ਸਾਇਬਰ ਠੱਗਾਂ ਦੇ ਹੌਸਲੇ ਬੁਲੰਦ, DC ਦਾ ਬਣਾ ਲਿਆ ਫੇਕ ਅਕਾਊਂਟ (ਵੀਡੀਓ ਵੀ ਦੇਖੋ)
- ਫੇਕ ਅਕਾਊਂਟ ਦਾ ਪਤਾ ਚਲਦੇ ਹੀ ਸਾਇਬਰ ਸੈੱਲ ਨੂੰ ਕੀਤੀ ਸ਼ਿਕਾਇਤ
ਬਠਿੰਡਾ, 30 ਨਵੰਬਰ 2022 - ਸਾਈਬਰ ਠੱਗਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਇਸ ਦੀ ਤਾਜ਼ਾ ਉਦਾਹਰਣ ਬਠਿੰਡਾ ਵਿਖੇ ਵੇਖਣ ਨੂੰ ਮਿਲੀ, ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦੇ ਤਿੰਨ ਫੇਕ ਅਕਾਊਟ ਬਣਾ ਕੇ ਇਨ੍ਹਾਂ ਠੱਗਾਂ ਵੱਲੋਂ ਵੋਟਰ ਸੂਚੀ ਵਿੱਚ ਸ਼ਾਮਲ ਲੋਕਾਂ ਤੋਂ ਪੈਸੇ ਮੰਗੇ ਗਏ ਅਤੇ ਇਨ੍ਹਾਂ ਠੱਗਾਂ ਵੱਲੋਂ ਇੱਕ ਵਿਅਕਤੀ ਤੋਂ ਪੈਸੇ ਵੀ ਆਪਣੀ ਅਕਾਊਂਟ ਵਿਚ ਪਾਵਾ ਲਏ ਗਏ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਾਇਬਰ ਠੱਗਾਂ ਦੇ ਹੌਸਲੇ ਬੁਲੰਦ, ਦੇਖੋ ਕਿਸਦੇ ਬਣਾਏ ਸ਼ੋਸ਼ਲ ਮੀਡੀਆ 'ਤੇ 3 ਫੇਕ ਅਕਾਊਂਟ (ਵੀਡੀਓ ਵੀ ਦੇਖੋ)
ਇਸ ਦੀ ਜਾਣਕਾਰੀ ਖੁਦ ਡਿਪਟੀ ਕਮਿਸ਼ਨਰ ਬਠਿੰਡਾ ਨੇ ਸੋਸ਼ਲ ਮੀਡੀਆ ਅਕਾਊਂਟ ਦਿੱਤੀ, ਇਸ ਨੂੰ ਲੈ ਕੇ ਸ਼ਿਕਾਇਤ ਸਾਈਬਰ ਕਰਾਈਮ ਸੈੱਲ ਅਤੇ ਐਸ ਐਸ ਪੀ ਨੂੰ ਕੀਤੀ। ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਦੱਸਿਆ ਕਿ ਮੇਰਾ ਫੇਸਬੁੱਕ ਤੇ ਫੇਕ ਆਈਡੀ ਬਣਾ ਕੇ ਸ਼ਰਾਰਤੀ ਲੋਕ ਪੈਸੇ ਮੰਗ ਰਹੇ ਸਨ ਜਿਸ ਦਾ ਮੈਨੂੰ ਤੁਰੰਤ ਪਤਾ ਲੱਗਣ ਤੇ ਮੈਂ ਸਾਰੀ ਫੇਕ ਆਈਡੀਆਂ ਬੰਦ ਕਰਵਾ ਦਿੱਤੀਆਂ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ।
ਮੈਂ ਲੋਕਾਂ ਨੂੰ ਅਪੀਲ ਕਰਦਾ ਹਾ ਕਿ ਸ਼ਰਾਰਤੀ ਜਾਲਸਾਜਾਂ ਤੋਂ ਬਚੋ ਆਪਣੀ ਕੋਈ ਵੀ ਗੱਲ ਸੋਸ਼ਲ ਮੀਡੀਆ ਤੇ ਨਾ ਸ਼ੇਅਰ ਕਰੋ ਅਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦੇ ਦਿਓ। ਉਨ੍ਹਾਂ ਕਿਹਾ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਵਿਚ ਲੱਗੀਆਂ ਹੋਈਆਂ ਤਸਵੀਰਾਂ ਤੋਂ ਚੱਕ ਕੇ ਤੁਹਾਡੇ ਲੇਖ ਸ਼ੋਸ਼ਲ ਮੀਡੀਆ ਤੇ ਐਕਾਊਟ ਬਣਾਏ ਜਾਂਦੇ ਹਨ ਪਰ ਆਮ ਲੋਕਾਂ ਨੂੰ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੈਸੇ ਮੰਗਣ ਵਾਲੇ ਵਿਅਕਤੀ ਕੌਣ ਹਨ ਅਤੇ ਕੋਈ ਵੀ ਅਜਿਹੀ ਗੱਲ ਸਾਹਮਣੇ ਆਉਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤਿੰਨ ਫ਼ੇਕ ਅਕਾਊਂਟ ਬਣਾਏ ਗਏ ਸਨ ਉਹ ਤਿੰਨੇ ਬੰਦ ਕਰਵਾ ਦਿੱਤੇ ਗਏ ਹਨ
ਸਾਇਬਰ ਕਰਾਇਮ ਸੈੱਲ ਦੇ ਇੰਚਾਰਜ ਇਸ ਮਾਮਲੇ ਵਿਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਸਾਡੇ ਕੋਲੇ ਕੋਈ ਸ਼ਿਕਾਇਤ ਨਹੀਂ ਆਈ ਹੈ ਹੋ ਸਕਦਾ ਹੈ ਕਿ ਸਾਡੇ ਸੀਨੀਅਰ ਅਧਿਕਾਰੀਆਂ ਕੋਲ ਸ਼ਿਕਾਇਤ ਪਹੁੰਚੀ ਹੋਵੇ ਜਦੋਂ ਸਾਡੇ ਕੋਲ ਸ਼ਿਕਾਇਤ ਆਵੇਗੀ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ।