ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲੇ ਕਿਸਾਨ ਖੁਦ ਅਡਾਨੀਆਂ ਦੇ ਗੋਦਾਮਾਂ 'ਚ ਵੇਚ ਰਹੇ ਫਸਲ - ਸ਼ਵੇਤ ਮਲਿਕ
ਕੁਲਵਿੰਦਰ ਸਿੰਘ
- ਲਾਅ ਐਂਡ ਆਰਡਰ ਕਾਇਮ ਰੱਖਣ ਲਈ ਫੌਰੀ ਤੌਰ ਤੇ ਸੀਸੀਟੀਵੀ ਲਗਾਉਣ ਦੀ ਜ਼ਰੂਰਤ - ਸ਼ਵੇਤ ਮਲਿਕ
ਅੰਮ੍ਰਿਤਸਰ, 17 ਅਪ੍ਰੈਲ 2022 - ਅੰਮ੍ਰਿਤਸਰ ਤੋਂ ਭਾਜਪਾ ਦੇ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਪ੍ਰੈੱਸ ਵਾਰਤਾ ਦੌਰਾਨ ਉਨ੍ਹਾਂ ਨੇ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਕਈ ਸ਼ਬਦੀ ਹਮਲੇ ਕੀਤੇ ਅਤੇ ਭਾਜਪਾ ਦੇ ਕਈ ਸੋਹਲੇ ਗਾਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹੁਣ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿਚ ਪਹੁੰਚ ਰਹੇ ਹਨ ਲੇਕਿਨ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਅਜਿਹੀਆਂ ਵੀ ਦੇਖ ਰਹੇ ਹਨ ਕਿ ਕਿਸਾਨ ਆਪਣੀ ਫਸਲ ਲੈ ਕੇ ਅੰਬਾਨੀ-ਅਡਾਨੀ ਦੇ ਗੋਦਾਮਾਂ ਵਿਚ ਪਹੁੰਚ ਰਹੇ ਹਨ ਤੇ ਉਹ ਆਪਣੀ ਫ਼ਸਲ ਮਹਿੰਗੇ ਭਾਅ ਤੇ ਵੇਚ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲੇ ਕਿਸਾਨ ਖੁਦ ਅਡਾਨੀਆਂ ਦੇ ਗੋਦਾਮਾਂ 'ਚ ਵੇਚ ਰਹੇ ਫਸਲ - ਸ਼ਵੇਤ ਮਲਿਕ (ਵੀਡੀਓ ਵੀ ਦੇਖੋ)
ਉਨ੍ਹਾਂ ਕਿਹਾ ਕਿ ਇਹ ਅਸਲ ਕਿਸਾਨ ਹਨ ਜੋ ਕਿ ਆਪਣੀ ਫਸਲ ਦਾ ਫ਼ਾਇਦਾ ਦੇਖਦੇ ਹੋਏ ਜਿੱਥੇ ਉਨ੍ਹਾਂ ਨੂੰ ਲਾਭ ਮਿਲਦਾ ਹੈ ਉੱਥੇ ਜਾ ਕੇ ਆਪਣੀ ਫਸਲ ਵੇਚ ਰਹੇ ਹਨ ਅਤੇ ਜੋ ਕਿਸਾਨਾਂ ਵੱਲੋਂ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹ ਆਮ ਆਦਮੀ ਪਾਰਟੀ ਦੇ ਹੀ ਵਰਕਰ ਸਨ। ਉਨ੍ਹਾਂ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਲਾਗੂ ਹੋਣ ਤੇ ਕਿਸਾਨਾਂ ਨੂੰ ਫਾਇਦਾ ਹੋਣਾ ਸੀ ਲੇਕਿਨ ਹੁਣ ਵੀ ਕਿਸਾਨ ਆਪਣੀ ਮਰਜ਼ੀ ਦੇ ਨਾਲ ਆਪਣੀ ਫ਼ਸਲ ਅੰਬਾਨੀ ਅਡਾਨੀ ਨੂੰ ਵੇਚ ਹੀ ਰਹੇ ਹਨ।
ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਸਿਲੰਡਰ ਤੇ ਸਬਸਿਡੀ ਖ਼ਤਮ ਕੀਤੀ ਹੈ ਉਸ ਤੇ ਉਹ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਕਿਉਂਕਿ ਸਿਲੰਡਰ ਦੀ ਸਬਸਿਡੀ ਉਹ ਹੁਣ ਉਨ੍ਹਾਂ ਲੋਕਾਂ ਨੂੰ ਮਿਲ ਰਹੀ ਹੈ ਜਿਨ੍ਹਾਂ ਦੇ ਘਰ ਚੁੱਲ੍ਹਾ ਵੀ ਨਹੀਂ ਸੀ ਬਲਦਾ ਅਤੇ ਘਰੇਲੂ ਸਿਲੰਡਰਾਂ ਦੀ ਸਬਸਿਡੀ ਹੁਣ ਉਨ੍ਹਾਂ ਲੋਕਾਂ ਨੂੰ ਫਾਇਦਾ ਦੇ ਰਹੀ ਹੈ ਤਾਂ ਜੋ ਕਿ ਹਰ ਇੱਕ ਦੇ ਘਰ ਚੁੱਲ੍ਹਾ ਬਲ ਸਕੇ।
ਇਸ ਦੇ ਨਾਲ ਹੀ ਬੋਲਦੇ ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਇਸ ਦੇ ਚੱਲਦੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀਆਂ ਗਾਰੰਟੀਆਂ ਪੂਰੀਆਂ ਕਰਨ ਦੇ ਨਾਲ-ਨਾਲ ਉਹ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਦੇ ਉਤੇ ਸੀਸੀਟੀਵੀ ਕੈਮਰੇ ਲਗਵਾਉਣ ਤਾਂ ਜੋ ਕਿ ਸ਼ਹਿਰਾਂ ਵਿਚ ਵੱਧ ਰਹੇ ਕ੍ਰਾਈਮ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
ਇਸਦੇ ਨਾਲ ਹੀ ਬੋਲਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਜੋ ਲਗਾਤਾਰ ਹੀ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ ਵਧੇ ਸਨ ਉਸ ਦਾ ਇਹ ਕਾਰਨ ਹੈ ਕਿ ਯੂਕਰੇਨ ਤੇ ਰਸੀਆ ਦੇ ਵਿੱਚ ਯੁੱਧ ਹੋਇਆ ਉਸ ਕਾਰਨ ਪੂਰੇ ਵਰਲਡ ਦੇ ਵਿਚ ਪੈਟਰੋਲ ਤੇ ਡੀਜ਼ਲ ਦੇ ਰੇਟ ਵਧੇ ਲੇਕਿਨ ਫਿਰ ਵੀ ਭਾਰਤ ਵਿੱਚ ਬਹੁਤ ਘੱਟ ਪੈਟਰੋਲ ਤੇ ਡੀਜ਼ਲ ਦੇ ਰੇਟ ਵਧੇ ਹਨ। ਆਖ਼ਿਰ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਆਯੂਸ਼ਮਾਨ ਕਾਰਡ ਹਸਪਤਾਲਾਂ ਦੇ ਵਿੱਚ ਚੱਲਣੇ ਬੰਦ ਹੋ ਗਏ ਹਨ ਉਸ ਦਾ ਕਾਰਨ ਹੈ ਪੰਜਾਬ ਸਰਕਾਰ ਕਿਉਂਕਿ 60 ਪਰਸੈਂਟ ਪੈਸਾ ਕੇਂਦਰ ਸਰਕਾਰ ਅਤੇ 40 ਪਰਸੈਂਟ ਪੈਸਾ ਪੰਜਾਬ ਸਰਕਾਰ ਭਰਦੀ ਹੈ ਲੇਕਿਨ ਕੇਂਦਰ ਸਰਕਾਰ ਆਪਣਾ ਪੈਸਾ ਭਰਨ ਨੂੰ ਤਿਆਰ ਹੈ ਲੇਕਿਨ ਪੰਜਾਬ ਸਰਕਾਰ ਹੁਣ ਆਪਣਾ ਪੈਸਾ ਨਹੀਂ ਦੇ ਰਹੀ ਜਿਸ ਕਾਰਨ ਕੇ ਆਯੁਸ਼ਮਾਨ ਕਾਰਡ ਬੰਦ ਹੋ ਗਏ ਹਨ।