← ਪਿਛੇ ਪਰਤੋ
ਕੈਨੇਡਾ ਜਾਰੀ ਕਰੇਗਾ ਵੈਕਸੀਨ ਪਾਸਪੋਰਟ ਭਵਿੱਖ ‘ਚ ਕੈਨੇਡਾ ਪਹੁੰਚਣ ਵਾਲੇ ਲੋਕਾਂ ਲਈ ਵੀ ਅਜਿਹੇ ਪਾਸਪੋਰਟ ਹੋਣੇ ਲਾਜ਼ਮੀ ਹੋ ਸਕਦੇ ਹਨ ਕਮਲਜੀਤ ਬੁੱਟਰ ਕੈਲਗਰੀ, 3 ਮਈ,2021: ਕੈਨੇਡਾ ਦੇ ਕੇਂਦਰੀ ਹੈਲਥ ਮਨਿਸਟਰ ਪੈਟੀ ਹਾਇਡੂ ਨੇ ਕਿਹਾ ਹੈ ਕਿ ਕੋਵਿਡ-19 ਤੋਂ ਬਚਾਅ ਵਾਸਤੇ ਦੋ-ਦੋ ਇੰਜੈਕਸ਼ਨ ਲਗਵਾਉਣ ਵਾਲੇ ਕੈਨੇਡੀਅਨਜ਼ ਨੂੰ ਸਰਕਾਰ ਵੈਕਸੀਨੇਸ਼ਨ ਸਰਟੀਫੀਕੇਟ ਜਾਰੀ ਕਰੇਗੀ ਤਾਂ ਕਿ ਉਹ ਲੋਕ ਅੰਤਰਰਾਸ਼ਟਰੀ ਯਾਤਰਾ ਕਰ ਸਕਣ। ਇਨ੍ਹਾਂ ਸਰਟੀਫ਼ਿਕੇਟਾਂ ਨੂੰ ਹੀ ‘ਵੈਕਸੀਨ ਪਾਸਪੋਰਟ’ ਦਾ ਨਾਮ ਦਿੱਤਾ ਜਾ ਸਕੇਗਾ। ਹਾਇਡੂ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਕੋਲੋਂ ਇਸ ਸਰਟੀਫੀਕੇਟ ਜਾਂ ਵੈਕਸੀਨ ਪਾਸਪੋਰਟ ਦੀ ਮੰਗ ਕੀਤੀ ਜਾ ਸਕਦੀ ਹੈ ਤੇ ਲੋਕਾਂ ਕੋਲ ਇਹ ਹੋਣਾ ਚਾਹੀਦਾ ਹੈ। ਇਸ ਲਈ ਫੈਡਰਲ ਸਰਕਾਰ ਇਹ ਸਰਟੀਫੀਕੇਟ ਜਾਰੀ ਕਰੇਗੀ। ਮਨਿਸਟਰ ਹਾਇਡੂ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਹੀ ਜੀ-ਸੈਵਨ ਦੇਸ਼ਾਂ ਦੇ ਹੈਲਥ ਮਨਿਸਟਰਜ਼ ਦਰਮਿਆਨ ਇਸ ਮੁੱਦੇ ਉੱਪਰ ਚਰਚਾ ਹੋ ਚੁੱਕੀ ਹੈ।
<kamaljeetsinghbuttar@gmail.com>
Total Responses : 267