ਸਿਵਲ ਹਸਪਤਾਲ ਵਿਚੋਂ ਭੱਜੇ ਕੈਦੀ ਨੂੰ ਪੁਲਸ ਅਤੇ ਆਮ ਲੋਕਾਂ ਨੇ ਗੇਟ ਦੇ ਬਾਹਰੋਂ ਕੀਤਾ ਕਾਬੂ
ਰਿਪੋਰਟਰ::--- ਰੋਹਿਤ ਗੁਪਤਾ
ਗੁਰਦਾਸਪੁਰ, 25 ਅਕਤੂਬਰ 2022 - ਗੁਰਦਾਸਪੁਰ ਦੇ ਸਿਵਿਲ ਹਸਪਤਾਲ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਇਕ ਕੈਦੀ ਬਾਥਰੂਮ ਜਾਣ ਦਾ ਬਹਾਨਾ ਲਗਾ ਕੇ ਪੁਲਿਸ ਨੂੰ ਚਕਮਾਂ ਦੇਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਦ ਇਸ ਬਾਰੇ ਪੁਲੀਸ ਕਰਮਚਾਰੀਆਂ ਨੂੰ ਪਤਾ ਲੱਗਾ ਤਾਂ ਰੌਲਾ ਪਾਉਣ ਤੇ ਹਸਪਤਾਲ ਵਿਚ ਆਏ ਆਮ ਲੋਕਾਂ ਅਤੇ ਪੁਲਸ ਕਰਮਚਾਰੀਆਂ ਨੇ ਭੱਜ ਕੇ ਇਸ ਕੈਦੀ ਨੂੰ ਸਿਵਿਲ ਹਸਪਤਾਲ ਦੇ ਗੇਟ ਤੋਂ ਮੁੜ ਕਾਬੂ ਕੀਤਾ ਅਤੇ ਹਸਪਤਾਲ ਵਿਚ ਬਣਾਈ ਕੈਦੀ ਵਾਰਡ ਵਿੱਚ ਇਸਨੂੰ ਬੰਦ ਕਰ ਦਿੱਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਿਵਲ ਹਸਪਤਾਲ ਵਿਚੋਂ ਭੱਜੇ ਕੈਦੀ ਨੂੰ ਪੁਲਸ ਅਤੇ ਆਮ ਲੋਕਾਂ ਨੇ ਗੇਟ ਦੇ ਬਾਹਰੋਂ ਕੀਤਾ ਕਾਬੂ (ਵੀਡੀਓ ਵੀ ਦੇਖੋ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਦੀ ਨੂੰ ਫੜਨ ਵਾਲੇ ਇਕ ਨੌਜਵਾਨ ਅਤੇ ਸਿਵਲ ਹਸਪਤਾਲ ਦੀ ਕੈਦੀ ਵਾਰਡ ਦੀ ਇੰਚਾਰਜ ਸਟਾਫ ਨਰਸ ਮੋਨਿਕਾ ਨੇ ਦੱਸਿਆ ਕਿ ਇਹ ਕੈਦੀ ਦਾ ਨਾਮ ਗੁਰਜੀਤ ਸਿੰਘ ਹੈ ਜਿਸਦਾ ਸਿਵਿਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅੱਤੇ ਇਹ ਅੱਜ ਪੁਲਸ ਕਰਮਚਾਰੀਆਂ ਨੂੰ ਕਹਿ ਰਿਹਾ ਸੀ ਕਿ ਉਸ ਦੇ ਪੇਟ ਵਿਚ ਦਰਦ ਹੈ। ਜਿਸ ਲਈ ਇਸ ਨੂੰ ਚੈੱਕ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਇਸ ਕੈਦੀ ਨੇ ਕਿਹਾ ਕਿ ਉਸ ਨੇ ਬਾਥਰੂਮ ਜਾਣਾ ਹੈ। ਜਦ ਇਹ ਕੈਦੀ ਬਾਥਰੂਮ ਗਿਆ ਤਾਂ ਪੁਲੀਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਅਤੇ ਆਸਪਾਸ ਦੇ ਲੋਕਾਂ ਨੇ ਰੌਲਾ ਪਾ ਦਿੱਤਾ ਅਤੇ ਆਮ ਲੋਕਾਂ ਅਤੇ ਪੁਲਸ ਕਰਮਚਾਰੀਆਂ ਨੇ ਇਸ ਕੈਦੀ ਨੂੰ ਸਿਵਲ ਹਸਪਤਾਲ ਦੇ ਗੇਟ ਦੇ ਬਾਹਰੋਂ ਜਾ ਕੇ ਮੁੜ ਕਾਬੂ ਕਰ ਲਿਆ ਹੈ ਅਤੇ ਦੁਬਾਰਾ ਤੋਂ ਇਸ ਕੈਦੀ ਨੂੰ ਹਸਪਤਾਲ ਦੇ ਕੈਦੀ ਵਾਰਡ ਵਿਚ ਬੰਦ ਕਰ ਦਿੱਤਾ ਹੈ ।