ਦਲਵੀਰ ਗੋਲਡੀ ਦਾ ਵੱਡਾ ਬਿਆਨ, ਮੈਂ ਹੁਣ ਕਿਸੇ ਪਾਰਟੀ 'ਚ ਨਹੀਂ!
ਚੰਡੀਗੜ੍ਹ, 22 ਅਕਤੂਬਰ 2024- ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਜੋ ਕਿ, ਕੁੱਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ, ਉਹ ਹੁਣ ਆਪ ਨੂੰ ਵੀ ਅਲਵਿਦਾ ਕਹਿ ਗਏ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਗੋਲਡੀ ਨੇ ਦਾਅਵਾ ਕਰਦਿਆਂ ਕਿਹਾ ਕਿ, ਉਹ ਹੁਣ ਕਿਸੇ ਪਾਰਟੀ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ, ਆਪ ਵਿਚ ਸ਼ਾਮਲ ਹੋਣ ਮਗਰੋਂ ਵੀ ਮੈਂ ਛੇ ਮਹੀਨੇ ਤੋਂ ਘਰ ਬੈਠਾ ਹਾਂ। ਉਨ੍ਹਾਂ ਕਿਹਾ ਕਿ, 2027 ਵਿਚ ਮੈਂ ਚੋਣ ਲੜਾਂਗਾ। ਹਾਲਾਂਕਿ ਉਨ੍ਹਾਂ ਕਿਹਾ ਕਿ, ਕਾਂਗਰਸ ਛੱਡਣ ਦੇ ਨਾਲ ਮੇਰੇ ਕਿਰਦਾਰ ਨੂੰ ਨੁਕਸਾਨ ਪਹੁੰਚਿਆ। ਜਦੋਂਕਿ ਕਾਂਗਰਸ ਵਿਚ ਮੁੜ ਸ਼ਾਮਲ ਹੋਣ ਦੀ ਗੱਲ ਤੇ ਉਹ ਖੁੱਲ੍ਹ ਕੇ ਨਹੀਂ ਬੋਲੇ, ਪਰ ਉਨ੍ਹਾਂ ਕਾਂਗਰਸ ਦੇ ਰਾਜ ਸਮੇਂ ਆਪਣੇ ਕੀਤੇ ਕਾਰਜ ਅਤੇ ਪਾਰਟੀ ਵੱਲੋਂ ਸੌਂਪੀਆਂ ਗਈਆਂ ਜਿੰਮੇਵਾਰੀਆਂ ਦਾ ਜਿਕਰ ਜ਼ਰੂਰ ਕੀਤਾ ਅਤੇ ਕਿਹਾ ਕਿ, 2027 ਵਿਚ ਉਹ ਧੂਰੀ ਤੋਂ ਹੀ ਚੋਣ ਜ਼ਰੂਰ ਲੜੇਗਾ, ਭਾਵੇਂ ਮੈਨੂੰ ਮੁੱਖ ਮੰਤਰੀ ਖਿਲਾਫ਼ ਹੀ ਚੋਣ ਕਿਉਂ ਨਾ ਲੜਨੀ ਪਵੇ।