ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਕੇ ਪੱਕਾ ਮੋਰਚਾ ਚੁੱਕਿਆ, ਪੜ੍ਹੋ ਵੇਰਵਾ.... (ਵੀਡੀਓ ਵੀ ਦੇਖੋ)
ਐਸ ਏ ਐਸ ਨਗਰ, 18 ਮਈ 2022 - ਮੁੱਖ ਮੰਤਰੀ ਨਾਲ ਮੰਗਾਂ 'ਤੇ ਸਹਿਮਤੀ ਬਣਨ ਤੋਂ ਬਾਅਦ ਕਿਸਾਨਾਂ ਦਾ ਪੱਕਾ ਮੋਰਚਾ ਚੁਕਵਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੱਕੇ ਧਰਨੇ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਵਲੋਂ ਸਹਿਮਤੀ ਬਣੀਆਂ ਮੰਗਾਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਕਿਸਾਨਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ। ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਮਾਨ ਸਰਕਾਰ ਨੂੰ ਸਮਾਂ ਦਿਓ ਕਰਜ਼ਾ ਮੁਆਫ਼ੀ ਨਹੀਂ ਕਰਜ਼ਾ ਮੁਕਤੀ ਹੋਵੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਕੇ ਪੱਕਾ ਮੋਰਚਾ ਚੁੱਕਿਆ, ਪੜ੍ਹੋ ਵੇਰਵਾ.... (ਵੀਡੀਓ ਵੀ ਦੇਖੋ)
ਪੰਜਾਬ ਸਰਕੜਾ ਵੱਲੋਂ ਕਿਸਾਨਾਂ ਦੀਆਂ ਏਹ੍ਹ ਮੰਗਾਂ ਮੰਨੀਆਂ ਗਈਆਂ ਹਨ.....
- ਝੋਨੇ ਦੀ ਬਿਜਾਈ ਲਈ ਪੂਰੇ ਪੰਜਾਬ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜ਼ੋਨ ਕਿਸਾਨ ਲੀਡਰ ਬਣਾ ਕੇ ਦੇਣਗੇ। 14 ਅਤੇ 17 ਜੂਨ ਨੂੰ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਜਾਵੇਗੀ। ਸਰਹੱਦ ਪਾਰ ਦੇ ਕਿਸਾਨ 10 ਜੂਨ ਤੋਂ ਬਾਅਦ ਝੋਨਾ ਲਗਾ ਸਕਣਗੇ। 3 ਦਿਨ ਪਹਿਲਾਂ ਤੋਂ ਬਿਜਲੀ ਆਉਣੀ ਸ਼ੁਰੂ ਹੋ ਜਾਵੇਗੀ।
- ਮੂੰਗ 'ਤੇ MSP ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਮਾਨ ਬਾਸਮਤੀ ਅਤੇ ਮੱਕੀ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਰਹੇ ਹਨ। ਮੱਕੀ 'ਤੇ ਮਾਨ ਸਰਕਾਰ ਹਰ ਹਾਲਤ 'ਚ MSP ਦੇਵੇਗੀ।
- ਕਣਕ ਦੇ ਬੋਨਸ ਲਈ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ। ਕਿਸਾਨ 500 ਰੁਪਏ ਪ੍ਰਤੀ ਏਕੜ ਬੋਨਸ ਦੀ ਮੰਗ ਕਰ ਰਹੇ ਹਨ।
- ਪੰਚਾਇਤੀ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਹਨ। ਉਨ੍ਹਾਂ ਦੇ ਫੜੇ ਜਾਣ ਸਬੰਧੀ 23 ਮਈ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਹੋਵੇਗੀ। ਇਹ ਮੀਟਿੰਗ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਰਨਗੇ।
- ਪੰਜਾਬ ਸਰਕਾਰ ਦੇ ਅਧਿਕਾਰੀ ਕਰਜ਼ਾ ਕੁਰਕੀ ਅਤੇ ਵਾਰੰਟਾਂ ਲਈ ਕਿਸਾਨਾਂ ਕੋਲ ਨਹੀਂ ਜਾਣਗੇ।