ਮੁੱਖ ਮੰਤਰੀ ਨਾਲ ਕੋਈ ਗਿਲਾ ਨਹੀਂ
ਚੰਡੀਗੜ੍ਹ , 14 ਮਈ, 2020 : ਪੰਜਾਬ ਦੇ ਦੋ ਵਜ਼ੀਰਾਂ ਦੀ ਲੜਾਈ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆ ਆ ਗਈ ਜਦੋਂ ਕੈਬਿਨੇਟ ਵਜ਼ੀਰ ਚਰਨਜੀਤ ਚੰਨੀ ਨੇ ਇਹ ਕਿਹਾ ਕਿ ਕੈਬਿਨੇਟ ਮੰਤਰੀ ਤ੍ਰਿਪਤ ਬਾਜਵਾ ਹਨ ਝੂਠ ਬੋਲ ਰਹੇ ਨੇ . ਉਨ੍ਹਾਂ ਨੇ ਮੈਨੂੰ ਘਰ ਆ ਕੇ ਧਮਕੀ ਦਿੱਤੀ ਸੀ . ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਾਜਵਾ ਨੇ ਇਹ ਕਿਹਾ ਸੀ ਕਿ ਅਫ਼ਸਰ ਇਕੱਠੇ ਹੋ ਗਏ ਨੇ ਉਹ ਤੁਹਾਡੇ ਖ਼ਿਲਾਫ਼ ਐਨ ਆਈ ਆਰ ਕਰ ਸਕਦੇ ਨੇ ਇਸ ਲਈ ਮੁੱਖ ਸਕੱਤਰ ਨਾਲ ਫ਼ੈਸਲਾ ਕਰ ਲਓ .
ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਅੱਗੋਂ ਕੀ ਕਿਹਾ ਤਾਂ ਚੰਨੀ ਨੇ ਕਿਹਾ " ਮੈਂ ਕਿਹਾ ਤੁਸੀਂ ਪਹਿਲਾਂ ਐਫ ਆਈ ਆਰ ਕਰਾ ਲਓ. "
ਬਾਬੂਸ਼ਾਹੀ ਨਾਲ ਫ਼ੋਨ ਤੇ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਦਲਿਤ ਜਥੇਬੰਦੀਆਂ ਅਤੇ ਲੋਕਾਂ ਨੇ ਮੇਰੀ ਹਿਮਾਇਤ ਕੀਤੀ . ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਹੱਕ ਦੀ ਗੱਲ ਕੀਤੀ , ਭਗਵੰਤ ਮਾਨ ਨੇ ਵੀ ਫ਼ੋਨ ਕੀਤਾ .
ਜਦੋਂ ਇਹ ਪੁੱਛਿਆ ਗਿਆ ਕਿ ਮੁੱਖ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਤਾਂ ਚੰਨੀ ਨੇ ਕਿਹਾ ਕਿ " ਉਨ੍ਹਾਂ ਨਾਲ ਕੋਈ ਮਸਲਾ ਨਹੀਂ . ਸਾਰੇ ਉਨ੍ਹਾਂ ਦੇ ਨਾਲ ਹਾਂ "
ਇੱਕ ਹੋਰ ਸਵਾਲ ਦੇ ਜਵਾਬ ਵਿਚ ਚੰਨੀ ਨੇ ਦੱਸਿਆ ਕਿ ਜਿਸ ਤ੍ਰਿਪਤ ਬਾਜਵਾ ਦੇ ਉਨ੍ਹਾਂ ਦੇ ਘਰ ਆਉਣ ਦੀ ਅਤੇ ਧਮਕੀ ਦੇਣ ਦੀ ਖ਼ਬਰ ਪੜ੍ਹ ਕੇ ਸੀ ਐਮ ਸਾਹਿਬ ਨੇ ਫ਼ੋਨ ਕੀਤਾ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਮੈਂ ਫ਼ਿਕਰ ਨਾ ਕਰਾਂ , ਉਹ ਖ਼ੁਦ ਬੁਲਾ ਕੇ ਨਿਪਟਾ ਦੇਣਗੇ .
ਚੰਨੀ ਨੇ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਪ੍ਰੈੱਸ ਕਾਨਫ਼ਰੰਸ ਨਹੀਂ ਸੀ ਕਰਨੀ ਚਾਹੀਦੀ .
ਚੇਤੇ ਰਹੇ ਕਿ ਤ੍ਰਿਪਤ ਬਾਜਵਾ ਨੇ ਇਹ ਮੰਨਿਆ ਸੀ ਕਿ ਉਹ ਚੰਨੀ ਦੇ ਘਰ ਗਏ ਸਨ ਪਰ ਉਨ੍ਹਾਂ ਨੇ ਕੋਈ ਧਮਕੀ ਨਹੀਂ ਦਿੱਤੀ . ਅੱਜ ਉਨ੍ਹਾਂ ਮੀਡੀਆ ਕਰਮੀਆਂ ਨਾਲ ਗੱਲਬਾਤ ਕਦੇ ਹੋਏ ਕਿਹਾ ਸੀ ਉਹ ਆਪਣੇ ਕੈਬਿਨੇਟ ਸਾਥੀ ਚੰਨੀ ਦਾ ਸਤਿਕਾਰ ਕਰਦੇ ਹਨ ਅਤੇ ਧਮਕੀ ਦੇਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ .