ਵੀਡੀਓ: ਜਲੰਧਰ 'ਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਟਰੇਸ, 8 ਗ੍ਰਿਫਤਾਰ
ਚੰਡੀਗੜ੍ਹ, 7 ਜੂਨ 2023 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਵੀਡੀਓ: ਜਲੰਧਰ 'ਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਟਰੇਸ, 8 ਗ੍ਰਿਫਤਾਰ
ਦਿਹਾਤੀ ਪੁਲਿਸ ਵੱਲੋਂ 13 ਮੈਂਬਰੀ ਲੁਟੇਰਾ ਗਿਰੋਹ ਦਾ ਪਰਦਾਫਾਸ਼, ਅੱਠ ਗ੍ਰਿਫ਼ਤਾਰ (ਵੀਡੀਓ ਵੀ ਦੇਖੋ)
- ਪੁਲਿਸ ਨੇ ਜ਼ਿੰਦਾ ਕਾਰਤੂਸਾਂ ਸਮੇਤ ਦੋ ਪਿਸਤੌਲ, ਪੰਜ ਮੋਟਰ ਸਾਈਕਲ ਅਤੇ 1.80 ਲੱਖ ਰੁਪਏ ਦੀ ਲੁੱਟ ਦੀ ਰਕਮ ਕੀਤੀ ਬਰਾਮਦ
ਜਲੰਧਰ, 7 ਜੂਨ 2023 - ਦਿਹਾਤੀ ਪੁਲਿਸ ਨੇ ਬੁੱਧਵਾਰ ਨੂੰ ਲੁਟੇਰਿਆਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਪਿਸਤੌਲ, ਪੰਜ ਮੋਟਰ ਸਾਈਕਲ ਅਤੇ 1.80 ਲੱਖ ਰੁਪਏ ਦੀ ਲੁੱਟ ਦੀ ਰਕਮ ਬਰਾਮਦ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਪਿੰਡ ਰੁੜਕੀ ਦੇ ਸ਼ਰਨਜੀਤ ਸਿੰਘ ਸੰਨੀ, ਪਿੰਡ ਕੰਦੋਲਾ ਦੇ ਜਗਜੀਤ ਸਿੰਘ ਉਰਫ ਜੱਗੀ, ਪਿੰਡ ਬੰਡਾਲਾ ਦੇ ਕੁਲਦੀਪ ਸਿੰਘ ਦੀਪੀ, ਪਿੰਡ ਸਲਾਰਪੁਰ ਦੇ ਜਗਜੀਵਨ ਸਿੰਘ ਜੱਗਾ, ਪਿੰਡ ਕੰਦੋਲਾ ਦੇ ਹਰਸ਼ਰਨਪ੍ਰੀਤ ਸਿੰਘ ਹਨੀ, ਪਿੰਡ ਸਲਾਰਪੁਰ ਦੇ ਜਸਮੀਤ ਸਿੰਘ, ਪਿੰਡ ਸੁਨਰਾ ਦੇ ਰਾਜਦੀਪ ਸਿੰਘ ਅਤੇ ਪਿੰਡ ਰਾਣੀਵਾਲ ਉਪਲਾਂ ਦੇ ਜੁਵਰਾਜ ਸਿੰਘ ਉਰਫ਼ ਯੁਵੀ ਵਜੋਂ ਹੋਈ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਸੁਪਰੀਟੈਂਡੈਂਟ ਆਫ ਪੁਲਿਸ (ਐਸ.ਐਸ.ਪੀ.) ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਐਸ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ਡੀ.ਐਸ.ਪੀ. ਤਰਸੇਮ ਮਸੀਹ ਅਤੇ ਸਬ-ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਾਲੀ ਟੀਮ ਵੱਲੋਂ 13 ਲੁਟੇਰਿਆਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਵੱਲੋਂ 25 ਮਈ ਨੂੰ ਨੂਰਮਹਿਲ ਦੇ ਭਾਂਡਿਆਂ ਦੇ ਵਪਾਰੀ ਸਸ਼ੀ ਭੂਸ਼ਣ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਸ ਗਿਰੋਹ ਵੱਲੋਂ ਵਾਰਦਾਤ ਦੌਰਾਨ 4.70 ਲੱਖ ਦੀ ਨਕਦੀ, 10 ਸੋਨੇ ਦੀਆਂ ਮੁੰਦਰੀਆਂ, ਇੱਕ ਸੋਨੇ ਦਾ ਨੈਕਲੈਸ, ਇੱਕ ਜੋੜੀ ਸੋਨੇ ਦੀਆਂ ਵਾਲੀਆਂ, ਇੱਕ ਜੋੜਾ ਟੋਪਸ, ਇੱਕ ਸੋਨੇ ਦਾ ਹੈਂਡ ਬੈਂਡ ਅਤੇ ਇੱਕ ਸੋਨੇ ਦਾ ਮੰਗਲਸੂਤਰ ਲੁੱਟ ਲਿਆ ਗਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਮਕਾਨ ਮਾਲਕ ਦੇ ਮੌਕੇ ’ਤੇ ਪਹੁੰਚਣ ’ਤੇ ਗਿਰੋਹ ਦੇ ਮੈਂਬਰ ਘਰੋਂ ਫਰਾਰ ਹੋ ਗਏ ਸਨ।
ਘਟਨਾ ਤੋਂ ਬਾਅਦ ਦਿਹਾਤੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕੀਤੀ ਅਤੇ ਅੱਠ ਮੁਲਜ਼ਮਾਂ ਨੂੰ ਹਥਿਆਰਾਂ, ਜ਼ਿੰਦਾ ਕਾਰਤੂਸ, ਲੁੱਟੀ ਗਈ ਰਕਮ, ਸੋਨੇ ਦੀ ਮੁੰਦਰੀ ਅਤੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਡਕੈਤੀ ਦਾ ਮਾਸਟਰ ਮਾਈਂਡ ਜਸਵਿੰਦਰ ਕੁਮਾਰ ਉਰਫ਼ ਮੋਨੂੰ ਗਿੱਲ ਹੈ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਜਦਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੋਨੂੰ ਗਿੱਲ ਵੱਲੋਂ ਹੋਰ ਸਾਥੀਆਂ ਦੀ ਮਦਦ ਨਾਲ ਘਰ ਦੀ ਰੇਕੀ ਕੀਤੀ ਸੀ, ਜਿਨ੍ਹਾਂ ਨੂੰ ਉਸ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠਾ ਕੀਤਾ ਸੀ।ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇਗਾ।