ਗੈਂਗਸਟਰ ਅਤੇ ਪੰਜਾਬ ਪੁਲਿਸ ਵਿਚਾਲੇ ਮੁਕਾਬਲੇ ਤੋਂ ਬਾਅਦ ਜ਼ਖ਼ਮੀ ਹਾਲਾਤ 'ਚ ਗੈਂਗਸਟਰ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ, 8 ਅਕਤੂਬਰ 2022 : ਅੰਮ੍ਰਿਤਸਰ ਅਤੇ ਬਟਾਲਾ ਪੁਲਿਸ ਨੂੰ ਲੋੜੀਂਦਾ ਵੱਖ ਵੱਖ ਅਪਰਾਧਿਕ ਮਾਮਲਿਆਂ ਚ ਨਾਮਜ਼ਦ ਰਣਜੋਧ ਸਿੰਘ ਉਰਫ ਬਬਲੂ ਅੱਜ ਬਟਾਲਾ ਪੁਲਿਸ ਲਈ ਵੱਡੀ ਸਿਰਦਰਦੀ ਬਣ ਆਇਆ।ਜਿਥੇ ਅੱਜ ਪੁਲਿਸ ਵਲੋਂ ਜਦ ਉਕਤ ਨੂੰ ਉਸਦੇ ਪਿੰਡ ਜਿਲਾ ਅੰਮ੍ਰਿਤਸਰ ਚ ਗ੍ਰਿਫਤਾਰ ਕਰਨ ਲਈ ਰੇਡ ਕੀਤਾ ਤਾ ਉਹ ਉਥੋਂ ਪੁਲਿਸ ਤੇ ਫਾਇਰਿੰਗ ਕਰ ਫਰਾਰ ਹੋ ਗਿਆ ਅਤੇ ਕੁਝ ਕਿਲੋਮੀਟਰ ਦੀ ਦੂਰੀ ਤੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਬਟਾਲਾ ਤੋਂ ਕਰੀਬ 10 ਕਿਲੋਮੀਟਰ ਦੂਰੀ ਬਟਾਲਾ - ਜਲੰਧਰ ਮੁਖ ਮਾਰਗ ਤੇ ਪਿੰਡ ਕੋਟਲਾ ਬੱਝਾ ਸਿੰਘ ਵਿਖੇ ਕਮਾਦ ਦੇ ਖੇਤਾਂ ਚ ਲੁੱਕ ਗਿਆ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਗੈਂਗਸਟਰ ਅਤੇ ਪੰਜਾਬ ਪੁਲਿਸ ਵਿਚਾਲੇ ਮੁਕਾਬਲੇ ਤੋਂ ਬਾਅਦ ਜ਼ਖ਼ਮੀ ਹਾਲਾਤ 'ਚ ਗੈਂਗਸਟਰ ਕਾਬੂ (ਵੀਡੀਓ ਵੀ ਦੇਖੋ)
ਪੁਲਿਸ ਵਲੋਂ ਵੀ ਪਿੱਛਾ ਕਰਦੇ ਪੂਰੇ ਪਿੰਡ ਨੂੰ ਘੇਰਾ ਪਾਇਆ ਗਿਆ ਅਤੇ ਸਵੇਰੇ 8 ਵਜੇ ਤੋਂ ਲੈਕੇ ਦੁਪਹਿਰ ਦੇ ਕਰੀਬ ਦੋ ਵਜੇ ਤਕ ਪੁਲਿਸ ਦਾ ਲੰਬਾ ਅਪਰੇਸ਼ਨ ਚਲਿਆ ਜਿਸ ਦੌਰਾਨ ਦੋਨਾਂ ਪਾਸੋਂ ਫਾਇਰਿੰਗ ਵੀ ਹੋਈ। ਐਸਐਸਪੀ ਬਟਾਲਾ ਅਤੇ ਆਈ ਜੀ ਬਾਰਡਰ ਰੇਂਜ ਮੋਨੀਸ਼ ਚਾਵਲਾ ਦੀ ਅਗਵਾਈ ਚ ਪੁਲਿਸ ਅਪਰੇਸ਼ਨ ਜਾਰੀ ਰਿਹਾ।ਪੁਲਿਸ ਅਧਿਕਾਰੀਆਂ ਮੁਤਾਬਿਕ ਉਕਤ ਨੌਜਵਾਨ ਖਿਲਾਫ ਪੁਲਿਸ ਜਿਲਾ ਅੰਮ੍ਰਿਤਸਰ ਅਤੇ ਬਟਾਲਾ ਚ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸ ਨੌਜਵਾਨ ਦੀ ਪਹਿਚਾਣ ਰਣਜੋਧ ਸਿੰਘ ਉਰਫ ਬਬਲੂ ਦੱਸੀ ਗਈ ਹੈ।
ਪੁਲਿਸ ਦਾ ਦਾਵਾ ਹੈ ਕਿ ਉਸਦੇ ਪੰਜਾਬ ਦੇ ਵੱਡੇ ਗੈਂਗਸਟਰਸ ਨਾਲ ਸੰਬੰਧ ਹਨ ਅਤੇ ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਬਲੂ ਵਲੋਂ ਪੁਲਿਸ ਤੇ 20 -25 ਰਾਉਂਡ ਫਾਇਰ ਕੀਤੇ ਸਨ ਅਤੇ ਪੁਲਿਸ ਵਲੋਂ ਵੀ ਫਾਇਰਿੰਗ ਕੀਤੀ ਗਈ ਸੀ।ਲੰਬੇ ਚਲੇ ਇਸ ਅਪਰੇਸ਼ਨ ਚ ਉਹਨਾਂ ਵਲੋਂ ਰਣਜੋਧ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹ ਜਖਮੀ ਹਾਲਤ ਚ ਹੈ।ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ।ਇਸ ਦੇ ਨਾਲ ਹੀ ਇਸ ਦੇ ਦੋ ਸਾਥੀਆਂ ਨੂੰ ਵੀ ਹਿਰਾਸਤ ਚ ਲੈਣ ਦੀ ਗੱਲ ਸਾਹਮਣੇ ਆ ਰਹੀ ਹੈ। ਐਸਐਸਪੀ ਅਤੇ ਆਈ ਜੀ ਨੇ ਦੱਸਿਆ ਕਿ ਅਗਲੀ ਪੁੱਛਗਿੱਛ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ। ਜਲਦ ਇਸ ਮਾਮਲੇ ਦੇ ਹੋਰ ਖੁਲਾਸਾ ਕੀਤੇ ਜਾਣਗੇ | ਉਥੇ ਹੀ ਪਿੰਡ ਵਾਸੀਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ |