ਅੱਜ 90 ਫੀਸਦੀ ਸਿੱਖ ਬਾਦਲਾਂ ਦੇ ਖ਼ਿਲਾਫ਼ ਹਨ : ਐਚ ਐਸ ਫੂਲਕਾ
ਰਵੀ ਜੱਖੂ
ਚੰਡੀਗੜ੍ਹ, 23 ਜੂਨ 2023 : ਪੰਜਾਬ ਸਰਕਾਰ ਨੇ ਗੁਰਦਵਾਰਾ ਐਕਟ ਵਿੱਚ ਜੋ ਸੋਧ ਕੀਤੀ ਹੈ ਉਸ ਬਾਰੇ ਐਚ ਐਸ ਫੂਲਕਾ ਨੇ ਕਿਹਾ ਕਿ, ਅੱਜ 90 ਫੀਸਦੀ ਸਿੱਖ ਬਾਦਲਾਂ ਦੇ ਖ਼ਿਲਾਫ਼ ਹਨ, ਪਰ ਉਹਨਾਂ ਨੂੰ ਵੀ ਮਜਬੂਰੀ ਵੱਸ ਇਸਦਾ ਵਿਰੋਧ ਕਰਨਾ ਪੈ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਗੁਰਬਾਣੀ ਦੇ ਮਾਮਲੇ 'ਤੇ ਭਗਵੰਤ ਸਰਕਾਰ ਦੇ ਬਿੱਲ ਨੇ ਬਾਦਲਾਂ ਨੂੰ ਦਿੱਤੀ ਆਕਸੀਜਨ, ਫੂਲਕੇ ਦਾ ਦਾਅਵਾ (ਵੀਡੀਓ ਵੀ ਦੇਖੋ)
ਬਾਦਲਾਂ ਦੀ ਇਨੀ ਵਿਰੋਦਤਾ ਸੀ ਕਿ ਲੋਕਾਂ ਨੂੰ ਬੋਲਣਾ ਵੀ ਨਹੀਂ ਦਿੱਤਾ ਜਾ ਰਿਹਾ ਸੀ। ਫੂਲਕਾ ਨੇ ਪੰਜਾਬ ਸਰਕਾਰ ਨੂੰ ਸਨੇਹਾਂ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਇਹ ਤਬਦੀਲੀ ਕੀਤੀ ਗਈ ਸੀ ਉਹ ਠੀਕ ਸੀ, ਪਰ ਅੱਜ ਇਹ ਮੁੱਦਾ ਸਰਕਾਰ ਬਨਾਮ ਸਿੱਖ ਹੋ ਗਿਆ।
ਕਈ ਐਕਟ ਤਾਂ ਪਾਸ ਕਰ ਲਏ ਜਾਂਦੇ ਹਨ ਪਰ ਲਾਗੂ ਨਹੀਂ ਕਈ ਸਾਲਾਂ ਤੱਕ ਕੀਤੇ ਜਾਂਦੇ, ਜਦੋਂ ਦਾ 1925 ਐਕਟ ਬਣਿਆ ਉਦੋਂ ਤੋਂ ਲੈ ਕਿ ਬਿਨਾ SGPC ਤੋਂ ਪੁੱਛਿਆ ਕਿਸੇ ਵੀ ਸਰਕਾਰ ਨੇ ਕੋਈ ਤਬਦੀਲੀ ਨਹੀਂ ਕੀਤੀ। ਅੰਗਰੇਜ਼ ਸਰਕਾਰ ਸਮੇਂ ਵੀ ਅਜ਼ਾਦੀ ਤੋਂ ਬਾਅਦ ਵੀ SGPC ਨੂੰ ਪੁੱਛ ਕੇ ਦਬਦੀਲੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਉਸ ਸਮੇਂ ਚੰਡੀਗੜ੍ਹ ਵਿੱਚ ਇਕੱਠ ਕੀਤਾ ਤਾਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਦਿੱਲੀ ਪਹੁੰਚ ਗਏ।
ਉਦੋਂ ਸਰਕਾਰ ਨੇ ਸਮਝੌਤਾ ਕੀਤਾ ਸੀ ਕਿ ਸਿੱਖ ਮਸਾਲਿਆਂ ਵਿੱਚ ਸਰਕਾਰ ਕੋਈ ਦਖਲ ਨਹੀਂ ਕਰੇਗੀ। ਉਸ ਤੋਂ ਬਾਅਦ ਸਭ ਕੁਝ SGPC ਤੋਂ ਪੁੱਛ ਕੇ ਕੀਤਾ ਗਿਆ । 1966 ਤੋਂ ਬਾਅਦ ਕੇਂਦਰ ਸਰਕਾਰ ਨੇ amendment ਕੀਤੀਆਂ।
ਸਿੱਖਾਂ ਲਈ ਅੱਜ ਕਲਮ ਵਰਤਣ ਦਾ ਸਮਾਂ ਹੈ ਜੇ ਅੱਜ ਕਲਮ ਨਹੀਂ ਚੱਲਦੀ ਤਾਂ ਤਲਵਾਰਾਂ ਚੱਲਣਗੀਆਂ। ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਅਤੇ ਅਧਿਕਾਰਾਂ ਨੂੰ ਚਿੱਠੀਆਂ ਲਿਖੋ।
ਫੂਲਕਾ ਨੇ ਕਿਹਾ ਕਿ ਇੱਕ ਚੈਨਲ ਦਾ Copy right ਦਾ ਕੀ ਮਤਲਬ ਆ ? ਸ੍ਰੀ ਦਰਬਾਰ ਸਾਹਿਬ ਇੱਕ ਕਮੈਰਾ ਹੋਵੇ ਅਤੇ Fied ਦਿੱਤੀ ਜਾਵੇ ਕੁਝ ਕੁ ਚੈਨਲਾਂ ਨੂੰ, ਉਹ ਚੈਨਲ ਕੋਈ ਅਸ਼ਲੀਲ ਗਾਣਾ ਨਹੀਂ ਦੁਖਾਉਣਗੇ।
ਜਦੋਂ ਪੁੱਛਿਆ ਗਿਆ ਕਿ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਸੀ ਅਤੇ ਉਹਨਾਂ ਨੂੰ ਕੁਝ ਕਹੋਗੇ ?
ਤਾਂ ਕਿਹਾ ਕਿ ਮੈ ਆਜ਼ਾਦ ਹਾ ਮੈ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਅਸਤੀਫ਼ਾ ਦਿੱਤਾ ਅਤੇ ਅੱਜ ਸੱਜਣ ਕੁਮਾਰ ਜੇਲ ਵਿੱਚ ਹਨ।