24 ਸਾਲਾਂ ਪੰਜਾਬੀ ਨੌਜਵਾਨ ਗੁਜਰਾਤ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ
- ਪੰਜਾਬ ਰਹਿਣ ਦੇ ਪਰਿਵਾਰ ਨੂੰ ਫਿਰੋਤੀ ਲਈ ਆਈ ਕਾਲ ਨਾਲ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 4 ਫਰਵਰੀ 2-24 - ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਸ਼ਿਕਾਰ ਮਾਛੀਆਂ ਦਾ 24 ਸਾਲਾਂ ਨੌਜਵਾਨ ਜੋਬਨਪ੍ਰੀਤ ਸਿੰਘ ਜੋ ਕਿ ਪਿਛਲੇ ਤਿੰਨ ਸਾਲ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਸਿਕਿਉਰਟੀ ਗਾਰਡ ਦੀ ਨੌਕਰੀ ਕਰ ਰਿਹਾ ਹੈ ਬੀਤੀ 19 ਜਨਵਰੀ ਤੋਂ ਕੰਪਨੀ ਵਿੱਚੋਂ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ ਹੈ। ਦੂਜੇ ਪਾਸੇ ਪਰਿਵਾਰ ਨੂੰ ਵਾਟਸਐਪ ਤੇ ਆਈ ਇੱਕ ਕਾਲ ਨੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਵਾਟਸਐਪ ਕਾਲ ਵਿੱਚ ਪਰਿਵਾਰ ਪਾਸੋਂ ਜੋਬਨ ਦੀ ਸਲਾਮਤੀ ਦੇ ਬਦਲੇ ਫਿਰੋਤੀ ਦੀ ਮੰਗ ਕੀਤੀ ਗਈ ਹੈ, ਇਸ ਕਾਲ ਨੂੰ ਪਰਿਵਾਰ ਵਾਲਿਆਂ ਵੱਲੋਂ ਰਿਕਾਰਡ ਵੀ ਕਰ ਲਿਆ ਗਿਆ ਹੈ ਅਤੇ ਪਰਿਵਾਰ ਆਪਣੇ ਪੁੱਤਰ ਦੀ ਸਲਾਮਤੀ ਲਈ ਪੁਲਿਸ ਅਧਿਕਾਰੀਆਂ ਪਾਸੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਪੰਜਾਬੀ ਨੌਜਵਾਨ ਗੁਜਰਾਤ 'ਚ ਭੇਦ ਭਰੇ ਹਾਲਾਤਾਂ 'ਚ ਲਾਪਤਾ, ਪਰਿਵਾਰ ਨੂੰ ਫਿਰੋਤੀ ਦੀ ਆਈ ਕਾਲ (ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..)
https://www.facebook.com/BabushahiDotCom/videos/1543910596368342
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਜੋਬਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਕਤੂਬਰ ਮਹੀਨੇ ਵਿੱਚ ਛੁੱਟੀ ਕੱਟ ਕੇ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਨਿੱਜੀ ਕੰਪਨੀ ਦੀ ਸਕਿਉਰਟੀ ਗਾਰਡ ਦੀ ਡਿਊਟੀ ਤੇ ਵਾਪਸ ਪਰਤਿਆ ਸੀ ।ਬੀਤੀ 19 ਜਨਵਰੀ ਨੂੰ ਉਨਾਂ ਦੇ ਬੇਟੇ ਨਾਲ ਉਨਾਂ ਦੀ ਆਖਰੀ ਗੱਲਬਾਤ ਹੋਈ ਸੀ।ਉਨਾਂ ਦੱਸਿਆ ਕਿ ਜਦ ਦੋ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਜੋਬਨਪ੍ਰੀਤ ਸਿੰਘ ਦਾ ਕੋਈ ਵੀ ਫੋਨ ਨਹੀਂ ਆਇਆ ਤੇ ਇਧਰੋਂ ਸੰਪਰਕ ਕਰਨ ਤੇ ਉਸ ਦਾ ਫੋਨ ਬੰਦ ਆ ਰਿਹਾ ਸੀ ਜਦ ਮਾਪਿਆਂ ਨੂੰ ਇਸ ਗੱਲ ਦਾ ਡਰ ਸਤਾਉਣ ਲੱਗਾ ਕਿ ਉਹਨਾਂ ਦੇ ਪੁੱਤਰ ਦੇ ਨਾਲ ਕੋਈ ਅਨਸੁਖਾਂਵੀ ਘਟਨਾ ਨਾਂ ਵਾਪਰ ਗਈ ਹੋਵੇ ਤਾਂ ਉਹਨਾਂ ਵੱਲੋਂ ਪਿੰਡ ਦੇ ਪ੍ਰਧਾਨ ਬਲਵਿੰਦਰ ਸਿੰਘ ਤੇ ਹੋਰ ਆਗੂਆਂ ਨਾਲ ਗੱਲਬਾਤ ਕੀਤੀ ਗਈ। ਮਾਤਾ ਨੇ ਦੱਸਿਆ ਕਿ ਪੁੱਤਰ ਦੀ ਖਬਰ ਸੁਰਤ ਲੈਣ ਲਈ ਜਦ ਉਹਨਾਂ ਦੇ ਧੀ ਤੇ ਜਵਾਈ ਨਿੱਜੀ ਕੰਪਨੀ ਵਿੱਚ ਪਹੁੰਚੇ ਤਾਂ ਉਹਨਾਂ ਟਾਲਮਟੋਲਾ ਕਰਦੇ ਹੋਏ ਉਹਨਾਂ ਨੂੰ ਇਹ ਕਹਿ ਕੇ ਤੋਰ ਦਿੱਤਾ ਕਿ ਉਹ ਬੈਗ ਲੈ ਕੇ ਚਲਾ ਗਿਆ ਹੈ।ਉਹਨਾਂ ਦੇ ਧੀ ਜਵਾਈ ਵੱਲੋਂ ਇਸ ਸਬੰਧੀ ਗੁਜਰਾਤ ਦੇ ਸ਼ਹਿਰ ਸੂਰਤ ਦੇ ਥਾਣਾ ਕੁਸੰਭਾ ਵਿੱਚ ਜੋਬਨਪ੍ਰੀਤ ਸਿੰਘ ਦੀ ਗੁਮਸੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਜੋਬਨਪ੍ਰੀਤ ਸਿੰਘ ਮਾਤਾ ਨੇ ਦੱਸਿਆ ਕਿ ਬੀਤੀ 28 ਜਨਵਰੀ ਨੂੰ ਉਹਨਾਂ ਦੇ ਫੋਨ ਤੇ ਵਟਸਐਪ ਰਾਹੀਂ ਅਨਪਛਾਤੇ ਵਿਅਕਤੀ ਵੱਲੋਂ ਵਾਇਸ ਕਾਲ ਕੀਤੀ ਗਈ ਅਤੇ ਉਹਨਾਂ ਦੇ ਪੁੱਤਰ ਨੂੰ ਛੱਡਣ ਲਈ ਕੁਝ ਪੈਸਿਆਂ ਦੀ ਮੰਗ ਕੀਤੀ ਗਈ ਤੇ ਪੈਸੇ ਨਾ ਦੇਣ ਤੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ।ਉਨਾਂ ਦੱਸਿਆ ਕਿ ਇਸ ਸਬੰਧੀ ਐਸਐਸਪੀ ਬਟਾਲਾ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ।ਇਸ ਮੌਕੇ ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਗਈ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਦੇ ਪੁੱਤਰ ਦੀ ਭਾਲ ਕਰਕੇ ਸਹੀ ਸਲਾਮਤ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਵੇ।