ਪੰਜਾਬ ‘ਚ ਲਾਗੂ ਹੋਇਆ ESMA ਐਕਟ, ਪੜ੍ਹੋ ਆਰਡਰ ਦੀ ਕਾਪੀ
ਚੰਡੀਗੜ੍ਹ, 30 ਅਗਸਤ 2023 - ਪੰਜਾਬ ਸਰਕਾਰ ਦੇ ਵਲੋਂ ਸੂਬੇ ਦੇ ਅੰਦਰ ਐਕਟ ਲਾਗੂ ਕਰ ਦਿੱਤਾ ਗਿਆ ਹੈ। ਇਹ ਐਕਟ 31 ਅਕਤੂਬਰ ਤੱਕ ਸੂਬੇ ਦੇ ਅੰਦਰ ਲਾਗੂ ਰਹੇਗਾ। ਸਰਕਾਰ ਦੁਆਰਾ ਜਾਰੀ ਕੀਤੇ ਹੁਕਮਾਂ ਮੁਤਾਬਿਕ, ਇਹ ਐਕਟ ਤਾਂ ਕਰਕੇ ਲਾਗੂ ਕੀਤਾ ਗਿਆ ਹੈ, ਕਿਉਂਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਕ ਪਾਸੇ ਮੁਆਵਜ਼ਾ ਦੇਣ ਦੀ ਮੁਹਿੰਮ ਵਿੱਢੀ ਗਈ ਹੈ ਅਤੇ ਦੂਜੇ ਪਾਸੇ ਕੁੱਝ ਮੁਲਾਜ਼ਮ ਹੜਤਾਲ ਤੇ ਜਾਣ ਦੀ ਚੇਤਾਵਨੀ ਦੇ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਪੰਜਾਬ ‘ਚ ਲਾਗੂ ਹੋਇਆ ESMA ਐਕਟ, ਪੜ੍ਹੋ ਆਰਡਰ ਦੀ ਕਾਪੀ (ਵੀਡੀਓ ਵੀ ਦੇਖੋ)
ਇਸ ਦੇ ਨਾਲ ਹੀ ਸਰਕਾਰ ਨੇ ਆਪਣੇ ਹੁਕਮਾਂ ਵਿਚ ਲਿਖਿਆ ਹੈ ਕਿ, ਕੋਈ ਵੀ ਮਾਲ ਅਧਿਕਾਰੀ, ਪਟਵਾਰੀ, ਕਾਨੂੰਗੋ, ਸਰਕਲ ਮਾਲ ਅਫਸਰ ਅਤੇ ਹੋਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮ ਆਪਣੀ ਤਾਇਨਾਤੀ ਦੀ ਥਾਂ ਜਾਂ ਸਬੰਧਤ ਖੇਤਰਾਂ ਨੂੰ ਨਹੀਂ ਛੱਡਣਗੇ।
ਇਹ ਹੁਕਮ 31 ਅਕਤੂਬਰ 2023 ਤੱਕ ਜਾਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ ਅਤੇ ਜਿਹੜਾ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।