ਸਿੱਖਾਂ ਦੇ ਰਾਸ਼ਟਰਪਤੀ ਸਿਰਫ ਗੁਰੂ ਗੋਬਿੰਦ ਸਿੰਘ ਜੀ ਹੀ ਹਨ - ਸਿਮਰਨਜੀਤ ਸਿੰਘ ਮਾਨ
ਕੁਲਵੰਤ ਸਿੰਘ ਬੱਬੂ
- ਸਿਮਰਨਜੀਤ ਸਿੰਘ ਮਾਨ ਦਾ ਰਾਜਪੁਰਾ ਪਹੁੰਚਣ ਤੇ ਜ਼ੋਰਦਾਰ ਸਵਾਗਤ
- ਜੇ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਨਾ ਬਚਾ ਸਕੀ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਮਾਤਰ ਭਾਸ਼ਾ ਲਈ ਲਹੌਰ ਪੰਜਾਬ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਅਸੀਂ ਭੇਜਾਂਗੇ- MP ਸਿਮਰਨਜੀਤ ਸਿੰਘ ਮਾਨ
ਰਾਜਪੁਰਾ 14 ਜੁਲਾਈ 2022 - ਸੰਗਰੂਰ ਲੋਕਸਭਾ ਜਿਮਨੀ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਦਿੱਲੀ ਸਹੁੰ ਚੁੱਕ ਸਮਾਗਮ ਵਿੱਚ ਪਹੁੰਚਣ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦਾ ਰਾਜਪੁਰਾ ਪਹੁੰਚਣ ਤੇ ਉਨ੍ਹਾਂ ਦਾ ਹਲਕਾ ਇੰਚਾਰਜ ਜਗਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਉਹਨਾਂ ਲੋਕਾਂ ਦੇ ਭਾਰੀ ਇਕੱਠ ਵਿੱਚ ਜੋਰਦਾਰ ਸਵਾਗਤ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਿੱਖਾਂ ਦੇ ਰਾਸ਼ਟਰਪਤੀ ਸਿਰਫ ਗੁਰੂ ਗੋਬਿੰਦ ਸਿੰਘ ਜੀ ਹੀ ਹਨ - ਸਿਮਰਨਜੀਤ ਸਿੰਘ ਮਾਨ (ਵੀਡੀਓ ਵੀ ਦੇਖੋ)
ਸਿਮਰਨਜੀਤ ਸਿੰਘ ਮਾਨ ਦਾ ਰਾਜਪਾ ਪਹੁੰਚਣ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਕੇ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਹੱਕ ਬਚਾਵਣ ਲਈ ਦਿੱਲੀ ਅਤੇ ਆਰ ਐਸ ਐਸ ਅਤੇ ਕਾਂਗਰਸ ਦੀਆਂ ਜਮਾਨਤਾਂ ਰੱਦ ਕਰਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਅਤੇ ਉਹਨਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਆਪਣੀ ਪੰਜਾਬ ਦੀ ਪਾਰਟੀ ਨੂੰ ਵੋਟ ਪਾਉਣ ਕਿਉਂਕਿ ਇਨ੍ਹਾਂ ਪਾਰਟੀਆਂ ਨੇ 70 ਸਾਲਾਂ ਵਿੱਚ ਨਾ ਤਾਂ ਤੁਹਾਡੇ ਪਾਣੀਆਂ ਦੇ ਮੁੱਦੇ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਬਚਾਇਆ ਹੈ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਤੁਹਾਡੇ ਇਨ੍ਹਾਂ ਹੱਕਾਂ ਤੇ ਸਦਾ ਪਹਿਰਾ ਦਿੰਦੀ ਹੈ।
ਰਾਸ਼ਟਰਪਤੀ ਚੋਣਾਂ ਦੇ ਸਬੰਧ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਰਾਸ਼ਟਰਪਤੀ ਇਕ ਸਦਨ ਦਾ ਮੁਖੀ ਹੈ ਉਹ ਸਿੱਖਾਂ ਦਾ ਰਾਸ਼ਟਰਪਤੀ ਨਹੀਂ ਹੈ ਸਿੱਖਾਂ ਦੇ ਰਾਸ਼ਟਰਪਤੀ ਸਿਰਫ ਗੁਰੂ ਗੋਬਿੰਦ ਸਿੰਘ ਜੀ ਹੀ ਹਨ।
ਪੰਜਾਬ ਦੇ ਵਿਗੜਦੇ ਲਾਅ ਐਂਡ ਆਰਡਰ ਤੇ ਉਨ੍ਹਾਂ ਕਿਹਾ ਕਿ ਉਸ ਲਈ ਪੰਜਾਬ ਦੀ ਜਨਤਾ ਜ਼ਿੰਮੇਵਾਰ ਹੈ ਜੋ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਮੰਗੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਤੁਹਾਨੂੰ ਹਸਾ ਸਕਦੀ ਚੁਟਕੁਲੇ ਸੁਣਾ ਸਕਦੀ ਹੈ ਇਹਨਾਂ ਨੂੰ ਸੱਤਾ ਚਲਾਉਣ ਬਾਰੇ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਰਕਾਰ ਆਪਣਾ ਚੰਡੀਗੜ੍ਹ ਤੋਂ ਵੀ ਹੱਕ ਖੋਹ ਲਵੇਗੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੀ ਹੈ ਅਤੇ ਪੰਜਾਬ ਦੀ ਹੀ ਰਹੇਗੀ ਉਨ੍ਹਾਂ ਕਿਹਾ ਕਿ ਸਾਡੇ ਬੱਚੇ ਪੜ੍ਹਨ ਲਈ ਚੀਨ, ਯੂਕਰੇਨ,ਅਮਰੀਕਾ ਜਾਂਦੇ ਹਨ ਜੇ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਚਲੀ ਗਈ ਤਾਂ ਆਉਣ ਵਾਲਾ ਸਮਾਂ ਦੂਰ ਨਹੀਂ ਜਦੋਂ ਲਾਹੌਰ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਲਈ ਸਾਨੂੰ ਪੰਜਾਬ ਤੋਂ ਬਾਹਰ ਜਾਣਾ ਪਵੇਗਾ। ਅਤੇ ਮੈਂ ਤਾਂ ਆਪਣੇ ਪੋਤੇ ਦਾ ਵੀ ਦਾਖਲਾ ਲਹੌਰ ਯੂਨੀਵਰਸਿਟੀ ਲਈ ਭੇਜ ਦਿੱਤਾ ਹੈ।