ਵੀਡੀਓ: Raj Kumar verka ਕੀ ਬੋਲੇ Vijay Singla ਨੂੰ ਮੰਤਰੀ ਅਹੁਦੇ ਤੋਂ ਹਟਾਉਣ ਬਾਰੇ
ਚੰਡੀਗੜ੍ਹ, 24 ਮਈ 2022 - ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਕੈਬਨਿਟ ਦੇ ਮੰਤਰੀ ਵਿਜੇ ਸਿੰਗਲਾ ਨੂੰ ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸੀ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਜਾਰੀ ਕਰਕੇ ਦਿੱਤੀ ਹੈ। ਜਿਸ ਤੋਂ ਬਾਅਦ ਲਗਾਤਾਰ ਹੀ ਵਿਰੋਧੀਆਂ ਵੱਲੋਂ ਹੁਣ ਆਪ ਸਰਕਾਰ ਤੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ।
ਉੱਥੇ ਹੀ ਅੰਮ੍ਰਿਤਸਰ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਨੇ ਵੀ ਆਪ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਦੇ ਮੰਤਰੀਆਂ ਨੂੰ ਕੋਈ ਹੱਕ ਨਹੀਂ ਕਿ ਉਹ ਰਿਸ਼ਵਤ ਮੰਗਣ ਕਿਉਂਕਿ ਪੰਜਾਬ ਵਿਚੋਂ ਰਿਸ਼ਵਤ ਮੰਗਣ ਦਾ ਕੰਮ ਤਾਂ ਅਰਵਿੰਦ ਕੇਜਰੀਵਾਲ ਦੀ ਟੀਮ ਨੇ ਸੰਭਾਲਿਆ ਹੋਇਆ ਹੈ।
ਇਸਦੇ ਨਾਲ ਹੀ ਡਾ ਰਾਜਕੁਮਾਰ ਵੇਰਕਾ ਨੇ ਆਪ ਸਰਕਾਰ ਤੇ ਤੰਜ ਕੱਸਦੇ ਹੋਏ ਤੇ ਅਰਵਿੰਦ ਕੇਜਰੀਵਾਲ ਤੇ ਤੰਜ ਕੱਸਦੇ ਹੋਏ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਦੱਸਣ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਫੰਡ ਕਿੱਥੋਂ ਆ ਰਿਹਾ ਅਤੇ ਉਹ ਚੋਣ ਦੇ ਵਿੱਚ ਜੋ ਕਰੋੜਾਂ ਰੁਪਿਆ ਲਗਾਉਂਦੇ ਹਨ ਉਹਦਾ ਹਿਸਾਬ ਦੇਣ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: Raj Kumar verka ਕੀ ਬੋਲੇ Vijay Singla ਨੂੰ ਮੰਤਰੀ ਅਹੁਦੇ ਤੋਂ ਹਟਾਉਣ ਬਾਰੇ