ਲਾਅ ਐਂਡ ਆਰਡਰ ਦੇ ਵਿਗੜਦੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਵਿੱਚ ਵਧਾਈ ਗਈ ਚੈਕਿੰਗ
- ਹਰ ਸ਼ੱਕੀ ਵਾਹਨ ਦੀ ਕੀਤੀ ਜਾ ਰਹੀ ਹੈ ਬਾਰੀਕੀ ਨਾਲ ਚੈਕਿੰਗ - ਡੀਸੀਪੀ ਭੰਡਾਲ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 15 ਜੂਨ 2022 - ਅੰਮ੍ਰਿਤਸਰ ਵਿੱਚ ਹੋ ਰਹੀਆਂ ਕਤਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਪੁਲਸ ਦੀ ਨੀਂਦ ਹਰਾਮ ਕਰਕੇ ਰੱਖੀ ਹੋਈ ਹੈ ਅਤੇ ਪਿਛਲੇ ਦਿਨੀਂ ਲਗਾਤਾਰ ਹੀ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ, ਜਿਸ ਤੋਂ ਬਾਅਦ ਪੁਲਸ ਹੁਣ ਸਤਰਕ ਨਜ਼ਰ ਆ ਰਹੀ ਹੈ ਅਤੇ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕਰ ਹਰ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਲਾਅ ਐਂਡ ਆਰਡਰ ਦੇ ਵਿਗੜਦੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਵਿੱਚ ਵਧਾਈ ਗਈ ਚੈਕਿੰਗ (ਵੀਡੀਓ ਵੀ ਦੇਖੋ)
ਪਿਛਲੇ ਦਿਨੀਂ ਅੰਮ੍ਰਿਤਸਰ ਚ 12 ਘੰਟਿਆਂ ਵਿਚ ਤਿੰਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ।
ਅੱਜ ਅੰਮ੍ਰਿਤਸਰ ਵਿੱਚ ਪੁਲਸ ਵੱਲੋਂ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਵੀ ਕਰਕੇ ਹਰ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਵੱਲੋਂ ਖ਼ੁਦ ਵੀ ਚੈਕਿੰਗ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਜਗ੍ਹਾ ਜਗ੍ਹਾ ਤੇ ਕੀਤੀ ਪੁਲਸ ਵੱਲੋਂ ਨਾਕੇਬੰਦੀ ਦੀ ਲਗਾਤਾਰ ਹੀ ਉਨ੍ਹਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਵਿੱਚ ਜੋ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਉਨ੍ਹਾਂ ਦੇ ਸਾਧਾਰਨ ਪਰ ਸ਼ੱਕੀ ਵਾਹਨ ਉਨ੍ਹਾਂ ਨੂੰ ਕੋਈ ਦਿਖਾਈ ਦਿੰਦਾ ਤੇ ਉਸ ਦੀ ਉਹ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿੰਨਾ ਵਹੀਕਲ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਜਾਂ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਹੁੰਦੇ ਉਨ੍ਹਾਂ ਤੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਬਹੁਤ ਸਾਰੇ ਮੋਟਰਸਾਈਕਲ ਪੁਲਸ ਵਲੋਂ ਜ਼ਬਤ ਵੀ ਕੀਤੇ ਗਏ ਹਨ।