ਖੇਤੀ ਕਾਨੂੰਨ ਰੱਦ ਕਰਕੇ ਕਿਹੜੇ ਨੁਕਸਾਨ ਤੋਂ ਬਚਾਇਆ ਮੋਦੀ ਨੇ, ਸੁਣੋ ਜਥੇਦਾਰ ਦੀ ਜ਼ੁਬਾਨੀ, ਵੀਡੀਓ ਵੀ ਦੇਖੋ....
ਅੰਮ੍ਰਿਤਸਰ, 19 ਨਵੰਬਰ 2021 - ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਤਿੰਨੋ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ।
ਅੱਗੇ ਉਨ੍ਹਾਂ ਕਿਹਾ ਕਿ ਸਾਡੀ ਚਿੰਤਾ ਸੀ ਕਿ ਇਸ ਮੋਰਚੇ ਦੌਰਾਨ ਕੁੱਝ ਧਿਰਾਂ ਅਜਿਹੀਆਂ ਵੀ ਸਨ ਜੋ ਸਿੱਖ ਸੋਚ, ਸਿੱਖ ਨਿਸ਼ਾਨ, ਸਿੱਖ ਫਲਸਫੇ, ਸਿੱਖ ਇਤਿਹਾਸ ਨੂੰ ਦਰਕਿਨਾਰ ਕਰ ਰਹੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਕੁੱਝ ਧਿਰਾਂ ਅਜਿਹੀਆਂ ਵੀ ਸੀ ਜੋ ਕਿਸਾਨੀ ਦੇ ਇਸ ਮਸਲੇ ਨੂੰ ਸਿੱਖ ਬਨਾਮ ਭਾਰਤ ਸਰਕਾਰ ਬਣਾਉਣ ਦਾ ਯਤਨ ਕਰ ਰਹੀਆਂ ਸਨ। ਸਿਰਫ ਇਹ ਹੀ ਨਹੀ ਸਿੱਖ ਬਨਾਮ ਹਿੰਦੂ ਬਣਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਸੀ। ਜਿਸ ਦੇ ਨੁਕਸਾਨ ਆਉਣ ਵਾਲੇ ਦਿਨਾਂ 'ਚ ਸਿੱਖ ਕੌਮ ਨੂੰ ਝੱਲਣੇ ਪੈਣੇ ਸੀ। ਇਹ ਹੀ ਸਾਡੀ ਚਿੰਤਾ ਸੀ।
ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਖਾਸਕਰ ਪ੍ਰਾਈਮ ਮਨਿਸਟਰ ਅਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ 'ਚ ਜੋ ਬਿਪਤਾ ਕੌਮ 'ਤੇ ਪੈ ਸਕਦੀ ਸੀ ਦਿਖਾਈ ਦੇ ਰਹੀ ਸੀ, ਜਿਸ ਕਿਸਮ ਦਾ ਮਾਹੌਲ ਬਣ ਰਿਹਾ ਸੀ, ਅਕਾਲ ਪੁਰਖ ਦੀ ਕਿਰਪਾ ਨਾਲ ਟਲ ਗਿਆ। ਉਨ੍ਹਾਂ ਕਿਹਾ ਕਿ ਹਿੰਦੂ ਸਿੱਖ ਦਾ ਰਿਸ਼ਤਾ ਮਜ਼ਬੂਤ ਸੀ, ਮਜ਼ਬੂਤ ਹੈ ਅਤੇ ਮਜ਼ਬੂਤ ਰਹੇ, ਇਸ ਲਈ ਅਸੀ ਸਦਾ ਹੀ ਯਤਨਸੀਲ ਰਹੇ ਹਾਂ ਆਏ ਰਹਾਂਗੇ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/608632973812158