ਨਵੀਂ ਦਿੱਲੀ, 24 ਅਕਤੂਬਰ 2018 - ਸੀਬੀਆਈ ਦੇ ਦੋ ਪ੍ਰਮੁੱਖ ਅਫਸਰਾਂ ਦੇ ਰਿਸ਼ਵਤਖੋਰੀ ਵਿਵਾਦ ਵਿੱਚ ਫਸਣ ਤੋਂ ਬਾਅਦ ਕੇਂਦਰ ਨੇ ਬੁੱਧਵਾਰ ਨੂੰ ਜਾਇੰਟ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੂੰ ਜਾਂਚ ਏਜੰਸੀ ਦਾ ਅੰਤਿਰਮ ਮੁਖੀ ਨਿਯੁਕਤ ਕੀਤਾ। ਰਿਸ਼ਵਤਖੋਰੀ ਕੇਸ ਦੀ ਜਾਂਚ ਜਾਰੀ ਰਹਿਣ ਤੋਂ ਬਾਅਦ ਸੀਬੀਆਈ ਚੀਫ ਆਲੋਕ ਵਰਮਾ ਅਤੇ ਨੰਬਰ ਦੋ ਅਫਸਰ ਵਿਸ਼ੇਸ਼ ਡਾਇਰੈਕਟਰ ਰਕੇਸ਼ ਅਵਸਥਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਸੀ। ਛੁੱਟੀ ਉੱਤੇ ਭੇਜਣ ਤੋਂ ਨਾਰਾਜ਼ ਵਰਮਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਹੈ। ਜਿਸ 'ਤੇ 26 ਅਕਤੂਬਰ ਨੂੰ ਸੁਣਵਾਈ ਹੋਵੇਗੀ।
ਇਸ ਦੌਰਾਨ, ਸੀਬੀਆਈ ਨੇ ਬੁੱਧਵਾਰ ਨੂੰ ਤਿੰਨ ਦਿਨ ਬਾਅਦ ਦੂਜੀ ਵਾਰ ਆਪਣੇ ਮੁੱਖ ਦਫਤਰ ਵਿਖੇ ਛਾਪਾ ਮਾਰਿਆ। ਸੋਮਵਾਰ ਨੂੰ ਵੀ ਇੱਥੇ ਛਾਪੇ ਮਾਰਿਆ ਸੀ। ਅਸਥਾਨਾ ਅਤੇ ਉਨ੍ਹਾਂ ਦੀ ਟੀਮ ਦੇ ਇਕ ਡੀਐਸਪੀ 'ਤੇ ਮੀਟ ਵਪਾਰੀ ਮੋਇਨ ਕੁਰੇਸ਼ੀ ਨਾਲ ਜੁੜੇ ਮਨੀ ਲਾਡਰਿੰਗ ਮਾਮਲੇ ਵਿੱਚ 3 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।