ਪਾਖੰਡੀ ਬਾਬੇ ਨੇ ਇੰਝ ਲੁੱਟੀ ਔਰਤ, ਲਾਹ ਕੇ ਲੈ ਗਿਆ ਸੋਨੇ ਦੇ ਗਹਿਣੇ (ਵੀਡੀਓ ਵੀ ਦੇਖੋ)
- ਸੀਸੀਟੀਵੀ ਵਿੱਚ ਆਪ ਉਤਾਰ ਕੇ ਆਪਣੇ ਗਹਿਣੇ ਨੌਸਰਬਾਜ਼ ਨੂੰ ਦਿੰਦੀ ਦਿਖੀ ਔਰਤ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 13 ਜੁਲਾਈ 2024 - ਇੱਕ ਬਜ਼ੁਰਗ ਬਾਬਾ ਨੂਮਾ ਨੋਸਰਬਾਜ ਜਿਸ ਦੇ ਨਾਲ ਇੱਕ ਔਰਤ ਵੀ ਸੀ ਇੱਕ ਦੂਸਰੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਉਤਰਵਾ ਕੇ ਲੈ ਗਿਆ। ਔਰਤ ਅਨੁਸਾਰ ਸ਼ਾਇਦ ਬਜ਼ੁਰਗ ਨੋਸਰਬਾਜ ਵੱਲੋਂ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਗਿਆ ਸੀ ਜਿਸ ਕਾਰਨ ਉਸ ਨੇ ਖੁਦ ਹੀ ਆਪਣੇ ਸਾਰੇ ਗਹਿਣੇ ਉਤਾਰ ਕੇ ਉਸਨੂੰ ਦੇ ਦਿੱਤੇ ਸੀ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਕਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈਫਿਲਹਾਲ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਬਜ਼ੁਰਗ ਨੌਸਰਬਾਜ ਅਤੇ ਉਸ ਦੇ ਨਾਲ ਆਈ ਔਰਤ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/467639365906622
ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਲਲਿਤਾ ਦੀ ਨੂੰਹ ਮੀਨੂ ਨੇ ਦੱਸਿਆ ਕਿ ਉਹ ਪੁਰਾਣੀ ਸਬਜ਼ੀ ਮੰਡੀ ਵਿਖੇ ਰਹਿੰਦੇ ਹਨ ਅਤੇ ਉਸਦੀ ਬਜ਼ੁਰਗ ਸੱਸ ਲਲਿਤਾ ਅੱਜ ਦੁਪਹਿਰ ਬਾਅਦ ਸਬਜ਼ੀ ਮੰਡੀ ਤੋਂ ਅੰਬ ਲੈਣ ਗਏ ਸਨ ਜੋ ਉਹਨਾਂ ਵੱਲੋਂ ਅਚਾਰ ਪਾਉਣ ਲਈ ਕੱਟਣ ਲਈ ਕਿਸੇ ਵਿਅਕਤੀ ਨੂੰ ਦਿੱਤੇ ਸਨ । ਉਹਨਾਂ ਦੇ ਨਾਲ ਉਹਨਾਂ ਦੀ ਛੇ ਸਾਲਾ ਪੋਤਰੀ ਵੀ ਸੀ । ਜਦੋਂ ਉਹ ਸਬਜ਼ੀ ਮੰਡੀ ਵਿਖੇ ਗਏ ਤਾਂ ਉਹਨਾਂ ਨੂੰ ਇੱਕ ਬਜ਼ੁਰਗ ਵਿਅਕਤੀ ਜਿਸ ਦੇ ਨਾਲ ਇੱਕ ਔਰਤ ਵੀ ਸੀ ਨੇ ਰੋਕ ਲਿਆ ਤੇ ਗੱਲਾਂ ਵਿੱਚ ਲਾ ਲਿਆ। ਗੱਲਾਂ ਵਿੱਚ ਲੈ ਕੇ ਬਜ਼ੁਰਗ ਨੋਸਰਬਾਜ ਨੇ ਮਾਤਾ ਦੇ ਸਿਰ ਤੇ ਅਜਿਹਾ ਹੱਥ ਰੱਖਿਆ ਕਿ ਉਸ ਨੂੰ ਸੁਧ ਬੁਧ ਭੁੱਲ ਗਈ।
ਬਜ਼ੁਰਗ ਮਾਤਾ ਲਲਿਤਾ ਦੀ ਨੂੰਹ ਮੀਨੂ ਨੇ ਦੱਸਿਆ ਕਿ ਨੋਸਰਬਾਜ ਵੱਲੋਂ ਉਸ ਨੂੰ ਇੱਕ ਬੈਂਕ ਦੀਆਂ ਪੌੜੀਆਂ ਤੇ ਬਿਠਾ ਦਿੱਤਾ ਗਿਆ ਤੇ ਗੱਲਾਂ ਕਰਦੇ ਕਰਦੇ ਉਸ ਕੋਲੋਂ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਵਿੱਚ ਪਈਆਂ ਬਾਲੀਆਂ ਉਤਰਵਾ ਲਈਆਂ ਤੇ ਆਪਣੇ ਪੱਟ ਤੇ ਰੱਖੇ ਇੱਕ ਕੱਪੜੇ ਦੀ ਪੋਟਲੀ ਵਿੱਚ ਪਾਉਣ ਲਈ ਕਿਹਾ। ਬਜ਼ੁਰਗ ਔਰਤ ਲਲਿਤਾ ਦੀ ਨੂੰਹ ਮੀਨੂ ਅਨੁਸਾਰ ਸ਼ਾਇਦ ਉਸ ਦੀ ਸੱਸ ਲਲਿਤਾ ਨੂੰ ਨੋਸਰਬਾਜ ਵੱਲੋਂ ਇਹ ਹਿਪਨੋਟਾਈਜ਼ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਉੰਝ ਹੀ ਕਰਦੀ ਰਹੀ ਜਿਵੇਂ ਨੌਸਰਬਾਜ ਕਹਿੰਦਾ ਰਿਹਾ ਤੇ ਕੁਝ ਦੇਰ ਗੱਲਾਂ ਕਰਕੇ ਨੋਸਰਬਾਜ ਅਤੇ ਉਸ ਦੇ ਨਾਲ ਆਈ ਔਰਤ ਉਥੋਂ ਨਿਕਲ ਗਏ।
ਜਦੋਂ ਬਜ਼ੁਰਗ ਮਾਤਾ ਹੋਸ਼ ਵਿੱਚ ਆਈ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੇ ਸੋਨੇ ਦੇ ਗਹਿਣੇ ਨੋਸਰਬਾਜ ਲੈ ਕੇ ਜਾ ਚੁੱਕਿਆ ਹੈ। ਇਹ ਸਾਰੀ ਘਟਨਾ ਇੱਕ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ।ਨੋਸਰਬਾਜ ਦੀ ਸ਼ਿਕਾਰ ਹੋਈ ਔਰਤ ਨੇ ਜਦੋਂ ਇਹ ਗੱਲ ਕਰ ਆ ਕੇ ਦੱਸੀ ਤਾਂ ਉਸਦੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਿੱਥੇ ਥਾਣਾ ਸਿਟੀ ਐਸਐਚ ਓ ਗੁਰਮੀਤ ਸਿੰਘ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਜਲਦੀ ਹੀ ਉਹ ਨੋਸਰਬਾਜ ਨੂੰ ਕਾਬੂ ਕਰ ਲੈਣਗੇ।