ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 27 ਮਈ 2020 - ਚੀਫ ਸਕੱਤਰ ਅਤੇ ਕੈਪਟਨ ਦੇ ਵਜ਼ੀਰਾਂ ਵਿਚਕਾਰ ਪਿਆ ਰੇੜਕਾ ਆਖ਼ਰ ਹੁਣ ਖਤਮ ਹੋਣ ਦੀ ਸੰਭਾਵਨਾ ਹੈ। ਸੀ.ਐਮ.ਓ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇੇ ਸਾਰੇ ਮੰਤਰੀਆਂ ਨਾਲ ਗੱਲ ਕਰ ਲਈ ਹੈ ਤੇ ਜਿਸ 'ਚ ਉਹ ਮੰਤਰੀਆਂ ਤੇ ਚੀਫ ਸਕੱਤਰ ਵਾਲੇ ਰੇੜਕੇ ਨੂੰ ਖਤਮ ਕਰਨ 'ਚ ਕਾਮਯਾਬ ਰਹੇ ਨੇ।
ਇਹ ਵੀ ਪਤਾ ਲੱਗਾ ਹੈ ਚੀਫ ਸਕੱਤਰ ਦੀ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਤੇ ਮਨਪ੍ਰੀਤ ਬਾਦਲ ਨਾਲ ਵੀ ਗੱਲ ਕਰਾ ਦਿੱਤੀ ਹੈ। ਅੱਜ ਬੁੱਧਵਾਰ ਨੂੰ ਹੋਣ ਜਾ ਰਹੀ ਮੀਟਿੰਗ ਲਾਕਡਾਊਨ ਤੋਂ ਬਾਅਦ ਪਹਿਲੀ ਮੀਟਿੰਗ ਹੋਏਗੀ ਜਿਸ 'ਚ ਆਹਮੋ ਸਾਹਮਣੇ ਸਾਰੇ ਜਣੇ ਮੌਜੂਦ ਰਹਿਣਗੇ। ਇਹ ਮੀਟਿੰਗ ਅੱਜ ਦੁਪਹਿਰ 3 ਵਜੇ ਸਕੱਤਰੇਤ 'ਚ ਹੋਵੇਗੀ। ਜਿਸ 'ਚ ਮੁੱਖ ਸਕੱਤਰ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਵੱਲੋਂ ਬੀਤੇ ਦਿਨੀਂ ਆਪਣੇ ਵਜ਼ੀਰਾਂ ਨੂੰ ਲੰਚ ਇਨਵਾਈਟ ਦੇ ਕੇ ਏਸ ਮਸਲੇ ਬਾਰੇ ਲੰਮੀ ਚਰਚਾ ਕਰ ਏਸ ਰੇੜਕੇ 'ਤੇ ਮਿੱਟੀ ਪਾਉਣ ਦੇ ਯਤਨ ਹੋਏ ਤੇ ਜਿਸ ਬਾਰੇ ਸਪਸ਼ਟ ਤਸਵੀਰ ਅੱਜ ਦੁਪਹਿਰ ਨੂੰ ਸਾਫ ਹੋਣ ਦੇ ਅਸਾਰ ਨੇ।
ਪੁਰਾਣਾ ਮਾਮਲਾ ਜਾਣਨ ਲਈ ਹੇਠਲਾ ਲਿੰਕ ਵੀ ਪੜ੍ਹੋ :
ਪੰਜਾਬ ਕੈਬਿਨੇਟ ਨੇ ਸਰਬਸੰਮਤੀ ਨਾਲ ਚੀਫ ਸਕੱਤਰ ਦਾ ਕੀਤਾ ਬਾਈਕਾਟ