ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅੰਤਰਾਸ਼ਟਰੀ ਮਾਂ ਬੋਲੀ ਦਿਹਾੜੇ 'ਤੇ ਲਾਇਆ ਗਿਆ ਕਿਤਾਬਾਂ ਦਾ ਲੰਗਰ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 21 ਫਰਵਰੀ 2023 - ਅੰਤਰਾਸ਼ਟਰੀ ਮਾਂ ਬੋਲੀ ਦਿਵਸ ਦੇ ਵਿਸ਼ੇਸ਼ ਮੌਕੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਮਾਧ ਰੋਡ ਬਟਾਲਾ ਦੇ ਨਜ਼ਦੀਕ ਪੁਸਤਕ ਲੰਗਰ ਲਗਾਇਆ ਗਿਆ। ਇਸ ਅਨੋਖੇ ਪੁਸਤਕ ਲੰਗਰ ਦਾ ਮਕਸਦ ਆਮ ਜਨਤਾ ਸਮੇਤ ਨਵੀ ਪੀੜੀ ਨੂੰ ਪੁਸਤਕਾਂ ਅਤੇ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨਾ ਦਾ ਸੀ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅੰਤਰਾਸ਼ਟਰੀ ਮਾਂ ਬੋਲੀ ਦਿਹਾੜੇ 'ਤੇ ਲਾਇਆ ਗਿਆ ਕਿਤਾਬਾਂ ਦਾ ਲੰਗਰ (ਵੀਡੀਓ ਵੀ ਦੇਖੋ)
ਇਸ ਮੌਕੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਆਗੂ ਡਾ ਅਨੂਪ ਸਿੰਘ ਨੇ ਸਮੇ ਦੀਆ ਸਰਕਾਰਾਂ ਨੂੰ ਮਾਂ ਬੋਲੀ ਬਾਰੇ ਸੁਹਿਰਦ ਹੋਣ ਦਾ ਸੁਨੇਹਾ ਦਿੱਤਾ। ਮਾਂ ਬੋਲੀ ਨਾਲ ਬੇਰੁਖੀ ਮਾਂ ਨਾਲ ਬੇਰੁਖੀ ਦਸਿਆ ਉਹਨਾਂ ਕਿਹਾ ਅਨੇਕ ਬੋਲੀਆਂ ਪੜੋ ਪਰ ਮਾਂ-ਬੋਲੀ ਨਾ ਛੱਡੋ | ਉਹਨਾਂ ਕਿਹਾ ਜੋ ਬੱਚੇ ਪੜ ਰਹੇ ਹਨ ਉਹਨਾਂ ਲਈ 2 ਕਿਤਾਬਾਂ ਅਤੇ ਜੋ ਰਾਹਗੀਰ ਹਨ ਉਹਨਾਂ ਲਈ ਇੱਕ ਕਿਤਾਬ ਜੋ ਆਪਣੀ ਮਰਜੀ ਨਾਲ ਬਿਲਕੁਲ ਮੁਫ਼ਤ ਲੈਕੇ ਜਾ ਸਕਦੇ ਹਨ | ਇਸ ਲੰਗਰ ਦਾ ਮਕਸਦ ਕੇਵਲ ਇਕ ਹੈ ਆਮ ਜਨਤਾ ਸਮੇਤ ਨਵੀ ਪੀੜੀ ਨੂੰ ਪੁਸਤਕਾਂ ਅਤੇ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨਾ
ਓਥੇ ਹੀ ਇਸ ਪੁਸਤਕ ਲੰਗਰ ਵਿੱਚ ਕਿਤਾਬਾਂ ਲੈਣ ਪਹੁੰਚੇ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਦਾ ਕਹਿਣਾ ਸੀ ਕਿ ਇਹ ਇਕ ਵਧੀਆ ਉਪਰਾਲਾ ਹੈ ਐਸੇ ਉਪਰਾਲੇ ਨਾਲ ਅਸੀਂ ਕਿਤਾਬਾਂ ਨਾਲ ਜੁੜਦੇ ਹਾਂ ਅਤੇ ਕਿਤਾਬਾਂ ਵਿਚੋਂ ਅਣਮੁੱਲਾ ਗਿਆਨ ਪ੍ਰਾਪਤ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਆਪਣੇ ਭਵਿੱਖ ਨੂੰ ਸੰਵਾਰ ਸਕਦੇ ਹਾਂ ਅਤੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਦਾ ਅਹਿਸਾਸ ਪੈਦਾ ਕਰ ਸਕਦੇ ਹਾਂ