← ਪਿਛੇ ਪਰਤੋ
ਪਟਿਆਲਾ, 22 ਜੂਨ 2019 - ਨਾਭਾ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਗੰਭੀਰ ਨੋਟਿਸ ਲੈਂਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਿਸਟੈਂਟ ਸੁਪਰਡੈਂਟ ਅਜਮੇਰ ਸਿੰਘ ਆਈ/ਸੀ ਸਪੈਸ਼ਲ ਸਕਿਉਰਿਟੀ ਸੈੱਲ ਨੂੰ ਸਸਪੈਂਡ ਕਰ ਦਿੱਤਾ ਹੈ।ਇਸ ਤੋਂ ਬਿਨਾਂ ਵਾਰਡਰ ਮੇਜਰ ਸਿੰਘ ਅਤੇ ਵਾਰਡਰ ਅਮਨ ਗਿਰੀ ਜੋ ਕਿ ਵਾਰਡ ਵਿੱਚ ਡਿਊਟੀ 'ਤੇ ਤਾਇਨਾਤ ਸਨ, ਨੂੰ ਵੀ ਡਿਊਟੀ 'ਚ ਕੁਤਾਹੀ ਵਰਤਣ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਰੰਧਾਵਾ ਨੇ ਦੱਸਿਆ ਕਿ ਪੈਸਕੋ ਅਧਿਕਾਰੀਆਂ ਨੂੰ ਪੈਸਕੋ ਦੇ ਕਰਮਚਾਰੀ ਲਾਲ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡੀ ਆਈ ਜੀ ਜੇਲ੍ਹ ਪਟਿਆਲਾ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।
Total Responses : 267