ਰਿਸ਼ਵਤ ਲੈਣ ਸੰਬੰਧੀ ਆਡੀਓ ਵਾਇਰਲ ਹੋਣ ਤੋਂ ਬਾਅਦ ਚੌਂਕੀ ਇੰਚਾਰਜ ਸਮੇਤ ASI ਸਸਪੈਂਡ (ਵੀਡੀਓ ਵੀ ਦੇਖੋ)
ਬਲਜੀਤ ਸਿੰਘ
- ਮਾਮਲਾ 26 ਦਾ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀਆ ਨੂੰ ਗ੍ਰਿਫ਼ਤਾਰ ਨਾ ਕਰਨ ਦਾ
ਤਰਨਤਾਰਨ, 5 ਅਗਸਤ 2023 - ਪੰਜਾਬ ਪੁਲਸ ਇੱਕ ਵਾਰ ਫਿਰ ਸੁਰਖੀਆ ਬਟੋਰਦੀ ਨਜ਼ਰ ਆਈ ਹੈ ਅਤੇ ਸ਼ੋਸ਼ਲ ਮੀਡੀਆ ਤੇ ਪੁਲਸ ਦੀ ਰਿਸ਼ਵਤ ਲੈਣ ਦੀ ਵਾਇਰਲ ਹੋਈ ਆਡੀਓ ਨੇ ਪੁਲਸ ਨੂੰ ਇੱਕ ਵਾਰ ਫਿਰ ਸ਼ਰਮਸਾਰ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
ਰਿਸ਼ਵਤ ਲੈਣ ਸੰਬੰਧੀ ਆਡੀਓ ਵਾਇਰਲ ਹੋਣ ਤੋਂ ਬਾਅਦ ਚੌਂਕੀ ਇੰਚਾਰਜ ਸਮੇਤ ASI ਸਸਪੈਂਡ
ਦਰਅਸਲ ਮਾਮਲਾ ਹਲਕਾ ਖੇਮਕਰਨ ਦੇ ਪਿੰਡ ਰਾਮ ਖਾਰਾ ਦੇ ਦੋ ਪਰਿਵਾਰਾਂ ਹੈ ਜਿਥੇ ਮੀਹ ਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਹੋਏ ਝਗੜੇ 'ਚ ਸਤਨਾਮ ਸਿੰਘ ਤੇ ਅਵਤਾਰ ਸਿੰਘ ਧਿਰ ਵੱਲੋਂ ਦੂਜੀ ਧਿਰ ਮਾਮਲਾ ਦਰਜ ਕਰਵਾਇਆ ਗਿਆ ਸੀ। ਪ੍ਰੰਤੂ ਪੁਲਸ ਨੇ ਉਕਤ ਪਰਚੇ 'ਚ ਜ਼ਿੰਨਾ ਮੁਲਜ਼ਮਾਂ 'ਤੇ ਪਰਚਾ ਦਰਜ ਕੀਤਾ, ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰਨ ਨੂੰ ਲੈ ਕੇ ਮੁਦਈ ਧਿਰ ਵੱਲੋਂ ਪੁਲਸ ਨੂੰ ਵਾਰ ਵਾਰ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ, ਪ੍ਰੰਤੂ ਪੁਲਸ ਨੇ ਮੁਦਈ ਧਿਰ ਨੂੰ ਹੀ ਮਜ਼ਬੂਰ ਕਰਕੇ 30 ਹਜ਼ਾਰ ਰੁਪਏ ਲਏ ਗਏ, ਜਿਸ ਸੰਬੰਧੀ ਮੁਦਈ ਧਿਰ ਦੇ ਵਿਅਕਤੀ ਗੁਰਮੀਤ ਸਿੰਘ ਵਲਟੋਹਾ ਨੇ ਜਦ ਇਸ ਮਾਮਲੇ ਸੰਬੰਧੀ ਚੌਕੀ ਇੰਚਾਰਜ ਘਰਿਆਲਾ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਪੁਲਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਤੋਂ ਬਾਅਦ ਵੀ ਦੋਸ਼ੀਆ ਨੂੰ ਨਾ ਗ੍ਰਿਫ਼ਤਾਰ ਕਰਨ ਸੰਬੰਧੀ ਪੁੱਛਿਆ ਤਾਂ ਅੱਗੋਂ ਨਿਰਮਲ ਸਿੰਘ ਨੇ ਵੀ ਮੰਨਿਆ ਕਿ ਅਸੀ ਰਿਸ਼ਵਤ ਲਈ ਹੈ।
ਉਧਰ ਮੁਦਈ ਧਿਰ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਪਾਸੋਂ ਜਿਥੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ, ਉਥੇ ਹੀ ਰਿਸ਼ਵਤ ਲੈਣ ਵਾਲੇ ਚੌਕੀ ਇੰਚਾਰਜ ਘਰਿਆਲਾ ਨਿਰਮਲ ਸਿੰਘ ਸਮੇਤ ਏ.ਐਸ.ਆਈ ਗੁਰਦਿਆਲ ਸਿੰਘ ਨੂੰ ਤੁਰੰਤ ਸਸਪੈਡ ਕਰਨ ਦੀ ਮੰਗ ਕੀਤੀ ਹੈ। ਉਧਰ ਇਸ ਮਾਮਲੇ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਡੀ.ਐਸ.ਪੀ ਜਸਪਾਲ ਸਿੰਘ ਨੇ ਕਿਹਾ ਕਿ ਆਡਿਓ ਵਾਇਰਲ ਹੋਣ ਸੰਬੰਧੀ ਉਨ੍ਹਾਂ ਨੂੰ ਹੁਣੇ ਪਤਾ ਚੱਲਿਆ ਹੈ ਅਤੇ ਇਸ ਮਾਮਲੇ ਚ ਚੌਕੀ ਇੰਚਾਰਜ ਸਮੇਤ ਏ.ਐਸ.ਆਈ ਗੁਰਦਿਆਲ ਸਿੰਘ ਨੂੰ ਸਸਪੈਡ ਕਰਕੇ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।