ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਣ ਵਾਲੇ ਸਾਬਕਾ ਫੌਜੀ ਵੀ ਆਏ ਅੱਗ ਦੀ ਲਪੇਟ ਵਿੱਚ (ਵੀਡੀਓ ਵੀ ਦੇਖੋ)
ਸੰਜੀਵ ਸੂਦ
ਲੁਧਿਆਣਾ 15 ਸਤੰਬਰ 2022 - ਲੁਧਿਆਣਾ ਵਿੱਚ ਸਾਬਕਾ ਫ਼ੌਜੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਦੁਆਰਾ ਕੀਤੀ ਗਈ ਟਿੱਪਣੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਭੜਾਸ ਕਰਦੇ ਹੋਏ ਜਮ ਕੇ ਨਾਅਰੇਬਾਜ਼ੀ ਵੀ ਕੀਤੀ । ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ । ਇਸ ਮੌਕੇ ਤੇ ਪੁਤਲੇ ਨੂੰ ਅੱਗ ਲਗਾਉਣ ਵੇਲੇ ਇਕ ਸਾਬਕਾ ਫੌਜੀ ਵੀ ਅੱਗ ਦੀ ਚਪੇਟ ਵਿੱਚ ਆਇਆ । ਪਰ ਮੌਕੇ ਤੇ ਕਰੇ ਸਾਬਕਾ ਫ਼ੌਜੀਆਂ ਵੱਲੋਂ ਅੱਗ ਉਪਰ ਕਾਬੂ ਪਾ ਲਿਆ ਗਿਆ , ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਸਾਬਕਾ ਫੌਜੀਆਂ ਨੇ ਕਿਹਾ ਕਿ ਉਹਨਾਂ ਦੁਆਰਾ ਬਣਾਈ ਗਈ ਸੰਸਥਾ ਨੂੰ ਲੈ ਕੇ ਟਿੱਪਣੀ ਕਰ ਉਨ੍ਹਾਂ ਦੇ ਕ੍ਰੈਕਟਰ ਉਪਰ ਟਿਪਣੀ ਕੀਤੀ ਗਈ ਹੈ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ 'ਤੇ ਕਲਿੱਕ ਕਰੋ....
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਣ ਵਾਲੇ ਸਾਬਕਾ ਫੌਜੀ ਵੀ ਆਏ ਅੱਗ ਦੀ ਲਪੇਟ ਵਿੱਚ (ਵੀਡੀਓ ਵੀ ਦੇਖੋ)
ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਪ੍ਰਚਾਰ ਰੋਕਣ ਦੇ ਲਈ ਬਣਾਈ ਗਈ ਹੈ । ਪਰ ਪੰਜਾਬ ਸਰਕਾਰ ਦੁਆਰਾ ਇਸ ਦੇ ਖਿਲਾਫ਼ ਹੀ ਗਲਤ ਟਿੱਪਣੀ ਕੀਤੀ ਜਾ ਰਹੀ ਹੈ ਜੋ ਕਿ ਉਨ੍ਹਾਂ ਦੇ ਕ੍ਰੈਕਟਰ ਉੱਪਰ ਉਂਗਲ ਉਠਾਈ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਫੌਜੀਆਂ ਦੇ ਹਿੱਤਾਂ ਦੀ ਰਾਖੀ ਲਈ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਪਰ ਇਸ ਨੂੰ ਬੰਦ ਨਹੀਂ ਕਰਨ ਦਿੱਤਾ ਜਾਵੇਗਾ ।