇ ਪਤਾ ਚੱਲਿਆ ਕਿ ਜਦੋਂ ਤਨਵੀਰ ਬਾਅਦ ਆਪਣੇ ਕਮਰੇ ਵਿਚ ਆਇਆ ਤੇ ਉਹ ਆਉਂਦੇ ਹੀ ਸੌਂ ਗਿਆ ਅਤੇ ਸਵੇਰੇ ਉਸ ਦੇ ਕਮਰੇ ਚ ਨਾਲ ਰਹਿਣ ਵਾਲੇ ਸਾਥੀ ਨੇ ਦੇਖਿਆ ਕਿ ਤਨਵੀਰ ਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਓਹਨਾ ਨੇ ਐਂਬੂਲੈਂਸ ਅਤੇ ਪੁਲਸ ਨੂੰ ਸੂਚਿਤ ਕੀਤਾ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਤਨਵੀਰ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਤਨਵੀਰ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਥੇ ਹੀ ਪਰਿਵਾਰ ਨੇ ਤਨਵੀਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਹੈ।
ਇਥੇ ਜਿਕਰਯੋਗ ਹੈ ਕਿ ਤਨਵੀਰ ਦੇ ਪਿਤਾ ਵੱਲੋਂ ਪੰਜਾਬ ਅਤੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਵਿਚ ਹੀ ਰੋਜ਼ਗਾਰ ਪੈਦਾ ਕੀਤੇ ਜਾਣ ਤਾਂ ਜੋ ਕਿ ਉਹ ਵਿਦੇਸ਼ ਵੱਲ ਮੂੰਹ ਨਾ ਕਰ ਸਕਣ ਅਤੇ ਜਿਸ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਉਸ ਤਰ੍ਹਾਂ ਦਾ ਪਹਾੜ ਕਿਸੇ ਦੇ ਵੀ ਨਾ ਟੁੱਟੇ ਉਹ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਕੀ ਕਾਰਨ ਹੈ ਇਸ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਤਨਵੀਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਵੀ ਲਿਆਉਣਾ ਚਾਹੀਦਾ ਹੈ ਤਾਂ ਜੋ ਕਿ ਉਸ ਦਾ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਜਾ ਸਕੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੀ ਸਿਆਸਤ ਪੰਜਾਬ ਦੇ ਨੌਜਵਾਨਾਂ ਲਈ ਕੀ ਕੀ ਕਦਮ ਉਨ੍ਹਾਂ ਦੀ ਨੌਕਰੀਆਂ ਵਾਸਤੇ ਚੁੱਕਦੇ ਹਨ ਕੇ ਤਨਵੀਰ ਵਾਂਗੂੰ ਹੋਰ ਵੀ ਕਈ ਨੌਜਵਾਨ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਪਰਿਵਾਰ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਭੇਟ ਚੜ੍ਹਦੇ ਹਨ ਜਾਂ ਨਹੀਂ ਵੇਖੀਂ ਚੋਣਾਂ ਦੇ ਦੌਰਾਨ ਹਮੇਸ਼ਾ ਹੀ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਕਿ ਪੰਜਾਬ ਵਿਚ ਰੋਜਗਾਰ ਵੱਧ ਚੜ੍ਹ ਕੇ ਪੈਦਾ ਹੋ ਜਾਵੇਗਾ।