ਚੰਡੀਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਰਧਾ ਰਖਣ ਵਾਲਿਆਂ ਦੀ ਏਕਤਾ ਬਾਰੇ ਵਿਚਾਰ-ਚਰਚਾ ਸੈਮਿਨਾਰ ਅੱਜ
ਚੰਡੀਗੜ੍ਹ, 7 ਜੁਲਾਈ 2024 : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਰਧਾ ਰਖਣ ਵਾਲਿਆਂ ਦੀ ਏਕਤਾ ਬਾਰੇ ਵਿਚਾਰ ਚਰਚਾ ਹਿਤ ਸੈਮਿਨਾਰ ਅੱਜ ਮਿਤੀ 7 ਜੁਲਾਈ ਨੂ ਕੇਂਦਰੀ ਸਿੰਘ ਸਭਾ ਸੇਕਟਰ 28 ਦੇ ਸੇਮੀਨਾਰ ਹਾਲ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ I ਬਾਪੂ ਧਰਮ ਸਿੰਘ ਨਿਹੰਗ ਸਿੰਘ ਬਾਨੀ 'ਸਚ ਖੋਜ ਅਕੇਡਮੀ', ਉਘੇ ਵਕੀਲ ਰਾਜਵਿੰਦਰ ਸਿੰਘ ਬੈਂਸ, ਸਮਾਜਿਕ ਚਿੰਤਕ ਡਾਕਟਰ ਪਿਆਰੇ ਲਾਲ ਗਰਗ, ਡਾ ਗੁਰਪ੍ਰੀਤ ਸਿੰਘ ਕੇਂਦਰੀ ਸਿੰਘ ਸਭਾ, ਡਾਕਟਰ ਰਣਜੀਤ ਸਿੰਘ ਘੁੰਮਣ, ਅਮ੍ਰਿਤਸਰ ਤੋ ਸਮਾਜਿਕ ਚਿੰਤਕ ਰਾਜੀਵ ਸਿੰਘ, ਬਾਪੂ ਬ੍ਲ੍ਕੋਰ ਸਿੰਘ, ਨੰਬਰਦਾਰ ਜਗਜੀਤ ਸਿੰਘ ਜੀਰਕਪੁਰ ਤੋ ਇਲਾਵਾ ਵਿਸ਼ੇਸ਼ ਮਹਿਮਾਨ ਕੰਵਲਜੀਤ ਸਿੰਘ ਪ੍ਰਧਾਨ ਕੇਂਦਰੀ ਸਿੰਘ ਸਭਾ ਗਵਾਲੀਅਰ ਵਿਚਾਰ ਰਖਣਗੇ I
ਆਪ ਨੇ ਸਮੇ ਸਿਰ ਪਹੁੰਚ ਕੇ ਵਿਚਾਰ ਸਰਵਣ ਕਰਨਾ ਜੀ ,,,ਮਾਨਵਤਾ ਦੇ ਭਲੇ ਦੇ ਮਾਰਗ ਦਰਸ਼ਕ ਗੁਰਮਤ ਸਿਧਾਂਤ ਜਿਥੇ ਸਮੁਚੀ ਦੁਨੀਆਂ ਨੂ ਸ਼ਾਂਤੀ, ਭਾਈਚਾਰਿਕ ਪ੍ਰੇਮ, ਜਾਤ ਪਾਤ ਨਸਲ ਰੰਗ ਬੋਲੀ ਅਤੇ ਲਿੰਗ ਦੇ ਵਿਤਕਰੇ ਮਿਟਾ ਕੇ ਸੁਚਜੀ ਜੀਵਨ ਜਾਂਚ ਦੇ ਉਪਦੇਸ਼ ਜਿਸ ਵਰਗ ਕੋਲ ਹੋਵਣ ਉਸ ਦਾ ਪ੍ਰਭਾਵ ਦਿਨੋ ਦਿਨ ਘਟਦਾ / ਵੰਡਿਆ ਜਾ ਰਿਹਾ ਹੋਵੇ, ਇਹ ਇਕ ਬੇਹੱਦ ਚਿੰਤਾ ਵਾਲੀ ਗੱਲ ਹੈ ,,,ਆਓ ਵਿਦਵਾਨਾ ਦੇ ਵਿਚਾਰ ਸੁਣ ਕੇ ਅਗੇ ਵਧਣ ਦੀਆਂ ਸ੍ਭਾਵਨਾਵਾ ਤੇ ਚਰਚਾ ਹਿਤ ਇਕਤਰ ਹੋਈਏ ,,,,,