ਬਠਿੰਡਾ 'ਚ ਦਿਨ ਦਿਹਾੜੇ ਔਰਤ ਦਾ ਗੋਲੀਆਂ ਮਾਰ ਕੇ ਕਤਲ
- ਪ੍ਰਤੱਖਦਰਸ਼ੀਆਂ ਦਾ ਕਹਿਣਾ ਲੜਕੀ ਨੇ ਲੜਕੇ ਦੇ ਪਹਿਲਾਂ ਮਾਰੇ ਥੱਪੜ, ਫਿਰ ਲੜਕੇ ਨੇ ਚਲਾਈ ਗੋਲੀ
ਬਠਿੰਡਾ 18 ਨਵੰਬਰ 2022 - ਅੱਜ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਾਹਰ ਬੈਠੀਆਂ ਦੋ ਲੜਕੀਆਂ ਤੇ ਲੜਕੇ ਉੱਪਰ ਮੋਟਰਸਾਈਕਲ ਤੇ ਆਏ ਲੜਕੇ ਵੱਲੋਂ ਗੋਲੀ ਚਲਾ ਦਿੱਤੀ ਗਈ। ਗੋਲੀ ਲੱਗਣ ਉਪਰੰਤ ਔਰਤ ਭੱਜ ਕੇ ਟ੍ਰੈਫਿਕ ਖੋਖੇ ਕੋਲ ਗਈ, ਜਿੱਥੋਂ ਟ੍ਰੈਫਿਕ ਕਰਮਚਾਰੀਆਂ ਨੇ ਔਰਤ ਨੂੰ ਆਟੋ ਵਿਚ ਬੈਠੇ ਹਸਪਤਾਲ ਭੇਜ ਦਿੱਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਬਠਿੰਡਾ 'ਚ ਦਿਨ ਦਿਹਾੜੇ ਔਰਤ ਦਾ ਗੋਲੀਆਂ ਮਾਰ ਕੇ ਕਤਲ (ਵੀਡੀਓ ਵੀ ਦੇਖੋ)
ਮੌਕੇ 'ਤੇ ਮੌਜੂਦ ਨੇ ਦੱਸਿਆ ਕਿ ਕੋਰਟ ਕੰਪਲੈਕਸ ਦੀ ਕੰਧ ਨਾਲ ਦੋ ਔਰਤਾਂ ਅਤੇ 1 ਲੜਕਾ ਬੈਠੇ ਸਨ ਇਸ ਦੌਰਾਨ ਹੀ ਸਿੱਖ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਵੱਲੋਂ ਔਰਤ ਨਾਲ ਗੱਲਬਾਤ ਕੀਤੀ ਜਾ ਰਹੀ ਸੀ।
ਪਰ ਇਸ ਦੌਰਾਨ ਔਰਤ ਵੱਲੋਂ ਉਸ ਦੇ ਥੱਪੜ ਮਾਰ ਦਿੱਤੇ ਗਏ, ਜਿਸ ਤੋਂ ਬਾਅਦ ਲੜਕੇ ਵੱਲੋਂ ਉਸ ਔਰਤ ਉੱਪਰ ਗੋਲੀਆਂ ਚਲਾਈਆਂ ਗਈਆਂ ਅਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਿਕ ਔਰਤ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ।
ਉਧਰ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ।
ਉਧਰ ਸਰਕਾਰੀ ਹੋਸਟਲ ਵਿਚਲੇ ਡਾਕਟਰ ਅਰਸ਼ਦ ਗੋਇਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਪਾਸ ਲੜਕੀ ਨੂੰ ਲਿਆਂਦਾ ਗਿਆ ਉਸ ਦੀ ਮੌਤ ਹੋ ਚੁੱਕੀ ਸੀ। ਮੁੱਢਲੇ ਹਾਲਾਤਾਂ ਤੋਂ ਇਹ ਲਗਦਾ ਹੈ ਕੇ ਲੜਕੀ ਦੀ ਮੌਤ ਗੋਲੀ ਵੱਜਣ ਕਾਰਨ ਹੋਈ ਹੈ।