ਵੀਡੀਓ: ਦਿੱਲੀ ਦੇ ਰੋਹਿਨੀ ਕੋਰਟ 'ਚ ਹੋਈ ਗੈਂਗਵਾਰ ਦੌਰਾਨ ਕਈਆਂ ਦੀ ਮੌਤ
ਦਿੱਲੀ, 24 ਸਤੰਬਰ 2021- ਦਿੱਲੀ ਦੀ ਰੋਹਿਣੀ ਕੋਰਟ ਵਿਚ ਹੋਈ ਗੈਂਗਵਾਰ ਦੌਰਾਨ ਨਾਮਵਰ ਬਦਮਾਸ਼ ਜਤਿੰਦਰ ਗੋਗੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ 3 ਹੋਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਸ਼ੀ ਵਕੀਲ ਦੀ ਭੇਸ ਵਿਚ ਆਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਢੇਰੀ ਕਰ ਦਿੱਤਾ।
ਪੇਸ਼ੀ ਲਈ ਲਿਆਂਦੇ ਨਾਮੀ ਗੈਂਗਸਟਰ ਜਤਿੰਦਰ ਗੋਗੀ ਨੂੰ ਨਿਸ਼ਾਨਾ ਬਣਾ ਕੇ ਵਕੀਲਾਂ ਦੇ ਭੇਸ ਵਿਚ ਕੋਰਟ ਕੰਪਲੈਕਸ 'ਚ ਪੁੱਜੇ 2 ਗੈਂਗਸਟਰਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਅਤੇ ਬਾਹਰ ਨੂੰ ਭੱਜ ਨਿਕਲੇ। ਪੁਲਿਸ ਨੇ ਹਮਲਾਵਰਾਂ ਦਾ ਪਿੱਛਾ ਕੀਤਾ ਅਤੇ ਹੋਈ ਗੋਲੀਬਾਰੀ 'ਚ 2 ਹਮਲਾਵਰ ਮਾਰੇ ਗਏ। ਇਹ ਦਿੱਲੀ ਦੇ ਹੀ ਟਿੱਲੂ ਗੈਂਗ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।
ਵੀਡੀਓ: ਦਿੱਲੀ ਦੇ ਰੋਹਿਨੀ ਕੋਰਟ 'ਚ ਹੋਈ ਗੈਂਗਵਾਰ ਦੌਰਾਨ ਕਈਆਂ ਦੀ ਮੌਤ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....