ਪੰਜਾਬ ਦੀ ਕਿਸਾਨ ਬੀਬੀ ਬਣੀ ਡ੍ਰੋਨ ਪਾਇਲਟ, 16 ਲੱਖ ਦੀ ਕੀਮਤ ਦੇ ਡ੍ਰੋਨ ਨੂੰ ਕਰੇਗੀ ਅਪਰੇਟ (ਵੀਡੀਓ ਵੀ ਦੇਖੋ)
ਸੰਜੀਵ ਸੂਦ
ਲੁਧਿਆਣਾ, 9 ਜੁਲਾਈ 2024 - ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਡੂੰਦੀ ਦੀ ਰਹਿਣ ਵਾਲੀ ਮਹਿਲਾ ਕਿਸਾਨ ਮਨਦੀਪ ਕੌਰ ਪ੍ਰਧਾਨ ਮੰਤਰੀ ਮਹਿਲਾ ਸਸ਼ਕਤੀਕਰਨ ਯੋਜਨਾ ਤਹਿਤ ਗੁੜਗਾਓਂ ਤੋਂ ਸਿਖਲਾਈ ਲੈ ਕੇ ਡਰੋਨ ਪਾਇਲਟ ਬਣ ਗਈ ਹੈ। ਇਹ ਡਿਗਰੀ ਇਫਕੋ ਕੰਪਨੀ ਵੱਲੋਂ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ 15 ਦਿਨਾਂ ਲਈ ਉਸ ਨੂੰ ਪੰਜਾਬ ਦਾ ਪਹਿਲਾ ਪੂਰਾ ਡਰੋਨ ਸਿਸਟਮ ਦਿੱਤਾ ਗਿਆ ਹੈ, ਜਿਸ ਦੀ ਕੀਮਤ ਕਰੀਬ 16 ਲੱਖ ਰੁਪਏ ਹੈ ਇਸ ਡਰੋਨ ਨਾਲ ਉਨ੍ਹਾਂ ਦੇ ਪਿੰਡ ਅਤੇ ਹੋਰ ਪਿੰਡਾਂ ਦੇ ਖੇਤਾਂ ਵਿੱਚ ਮਦਦ ਲਈ ਗਈ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/332939656422541