ਸੁਖਬੀਰ ਬਾਦਲ ਨੂੰ ਜ਼ਿਮਨੀ ਚੋਣ ਲਈ ਛੋਟ ਨਹੀਂ! ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਵੱਡਾ ਬਿਆਨ
ਚੰਡੀਗੜ੍ਹ, 23 ਅਕਤੂਬਰ 2024- ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਸੁਖਬੀਰ ਬਾਦਲ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਤਨਖ਼ਾਹ ਪੂਰੀ ਹੋਣ ਤੱਕ ਸੁਖਬੀਰ ਤਨਖਾਹੀਆ ਹੀ ਰਹੇਗਾ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ, ਦੀਵਾਲੀ ਤੋਂ ਬਾਅਦ ਹੀ ਸੁਖਬੀਰ ਤੇ ਕੋਈ ਫ਼ੈਸਲਾ ਲਿਆ ਜਾਵੇਗਾ। ਜਥੇਦਾਰ ਸਾਹਿਬ ਦੇ ਬਿਆਨ ਤੋਂ ਸਪੱਸ਼ਟ ਹੈ ਕਿ, ਸੁਖਬੀਰ ਬਾਦਲ ਜ਼ਿਮਨੀ ਚੋਣ ਵਿਚ ਹਿੱਸਾ ਨਹੀਂ ਲੈ ਸਕੇਗਾ, ਹਾਲਾਂਕਿ ਅਕਾਲੀ ਦਲ ਚਾਰ ਵਿਧਾਨ ਸਭਾ ਹਲਕਿਆਂ ਤੇ ਕਿਸਨੂੰ ਕਿਸਨੂੰ ਟਿਕਟ ਦਿੰਦਾ ਹੈ, ਇਸ ਬਾਰੇ ਹਾਲੇ ਜਾਣਕਾਰੀ ਆਉਣੀ ਬਾਕੀ ਹੈ।