ਪੰਜਾਬ 'ਚ ਦਾਖਲ ਹੋ ਰਹੇ 12 ਗੈਰ-ਕਾਨੂੰਨੀ ਮਾਈਨਿੰਗ ਟਰੱਕ ਜ਼ਬਤ, 3 ਲੋਕ ਗ੍ਰਿਫਤਾਰ
- ਪਠਾਨਕੋਟ ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਨਜਾਇਜ਼ ਮਾਈਨਿੰਗ 'ਤੇ ਵੱਡੀ ਕਾਰਵਾਈ
- ਜੰਮੂ-ਕਸ਼ਮੀਰ ਤੋਂ ਪੰਜਾਬ 'ਚ ਦਾਖਲ ਹੋ ਰਹੇ 12 ਗੈਰ-ਕਾਨੂੰਨੀ ਮਾਈਨਿੰਗ ਟਰੱਕ ਜ਼ਬਤ, 3 ਲੋਕ ਗ੍ਰਿਫਤਾਰ
- ਰਾਵੀ ਦਰਿਆ ਦੇ ਨਜਾਇਜ਼ ਰਸਤਿਆਂ ਤੋਂ ਪੰਜਾਬ 'ਚ ਦਾਖਲ ਹੁੰਦੇ ਰੇਤ-ਬੱਜਰੀ ਦੇ ਨਜਾਇਜ਼ ਟਰੱਕ ਸੁਰੱਖਿਆ ਬਾਰੇ ਵੱਡੇ ਸਵਾਲ ਖੜ੍ਹੇ ਕਰ ਰਹੇ
ਪਠਾਨਕੋਟ, 4 ਸਤੰਬਰ 2022 - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਰੱਖਿਆ ਦੇ ਮੱਦੇਨਜ਼ਰ ਜਿੱਥੇ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਵਿਚ ਮਾਈਨਿੰਗ 'ਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਹੈ, ਪਰ ਜੰਮੂ-ਕਸ਼ਮੀਰ 'ਚ ਲਗਾਤਾਰ ਮਾਈਨਿੰਗ ਹੋਣ ਕਾਰਨ ਜੰਮੂ-ਕਸ਼ਮੀਰ ਦੀ ਸਰਹੱਦ ਨੂੰ ਪੰਜਾਬ ਰਾਵੀ ਦਰਿਆ ਵਿੱਚ ਵੜਨ ਲਈ ਚੋਰਾਂ ਵੱਲੋਂ ਟਰੱਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਟਰੱਕ ਪੰਜਾਬ ਦੀ ਹੱਦ ਵਿੱਚ ਦਾਖਲ ਹੋ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਬੀਤੇ ਦਿਨੀਂ ਪੁਲਿਸ ਨੇ 12 ਦੇ ਕਰੀਬ ਫੜੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪੰਜਾਬ 'ਚ ਦਾਖਲ ਹੋ ਰਹੇ 12 ਗੈਰ-ਕਾਨੂੰਨੀ ਮਾਈਨਿੰਗ ਟਰੱਕ ਜ਼ਬਤ, 3 ਲੋਕ ਗ੍ਰਿਫਤਾਰ (ਵੀਡੀਓ ਵੀ ਦੇਖੋ)
ਰਾਤ ਸਮੇਂ ਰਾਵੀ ਦਰਿਆ ਰਾਹੀਂ ਜੰਮੂ ਤੋਂ ਪੰਜਾਬ ਵਿੱਚ ਦਾਖਲ ਹੋਏ ਟਰੱਕਾਂ ਨੂੰ ਕਾਬੂ ਕਰ ਲੈ ਪਰ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ, ਜਦਕਿ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਿਸ ਦੇ ਚੱਲਦਿਆਂ ਥਾਣਾ ਸੁਜਾਨਪੁਰ ਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੇਸ ਦਰਜ ਕੀਤਾ ਜਾ ਰਿਹਾ ਹੈ।
ਰਜਿੰਦਰ ਮਨਹਾਸ ਡੀ.ਐਸ.ਪੀ ਨੇ ਦੱਸਿਆ ਕੇ ਗੈਰ-ਕਾਨੂੰਨੀ ਤੌਰ 'ਤੇ ਰਾਵੀ ਦਰਿਆ ਪਾਰ ਕਰਕੇ ਪੰਜਾਬ ਦੀ ਸਰਹੱਦ 'ਚ ਦਾਖਲ ਹੁੰਦੇ ਟਰੱਕ ਸੁਰੱਖਿਆ 'ਚ ਵੱਡੀ ਰੁਕਾਵਟ ਬਣ ਰਹੇ ਹਨ, ਜਿਸ ਨੂੰ ਲੈ ਕੇ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ, ਜਿਸ ਦੇ ਚੱਲਦਿਆਂ ਪੁਲਸ ਨੇ ਰੇਤ ਨਾਲ ਭਰੇ ਟਰੱਕਾਂ ਨੂੰ ਕਾਬੂ ਕਰ ਲਿਆ ਹੈ। ਇਸ ਸਮੇਂ ਪਠਾਨਕੋਟ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜੰਮੂ-ਕਸ਼ਮੀਰ ਦੀਆਂ ਸੜਕਾਂ ਰਾਹੀਂ ਪੰਜਾਬ ਦੀ ਸਰਹੱਦ 'ਚ ਦਾਖਲ ਹੋ ਕੇ ਪੰਜਾਬ ਦੀ ਸਰਹੱਦ 'ਚ ਦਾਖਲ ਨਾ ਹੋ ਸਕੇ ਅਤੇ ਇਨ੍ਹਾਂ 'ਤੇ ਕਾਰਵਾਈ ਕੀਤੀ ਗਈ ਹੈ। ਟਰੱਕ ਅਤੇ ਮਾਈਨਿੰਗ ਐਕਟ ਬਾਈਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।