ਮੈਂ ਕੱਲ੍ਹ ਪਹਿਲੀ ਅਪ੍ਰੈਲ ਨੂੰ ਹੋ ਰਿਹਾ ਰਿਹਾਅ: ਨਵਜੋਤ ਸਿੱਧੂ ਦਾ ਦਾਅਵਾ
ਪਟਿਆਲਾ, 31 ਮਾਰਚ, 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਭਲਕੇ 1 ਅਪ੍ਰੈਲ ਨੂੰ ਜੇਲ੍ਹ ਵਿਚੋਂ ਰਿਹਾਅ ਹੋ ਰਹੇ ਹਨ। ਇਸ ਬਾਰੇ ਖੁਦ ਨਵਜੋਤ ਸਿੱਧੂ ਨੇ ਟਵਿੱਟਰ ਤੇ ਜਾਣਕਾਰੀ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ, ਮੈਂ ਕੱਲ੍ਹ 1 ਅਪ੍ਰੈਲ ਨੂੰ ਰਿਹਾਅ ਹੋ ਰਿਹਾ।
ਹਿੰਦੋਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈਕਿ ਸਿੱਧੂ ਦੀ ਸਵੇਰੇ 1 ਅਪ੍ਰੈਲ ਨੂੰ ਰਿਹਾਈ ਸੰਭਵ ਹੈ। ਸਿੱਧੂ 20 ਮਈ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਇਕ ਸਾਲ ਦੀ ਸਜ਼ਾ ਭੁਗਤ ਰਹੇ ਹਨ। ਹੁਣ ਉਹਨਾਂ ਦੇ ਚੰਗੇ ਵਤੀਰੇ ਕਾਰਨ ਉਹਨਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਵਜੋਤ ਸਿੱਧੂ ਦੀ ਖ਼ਬਰ, ਦੇਖੋ ਘਰ ਦੇ ਬਾਹਰ ਦਾ ਮਾਹੌਲ (ਵੀਡੀਓ ਵੀ ਦੇਖੋ)