ਰਾਜ ਮਿਸਤਰੀ ਅਤੇ ਮਜ਼ਦੂਰ ਵੀ ਹੋ ਗਏ ਪੰਜਾਬ ਸਰਕਾਰ ਦੇ ਦੁਆਲੇ, ਨਹੀਂ ਲੱਗ ਰਹੀਆਂ ਦਿਹਾੜੀਆਂ
- ਭੁੱਖੇ ਮਰਨ ਦੀ ਆਈ ਨੌਬਤ, ਹੱਕ ਚ ਉਤਰੇ ਕਾਂਗਰਸ ਪ੍ਰਧਾਨ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 18 ਅਗਸਤ 2022 - ਬਟਾਲਾ ਚ ਰਾਜ ਮਿਸਤਰੀ ਅਤੇ ਮਜਦੂਰਾਂ ਵਲੋਂ ਇਕੱਠੇ ਹੋ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਚੁੱਕਿਆ ਗਿਆ ਕਿ ਚੋਣਾਂ ਤੋਂ ਪਹਿਲਾ ਉਹਨਾਂ ਇਕ ਮੌਕਾ ਮੰਗਿਆ ਸੀ ਅਤੇ ਉਹਨਾਂ ਸਭ ਨੇ ਮੌਕਾ ਤਾਂ ਦਿੱਤਾ ਲੇਕਿਨ ਹੁਣ ਸਰਕਾਰ ਉਹਨਾਂ ਗਰੀਬਾਂ ਲਈ ਵੀ ਇਕ ਮੌਕਾ ਕੱਢ ਕੇ ਉਹਨਾਂ ਦੀਆ ਮੁਸ਼ਕਿਲਾਂ ਵੱਲ ਧਿਆਨ ਦੇਵੇ।ਉਥੇ ਹੀ ਇਹਨਾਂ ਮਜਦੂਰਾਂ ਦੇ ਹੱਕ ਵਿੱਚ ਉਤਰੇ ਕਾਂਗਰਸ ਪਾਰਟੀ ਦੇ ਬਟਾਲਾ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਕਿਹਾ ਕਿ ਅੱਜ ਰੇਤ ਬੱਜਰੀ ਦੇ ਭਾਅ ਬਹੁਤ ਵੱਧ ਚੁਕੇ ਹਨ ਅਤੇ ਲੋਕਾਂ ਦੇ ਨਿਰਮਾਣ ਕਾਰਜ ਬੰਦ ਪਏ ਹਨ।ਜਿਸ ਦਾ ਮੁਖ ਤੌਰ ਤੇ ਖ਼ਾਮਿਆਜਾ ਮਿਸਤਰੀ ਅਤੇ ਮਜਦੂਰਾਂ ਨੂੰ ਭੁਗਤਨਾ ਪੈ ਰਿਹਾ ਹੈ ਜੋ ਦਿਹਾੜੀ ਕਰ ਆਪਣਾ ਘਰ ਚਲਾ ਰਹੇ ਹਨ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਰਾਜ ਮਿਸਤਰੀ ਅਤੇ ਮਜ਼ਦੂਰ ਵੀ ਹੋ ਗਏ ਪੰਜਾਬ ਸਰਕਾਰ ਦੇ ਦੁਆਲੇ, ਨਹੀਂ ਲੱਗ ਰਹੀਆਂ ਦਿਹਾੜੀਆਂ (ਵੀਡੀਓ ਵੀ ਦੇਖੋ)
ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੋਕ ਚ ਵੱਡੀ ਗਿਣਤੀ ਚ ਇਕੱਠੇ ਹੋਏ ਰਾਜ ਮਿਸਤਰੀ ਅਤੇ ਮਜਦੂਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦੇ ਦੱਸਿਆ ਕਿ ਉਹ ਰੋਜਾਨਾ ਕੰਮ ਦੀ ਭਾਲ ਚ ਘਰੋਂ ਤਾ ਆਉਂਦੇ ਹਨ ਲੇਕਿਨ ਪਿਛਲੇ 10 ਦਿਨਾਂ ਤੋਂ ਵੱਧ ਹੋ ਚੁਕਿਆ ਹੈ ਕਿ ਉਹਨਾਂ ਨੂੰ ਇਕ ਦਿਨ ਦੀ ਦਿਹਾੜੀ ਦਾ ਕੰਮ ਵੀ ਨਹੀਂ ਮਿਲ ਰਿਹਾ। ਉੱਥੇ ਹੀ ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਇਕ ਮੌਕਾ ਪੰਜਾਬ ਦੇ ਲੋਕਾਂ ਕੋਲੋਂ ਮੰਗਿਆ ਸੀ ਅਤੇ ਉਹਨਾਂ ਵੋਟ ਪਾ ਕੇ ਮਾਨ ਨੂੰ ਮੁਖ ਮੰਤਰੀ ਬਣਾਇਆ ਲੇਕਿਨ ਹਾਲਾਤ ਉਹਨਾਂ ਲਈ ਹੀ ਅੱਜ ਉਲਟ ਹੋ ਚੁਕੇ ਹਨ।
ਮਜਦੂਰਾਂ ਨੇ ਦੱਸਿਆ ਕਿ ਰੇਤ ਅਤੇ ਬਜਰੀ ਦੇ ਭਾਅ ਲਗਾਤਾਰ ਵੱਧ ਰਹੇ ਹਨ ਜਿਸ ਦੇ ਚਲਦੇ ਕੋਈ ਨਵੇਂ ਨਿਰਮਾਣ ਦਾ ਕੰਮ ਨਹੀਂ ਚਲਦਾ ਅਤੇ ਲੋਕ ਵੀ ਮਜਬੂਰ ਹਨ ਮਹਿੰਗਾਈ ਤੋਂ। ਜਿਸ ਦੇ ਚਲਦੇ ਮਜ਼ਦੂਰ ਵੀ ਪੂਰੀ ਤਰ੍ਹਾਂ ਬੇਰੋਜਗਾਰ ਹੋ ਚੁਕੇ ਹਨ।ਕਈ ਕਈ ਦਿਨ ਬੀਤ ਜਾਂਦੇ ਹਨ ਉਹਨਾਂ ਨੂੰ ਦਿਹਾੜੀ ਤੇ ਕੋਈ ਕੰਮ ਨਹੀਂ ਮਿਲਦਾ ਅਤੇ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਗਰੀਬ ਲੋਕਾਂ ਦੀ ਸਾਰ ਲਵੇ | ਉਥੇ ਹੀ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਕਿਹਾ ਕਿ ਜਦ ਕਾਂਗਰਸ ਦੀ ਸਰਕਾਰ ਸੀ ਤਾਂ ਰੇਤ 2200 ਰੁਪਏ ਸੈਕੜੇ ਸੀ ਅਤੇ ਬੱਜਰੀ 1600 ਨੂੰ ਅਤੇ ਉਹ ਵੀ ਮਹਿੰਗੀ ਲੱਗਦੀ ਸੀ। ਲੇਕਿਨ ਹੁਣ ਤਾ ਰੇਤ 6000 ਰੁਪਏ ਸੈਂਕੜਾ ਹੈ ਅਤੇ ਜਿਹਨਾਂ ਲੋਕਾਂ ਨੇ ਨਵੇਂ ਘਰਾਂ ਦੀ ਉਸਾਰੀ ਕਰਨੀ ਹੈ ਉਹ ਤਾ ਕੰਮ ਪੂਰਨ ਤੌਰ ਤੇ ਬੰਦ ਹਨ। ਜਿਸ ਦੇ ਚਲਦੇ ਵੱਡੀ ਗਾਜ ਤਾਂ ਮਜਦੂਰ ਵਰਗ ਤੇ ਪੈ ਰਹੀ ਹੈ ਜਿਸ ਨੇ ਦਿਹਾੜੀ ਕਰ ਆਪਣੇ ਪਰਿਵਾਰ ਦਾ ਘਰ ਖਰਚ ਚਲਾਉਣਾ ਹੈ |