ਸੁਧੀਰ ਸੂਰੀ ਕਤਲ ਮਾਮਲੇ ਵਿੱਚ ਭਾਜਪਾ ਵੀ ਨਿਤਰੀ ਸ਼ਿਵ ਸੈਨਾ ਦੇ ਹੱਕ ਵਿੱਚ
- ਭਾਜਪਾ ਦੇ ਲੀਡਰਾਂ ਨੇ ਕੀਤੀ ਪ੍ਰੈਸ ਵਾਰਤਾ ਕਿਹਾ ਸੂਰੀ ਦੇ ਪਰਿਵਾਰ ਨੂੰ ਮਿਲੇ ਇਨਸਾਫ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 5 ਨਵੰਬਰ 2022 - ਸੁਧੀਰ ਸੂਰੀ ਕਤਲ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ।ਸੁਧੀਰ ਸੂਰੀ ਕਤਲ ਮਾਮਲੇ ਵਿੱਚ ਭਾਜਪਾ ਵੀ ਸ਼ਿਵ ਸੈਨਾ ਦੇ ਹੱਕ ਵਿੱਚ ਅੱਗੇ ਆ ਗਈ ਹੈ। ਬਟਾਲਾ ਵਿੱਚ ਭਾਜਪਾ ਦੇ ਲੀਡਰਾਂ ਨੇ ਪ੍ਰੈਸ ਵਾਰਤਾ ਕਰ ਕਿਹਾ ਕਿ ਸੂਰੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸੂਰੀ ਹੱਤਿਆ ਕਾਂਡ ਦੀ ਜਾਂਚ ਸੀ ਬੀ ਆਈ ਤੋਂ ਕਰਵਾ ਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਅਤੇ ਸੂਰੀ ਪਰਿਵਾਰ ਦੀਆਂ ਸਾਰੀਆਂ ਮੰਗਾਂ ਤੇ ਵੀ ਵਿਚਾਰ ਹੋਣਾ ਚਾਹੀਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਸੁਧੀਰ ਸੂਰੀ ਕਤਲ ਮਾਮਲੇ ਵਿੱਚ ਭਾਜਪਾ ਵੀ ਨਿਤਰੀ ਸ਼ਿਵ ਸੈਨਾ ਦੇ ਹੱਕ ਵਿੱਚ (ਵੀਡੀਓ ਵੀ ਦੇਖੋ)
ਭਾਜਪਾ ਦੇ ਉਘੇ ਆਗੂ ਸਾਬਕਾ ਜਿਲਾ ਪ੍ਰਧਾਨ,ਸਾਬਕਾ ਨਗਰ ਕੌਂਸਿਲ ਪ੍ਰਧਾਨ ਅਤੇ ਹਲਕਾ ਮੁਕੇਰੀਆਂ ਦੇ ਮੌਜ਼ੂਦਾ ਭਾਜਪਾ ਪ੍ਰਭਾਰੀ ਨਰੇਸ਼ ਮਹਾਜਨ ਅਤੇ ਭਾਜਪਾ ਦੇ ਦੂਸਰੇ ਅਹੁਦੇਦਾਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਕਲ ਕੜੀ ਸੁਰੱਖਿਆ ਦੇ ਵਿੱਚ ਸੁਧੀਰ ਸੂਰੀ ਦਾ ਕਤਲ ਇਕ ਵਿਅਕਤੀ ਵਲੋਂ ਸ਼ਰੇਆਮ ਕਰ ਦਿਤਾ ਜਾਂਦਾ ਹੈ ਉਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਪੰਜਾਬ ਨੂੰ ਦੁਬਾਰਾ 1984 ਵਾਲੇ ਦੌਰ ਵਲ ਲਿਜਾਇਆ ਜਾ ਰਿਹਾ ਹੈ।
ਇਸ ਵੇਲੇ ਪੰਜਾਬ ਦੇ ਇਹ ਹਾਲਾਤ ਬਣ ਚੁਕੇ ਹਨ ਕਿ ਪੰਜਾਬ ਵਿੱਚ ਆਮ ਵਿਅਕਤੀ ਤਾਂ ਕੀ ਕੋਈ ਨੇਤਾ ਅਤੇ ਮਸ਼ਹੂਰ ਹਸਤੀਆਂ ਵੀ ਸੁਰੱਖਿਅਤ ਨਹੀਂ ਹਨ।ਉਹਨਾ ਕਿਹਾ ਕਿ ਪੰਜਾਬ ਸਰਕਾਰ ਅਤੇ ਉਸਦੇ ਲੀਡਰ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਹਨ ਪਰ ਕਿਸੇ ਨੂੰ ਜਨਤਾ ਦੀ ਕੋਈ ਪ੍ਰਵਾਹ ਨਹੀਂ । ਉਹਨਾਂ ਕਿਹਾ ਕਿ ਆਪ ਸਰਕਾਰ ਦੇ ਬਣਦੇ ਹੀ ਪੰਜਾਬ ਅੰਦਰ ਗਾਇਕਾਂ , ਖਿਡਾਰੀਆਂ ਅਤੇ ਰਾਜਨੀਤਕ ਨੇਤਾਵਾਂ ਦੇ ਕਤਲ ਹੋ ਰਹੇ ਹਨ,ਸ਼ਰੇਆਮ ਲੁੱਟਾਂ ਖੋਆ ਹੋ ਰਹੀਆਂ ਹਨ ,ਲੋਕਾਂ ਦੀਆਂ ਮਿਹਨਤ ਦੀਆਂ ਕਮਾਈਆਂ ਪਿਸਤੌਲਾਂ ਦੀਆਂ ਨੋਕਾਂ ਤੇ ਲੁੱਟੀਆਂ ਜਾ ਰਹੀਆਂ ਹਨ ਅਤੇ ਸਰਕਾਰ ਬਦਲਾਵ ਦਾ ਰਾਗ ਅਲਾਪ ਰਹੀ ਹੈ।
ਉਹਨਾ ਕਿਹਾ ਕਿ ਇਹਨਾਂ ਕਤਲਾਂ ਪਿੱਛੇ ਡੂੰਘੀ ਸਾਜਿਸ਼ ਦੀ ਬਦਬੂ ਆ ਰਹੀ ਹੈ ਅਤੇ ਇਸਦੀ ਗੰਭੀਰਤਾ ਨਾਲ ਉੱਚ ਜਾਂਚ ਏਜੇਂਸੀ ਕੋਲੋ ਜਾਂਚ ਹੋਣੀ ਚਾਹੀਦੀ ਹੈ।ਦੂਸਰੇ ਪਾਸੇ ਉਹਨਾ ਮੁੱਖ ਮੰਤਰੀ ਦੇ ਅਹੁਦੇ ਨੂੰ ਲੈਕੇ ਵੀ ਰਾਘਵ ਚੱਢਾ ਤੇ ਸਵਾਲ ਕਰਦੇ ਕਿਹਾ ਕਿ ਮੁੱਖ ਮੰਤਰੀ ਤਾਂ ਭਗਵੰਤ ਮਾਨ ਹੈ ਲੇਕਿਨ ਸਰਕਾਰ ਰਾਘਵ ਚੱਢਾ ਜਿਹਨਾਂ ਨੂੰ ਬਿਨਾਂ ਵਜ੍ਹਾ ਚੇਅਰਮੇਨ ਬਣਾਇਆ ਗਿਆ ਹੈ ਉਹ ਚਲਾ ਰਹੇ ਹਨ।