ਪਟਿਆਲਾ ਪੁਲੀਸ ਵੱਲੋਂ 24 ਘੰਟਿਆਂ ਅੰਦਰ ਘਨੋਰ ਡਕੈਤੀ ਟਰੇਸ ਕਰਕੇ, ਚਾਰ ਗ੍ਰਿਫਤਾਰ
17 ਲੱਖ ਤੇ ਇਕ ਰਾਇਫਲ ਮਾਰੂ ਹਥਿਆਰ ਅਤੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ
ਜੀ ਐਸ ਪੰਨੂ
ਪਟਿਆਲਾ,29ਨਵੰਬਰ,2022: ਅਰੁਣ ਸ਼ਰਮਾ ਆਈ ਪੀ ਐੱਸ ਸੀਨੀਅਰ ਕਪਤਾਨ ਪੁਲੀਸ ਨੇ ਕਾਨਫਰੰਸ ਵਿੱਚ ਦੱਸਿਆ ਕਿ ਮਿਤੀ 28 ਜਨਵਰੀ 2022 ਨੂੰ ਯੂਕੇ ਬੈਂਕ ਘਨੋਰ ਵਿੱਚੋਂ 17 ਲੱਖ ਰੁਪਏ ਦੀ ਹੋਈ ਡਕੈਤੀ ਪੁਲਿਸ ਵੱਲੋ 24 ਘੰਟੇ ਵਿੱਚ ਹੀ ਟਰੇਸ ਕਰਦੇ ਹੋਏ ਸ਼ਾਮਲ 4 ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਲੁੱਟੀ 17ਲੱਖ ਨਕਦੀ ਅਤੇ ਅਸਲਾ ਬਰਾਮਦ ਕਰ ਲਿਆ ਹੈ। ਵਾਰਦਾਤ ਵਿਚ ਵਰਤੀ ਸਵਿਫ਼ਟ ਕਾਰ ਇਕ 12 ਬੋਰ ਗੰਨ 2ਰੋਦ ਜੋ ਬੈਂਕ ਦੀ ਲੁੱਟ ਦੋਰਾਂਨ ਥਾਣਾ ਖਮਾਣੋਂ ਦੇ ਏਰੀਏ ਵਿਚੋਂ ਖੋਈ ਸੀ ਵੀ ਬਰਾਮਦ ਕੀਤੇ ਗਈ, 2ਖਪਰੇ 1ਕਿਰਚ ਵੀ ਬ੍ਰਾਮਦ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪਟਿਆਲਾ ਪੁਲੀਸ ਵੱਲੋਂ 24 ਘੰਟਿਆਂ ਅੰਦਰ ਘਨੋਰ ਡਕੈਤੀ ਟਰੇਸ ਕਰਕੇ, ਚਾਰ ਗ੍ਰਿਫਤਾਰ (ਵੀਡੀਓ ਵੀ ਦੇਖੋ)
ਬੈਂਕ ਡਕੈਤੀ ਕਰਨ ਵਾਲੇ ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੌਰ ਸਾਹਿਬ ਰੂਪਨਗਰ, ਦਿਲਪ੍ਰੀਤ ਸਿੰਘ ਉਰਫ਼ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ, ਪ੍ਰਭਦਿਆਲ ਸਿੰਘ ਨਿੱਕੂ ਪੁਤਰ ਘੀਸਾ ਰਾਮ ਵਾਸੀ ਬਾਲਸੰਡਾ, ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ, ਨਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬਲਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲਾਂ ਰੂਪਨਗਰ ਨੂੰ ਮਿਤੀ 29,11,22 ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋਂ ਗ੍ਰਿਫਤਾਰ ਕੀਤਾ ਗਿਆ । ਅਮਨਦੀਪ ਸਿੰਘ ਸਰਪੰਚ ਅਪਰਾਧਿਕ ਪਿਛੋਕੜ ਵਾਲਾ ਹੈ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦਾ ਰਿਹਾ ਹੈ ਇਸ ਦੇ ਖਿਲਾਫ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ। ਦਿਲਪ੍ਰੀਤ ਭਾਨਾ ਦੇ ਵੀਂ ਕਤਲ ਕੇਸ ਦਰਜ ਹੈ। ਅਮਨਦੀਪ ਸਿੰਘ ਸਰਪੰਚ ਜੋ ਸੰਘੋਲ ਅਤੇ ਘਨੋਰ ਬੈਂਕ ਡਕੈਤੀ ਦਾ ਮਾਸਟਰਮਾਈਂਡ ਹੈ। ਇਹ ਆਪਣੇ ਪਿੰਡ ਹਾਫ਼ਿਜਾਬਾਦ ਜਿਲ੍ਹਾ ਰੂਪਨਗਰ ਦਾ ਮੌਜੂਦਾ ਸਰਪੰਚ ਵੀ ਹੈ। ਐਸਐਸਪੀ ਪਟਿਆਲਾ ਨੇ ਦੱਸਿਆ ਸੀ ਆਈ ਏ ਸਟਾਫ ਪਟਿਆਲਾ ਅਤੇ ਥਾਣਾ ਘਨੌਰ ਦੇ ਕਰਮਚਾਰੀਆਂ ਵੱਲੋਂ ਕੀਤੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਤ ਕੀਤਾ ਜਾਵੇਗਾ।