ਭੁਪਿੰਦਰ ਹਨੀ ਨੂੰ ਅਦਾਲਤ ਨੇ ਭੇਜਿਆ 8 ਫਰਵਰੀ ਤੱਕ ਰਿਮਾਂਡ 'ਤੇ
ਜਲੰਧਰ, 4 ਫਰਵਰੀ 2022 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਅੱਜ ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਦੀ ਸਪੈਸ਼ਲ ਈਡੀ ਕੋਰਟ 'ਚ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 8 ਫਰਵਰੀ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। ਉਸ ਨੂੰ ਵੀਰਵਾਰ ਦੇਰ ਰਾਤ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਪਹਿਲਾਂ ਈ ਡੀ ਨੇ ਹਨੀ ਨੂੰ ਆਪਣੇ ਜਲੰਧਰ ਦਫਤਰ ਵਿਚ ਪੁੱਛ ਗਿੱਛ ਕਰਨ ਵਾਸਤੇ ਸੱਦਿਆ ਸੀ ਜਿਥੇ 7 ਤੋਂ 8 ਘੰਟਿਆਂ ਦੀ ਪੁੱਛ ਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਜਨਵਰੀ ਮਹੀਨੇ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿਚ ਲੁਧਿਆਣਾ, ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ ‘ਚ ਸਥਿਤ ਕੰਪਲੈਕਸਾਂ ਵਿਚ ਰੇਡ ਕੀਤੀ ਗਈ ਸੀ। ਇਸ ਦੌਰਾਨ ਭੁਪਿੰਦਰ ਹਨੀ ਅਤੇ ਉਸ ਦੇ ਸਾਥੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ, ਕੁਝ ਕੀਮਤੀ ਘੜੀਆਂ, ਸੋਨਾ ਅਤੇ ਕੁਝ ਅਹਿਮ ਦਸਤਾਵੇਜ਼ ਵੀ ਬਰਾਮਦ ਹੋਏ ਸਨ।
ਵੀਡੀਓ ਵੀ ਦੇਖੋ......
https://www.facebook.com/BabushahiDotCom/videos/308702851232922