ਪਿਓ ਨੇ ਆਪਣੇ ਹੀ 17 ਸਾਲਾਂ ਲੜਕੇ ਅਤੇ ਆਪਣੀ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਰਵਿੰਦਰ ਢਿੱਲੋਂ
ਸਮਰਾਲਾ, 6 ਅਪ੍ਰੈਲ 2023: ਇਕ ਏ ਐੱਸ ਆਈ ਵੱਲੋ ਅਪਣੇ ਹੀ ਘਰਵਾਲੀ ਅਤੇ ਬੱਚੇ ਨੂੰ ਮਾਰਨ ਦੀ ਘਟਨਾਂ ਤੋਂ ਇਕ ਦਿਨ ਬਾਦ ਹੀ ਨਸੇ ਦੇ ਆਦੀ ਇਕ ਪਿਤਾ ਨੇ ਆਪਣੇ ਹੀ 17 ਸਾਲਾਂ ਲੜਕੇ ਅਤੇ ਆਪਣੀ ਪਤਨੀ ਨੂੰ ਕਿਸੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਬਹੁਤ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਕੀਤਾ ਤੇ ਆਪ ਫਰਾਰ ਹੋ ਗਿਆ। ਜਿਸ ਤੋਂ ਬਾਅਦ ਮਾਂ ਪੁੱਤ ਨੂੰ ਉਹਨਾ ਦਾ ਮਾਮਾ ਸਿਵਲ ਹਸਤਾਲ ਸਮਰਾਲਾ ਲੈ ਆਇਆ। ਡਾਕਟਰ ਵੱਲੋਂ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਚੰਡੀਗੜ੍ਹ 32 ਸੈਕਟਰ ਰੈਫਰ ਕੀਤਾ ਗਿਆ। ਇਹ ਦਿਲ ਦਹਿਲਾਉਣ ਵਾਲੀ ਘਟਨਾ ਪਿੰਡ ਕੋਟਲਾ ਢਾਹਾ ਵਿੱਖੇ ਵਾਪਰੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਮਰਾਲਾ 'ਚ ਸਨਸਨੀਖੇਜ਼ ਵਾਰਦਾਤ, ਨਸ਼ੇੜੀ ਨੇ ਕੁਹਾੜੀ ਨਾਲ ਵੱ+ਢੀ ਪਤਨੀ ਤੇ ਨਾਬਾਲਗ ਪੁੱਤ (ਵੀਡੀਓ ਵੀ ਦੇਖੋ)
ਸਮਰਾਲਾ ਦੇ ਨਜ਼ਦੀਕ ਪਿੰਡ ਕੋਟਾਲਾ ਵਿਖੇ ਇਹ ਦਰਦਨਾਕ ਘਟਨਾ ਵਾਪਰੀ, ਜਿਸ ਵਿੱਚ ਹਰਵਿੰਦਰ ਸਿੰਘ 43 ਸਾਲਾਂ ਨੇ ਅਪਣੀ ਪਤਨੀ ਜਸਵਿੰਦਰ ਕੌਰ 38 ਸਾਲ ਦੀ ਅਤੇ ਅਪਣੇ ਪੁੱਤਰ ਲਵਪ੍ਰੀਤ ਸਿੰਘ 17 ਸਾਲਾਂ ਨੌਜਵਾਨ ਨੂੰ ਤੇਜਧਾਰ ਹਥਿਆਰ ਨਾਲ ਵੱਢ ਟੁੱਕ ਦਿੱਤਾ। ਪਿੰਡ ਵਾਲਿਆ ਵਾਲਿਆ ਵੱਲੋ ਜਸਵਿੰਦਰ ਕੌਰ ਦੇ ਪੇਕੇ ਪਰਿਵਾਰ ਇਤਲਾਹ ਦਿੱਤੀ ਗਈ। ਜਿਸ ਤੇ ਜਸਵਿੰਦਰ ਕੌਰ ਦੇ ਭਰਾਵਾਂ ਵੱਲੋਂ ਕਾਈਨੌਰ ਤੋਂ ਪਿੰਡ ਪਹੁੰਚ ਕੇ ਦੋਵਾਂ ਨੂੰ ਖੇਤਾਂ ਵਿੱਚੋਂ ਚੱਕ ਕੇ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ, ਜਿਥੇ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕੀਤਾ ਗਿਆ। ਅਵਤਾਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਛੋਟੇ ਬੱਚੇ ਨੂੰ ਨਾਲ ਲੈ ਗਿਆ ਹੈ। ਜਿਸ ਦਾ ਨਾਮ ਜੋਤ ਸਿੰਘ 14 ਸਾਲਾਂ ਹੈ। ਤੇ ਉਹਨਾ ਦੱਸਿਆ ਕਿ ਉਹਨਾ ਦਾ ਜਵਾਈ ਨਸੇ ਦਾ ਆਦੀ ਹੈ ਉਸ ਨੇ ਨਸੇ ਕਾਰਨ ਹੀ ਉਸ ਦੀ ਭੈਣ ਅਤੇ ਭਾਣਜੇ ਦੇ ਹਮਲਾ ਕੀਤਾ ਹੈ ਉੱਥੇ ਹੀ ਉਹਨਾ ਦੋਸ਼ ਲਾਇਆ ਕੇ ਪਿੰਡ ਵਾਲਿਆ ਨੇ ਉਹਨਾ ਦੀ ਭੈਣ ਨੂੰ ਹਸਪਤਾਲ ਲ ਕੇ ਜਾਣ ਦੀ ਕੋਸਿਸ ਨਹੀਂ ਕੀਤੀ। ਤੇ ਪੁਲਸ ਨੂੰ ਜਾਣਕਾਰੀ ਦੇਣ ਦੇ ਬਾਦ ਵੀ ਪੁਲਸ ਨਹੀ ਪਹੁੰਚੀ।
ਉੱਥੇ ਸਿਵਲ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਪਿੰਡ ਕੋਟਲਾ ਢਾਹਾ ਤੋ ਆਇਆ ਹੈ ਜਿੱਸ ਚ ਇਕ ਮਾਂ ਪੁੱਤ ਨੂੰ ਜਖ਼ਮੀ ਹਾਲਤ ਚ ਲੇ ਕੇ ਆਏ ਸੀ ਜਿਨ੍ਹਾ ਦੀ ਹਲਾਤ ਜਿਆਦਾ ਖਰਾਬ ਹੋਣ ਕਰਕੇ ਉਹਨਾ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।