ਤੇਜ਼ ਤੂਫਾਨ ਨੇ ਭੜਕਾਈ ਅੱਗ: ਬੇਟ ਇਲਾਕੇ ਦੇ ਤਿੰਨ ਕਿਸਾਨਾਂ ਦੀ 11 ਏਕੜ ਫ਼ਸਲ ਸੜ ਕੇ ਹੋਈ ਸਵਾਹ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 27 ਅਪ੍ਰੈਲ 2024 - ਬੀਤੀ ਦੇਰ ਰਾਤ ਆਏ ਤੂਫਾਨ ਕਾਰਨ ਕਾਹਨੂੰਵਾਨ ਬੇਟ ਇਲਾਕੇ ਦੇ ਤਿੰਨ ਕਿਸਾਨਾਂ ਦੀ 11 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਥਾਣਾ ਕਾਹਨੂੰਵਾਨ ਦੇ ਐਸਐਚਓ ਬਲਵਿੰਦਰ ਸਿੰਘ ਨੇ ਘਟਨਾ ਸਥਲ ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/785399556987716
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮਲੀਆ ਦੇ ਸਾਬਕਾ ਸਰਪੰਚ ਸਰਬਜਿੰਦਰ ਸਿੰਘ ਨੇ ਕਿਹਾ ਕਿ ਦੇਰ ਰਾਤ ਇੱਕਦਮ ਤੇਜ਼ ਹਨੇਰੀ ਆਈ ਜਿਸ ਕਰਕੇ ਉਹਨਾਂ ਦੀ 6 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਿਸਾਨ ਰਵੇਲ ਸਿੰਘ ਦੀ 3 ਏਕੜ ਅਤੇ ਕਿਸਾਨ ਜਰਮਨਜੀਤ ਸਿੰਘ ਦੀ 2 ਏਕੜ ਫਸਲ ਵੀ ਅੱਗ ਦੀ ਝਪੇਟ ਵਿੱਚ ਆ ਗਈ ਉਹਨਾਂ ਦੱਸਿਆ ਕਿ ਤਿੰਨਾਂ ਕਿਸਾਨਾਂ ਦੀ ਕਰੀਬ 11 ਏਕੜ ਦੇ ਕਰੀਬ ਫਸਲ ਸੜ ਕੇ ਸਵਾਹ ਹੋ ਗਈ ਹੈ। ਉਹਨਾਂ ਨੇ ਕਿਹਾ ਕੀ ਜਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਆਰਥਿਕ ਮਦਦ ਕਰੇ।
ਮੌਕੇ ਤੇ ਘਟਨਾਂ ਸਥਲ ਤੇ ਪੁਹੰਚੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਦੇ ਹੀ ਉਹਨਾ ਨੇ ਘਟਨਾਂ ਸਥਲ ਦਾਂ ਜਾਇਜ਼ਾ ਲਿਆ ਹੈ ਉਹਨਾਂ ਕਿਹਾ ਕਿ ਅਚਾਨਕ ਅੱਗ ਲੱਗਣ ਕਾਰਨ 11 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਸੜ ਕੇ ਸਵਾਹ ਹੋ ਗਈ ਹੈ ਇੱਸ ਬਾਰੇ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ ਕਿ ਅੱਗ ਲੱਗਣ ਦਾਂ ਕਿ ਕਾਰਨ ਹੈ।