ਸੂਬੇ ਅੰਦਰ ਕਿਸਾਨਾਂ ਨੂੰ ਆਰਗੇਨਿਕ ਖੇਤੀ ਵੱਲ ਮੋੜ ਲਿਆਉਣਾ ਸਾਡਾ ਮੁੱਖ ਟੀਚਾ - ਕੁਲਦੀਪ ਧਾਲੀਵਾਲ
- ਜਲਦ ਹੀ ਸੂਬੇ ਵਿਚ ਆਰਗੈਨਿਕ ਫਾਰਮਿੰਗ ਬੋਰਡ ਦੀ ਸਥਾਪਨਾ ਕਰਾਂਗੇ,,,,, ਕੁਲਤਾਰ ਸਿੰਘ ਸੰਧਵਾ
- punjabi university ਪਟਿਆਲਾ ਵਿੱਚ ਖੇਤੀ ਵਿਰਾਸਤ ਮਿਸ਼ਨ ਵੱਲੋਂ ਭੂਮੀ ਪ੍ਰੋਜੈਕਟ ਕੀਤਾ ਲਾਂਚ
- ਕਿਸਾਨਾਂ ਨੇ ਵਾਤਾਵਰਨ ਦੀ ਸੰਭਾਲ ਧਰਤੀ ਨੂੰ ਜ਼ਹਿਰ ਮੁਕਤ ਖੁਰਾਕ ਆਰਗੈਨਿਕ ਪ੍ਰਣਾਲੀ ਪਾਣੀ ਦੀ ਬੱਚਤਅਤੇ ਨਾੜ ਨੂੰ ਅੱਗ ਨਾ ਲਾਉਣ ਦੀ ਕੀਤੀ ਚਰਚਾ
ਰਿਪੋਰਟਰ
ਬਿਕਰਮਜੀਤ ਸਿੰਘ
ਪਟਿਆਲਾ, 8 ਅਗਸਤ 2022 - ਖੇਤੀ ਵਿਰਾਸਤ ਮਿਸ਼ਨ ਅਤੇ ਬਿਰਲਾ ਮੈਮੋਰੀਅਲ ਸੋਸਾਇਟੀ ਵੱਲੋਂ punjabi university ਪਟਿਆਲਾ ਵਿੱਚ ਪ੍ਰੋਜੈਕਟ ਭੂਮੀ ਲਾਂਚ ਕੀਤਾ ਗਿਆ। ਸਮਾਗਮ ਵਿੱਚ ਪੁੱਜੇ ਵਿਧਾਨ ਸਭਾ ਦੀ ਸਪੀਕਰ ਕਰਤਾਰ ਸਿੰਘ ਸੰਧਵਾ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਭਰਵਾਂ ਸਵਾਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਕਰਤਾ-ਧਰਤਾ ਉਮਿੰਦਰ ਦੱਤ ਵੱਲੋਂ ਕੀਤਾ ਗਿਆ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ।
ਅਜੋਕੀ ਖੇਤੀਬਾੜੀ ਦੀ ਵਿਗੜੀ ਸਿਹਤ ਚਿੰਤਾ ਪ੍ਰਗਟ ਕਰਦੇ ਹੋਏ ਵਾਤਾਵਰਨ ਦੀ ਸੰਭਾਲ ਆਰਗੈਨਿਕ ਪ੍ਰਣਾਲੀ ਪ੍ਰਣਾਲੀ ਪਾਣੀ ਦੀ ਬੱਚਤ ਅਤੇ ਨਾੜ ਨੂੰ ਅੱਗ ਨਾ ਲਾਉਣ ਪ੍ਰਤੀ ਵਿਸ਼ੀਆਂ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਨਿਰਮਲ ਸਿੰਘ ਭੋਤਨਾ ਗੁਰਮੇਲ ਸਿੰਘ ਬਹਿਬਲਪੁਰ ਜੈ ਸਿੰਘ ਪਟਿਆਲਾ ਜਰਨੈਲ ਸਿੰਘ ਮਨਦੀਪ ਸਿੰਘ ਵੋਹਰਾ ਨੀਂ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਖੇਤੀ ਦੀ ਸਿਹਤ ਵਿਗਾੜਣ ਵਿੱਚ ਜੁੰਮੇਵਾਰ ਹਾਂ ਪੈਸਟੀਸਾਈਡ ਨੇ ਭੋਜਨ ਦੀ ਦੁਰਦਸ਼ਾ ਮਾੜੀ ਕਰ ਦਿੱਤੀ ਹੈ ਜ਼ਹਿਰੀਲੀਆਂ ਚੀਜ਼ਾਂ ਦਾ ਵਰਤਾਰਾ ਕੁਦਰਤੀ ਸਰੋਤਾਂ ਭੋਜਨ ਲੜੀ ਲਈ ਘਾਤਕ ਸਿੱਧ ਹੋ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸੂਬੇ ਅੰਦਰ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਮੋੜ ਲਿਆਉਣਾ ਸਾਡਾ ਮੁੱਖ ਟੀਚਾ - ਕੁਲਦੀਪ ਧਾਲੀਵਾਲ (ਵੀਡੀਓ ਵੀ ਦੇਖੋ)
ਉਥੇ ਹੀ ਜੰਗਲੀ ਜੀਵ-ਜਾਤੀਆਂ ਵੀ ਖਤਮ ਹੋ ਰਹੇ ਹਨ ਅਤੇ 70 ਪਰਸੇਂਟ ਉਹ ਕੀਟ-ਪਤੰਗੇਜੋ ਫਸਲਾਂ ਲਈ ਲਾਭਦਾਇਕ ਹੁੰਦੇ ਹਨ ਉਹ ਵੀ ਨਹੀਂ ਰਹੇ ਘਾਤਕ ਬੀਮਾਰੀਆਂ ਸਹੇੜੀਆਲਿਆ ਤੇ ਵੱਡੇ-ਵੱਡੇ ਕੈਸਰ ਦੇ hospital ਸੂਬੇ ਅੰਦਰ ਬਣਾ ਲਏ ਹਨਔਰਤਾਂ ਦੀ ਪ੍ਰਜਣਨ ਕਿਰਿਆ ਤੇ ਵੀ ਮਾੜਾ ਪ੍ਰਭਾਵ ਪਿਆ ਹੈ ਸਭਨਾਂ ਬੁਲਾਰਿਆਂ ਨੇ ਹੋਕਾ ਦਿੱਤਾ ਧਰਤੀ ਸਾਡੀ ਮਾਂ ਹੈ ਸਾਨੂੰ ਮਿਲ ਕੇ ਇਸ ਦੀ ਸਿਹਤ ਨੂੰ ਕੀ ਕਰਨਾ ਪਵੇਗਾ।
ਖੇਤੀ ਵਿਰਾਸਤ ਮਿਸ਼ਨ ਤੇ ਪ੍ਰਬੰਧਕ ਉਮੇਂਦਰ ਦੱਤ ਨੇ ਦੱਸਿਆ ਕਿ ਇਹ ਮਿਸ਼ਨ 170 ਪਿੰਡਾਂ ਵਿੱਚ ਕੰਮ ਕਰ ਰਿਹਾ ਹੈ ਅਤੇ ਪਰਾਲੀ ਸਾੜਨ ਦੇ ਸਬੰਧ ਵਿੱਚ 800 ਕਿਸਾਨਾਂ ਦੇ ਵਿਵਹਾਰ ਨੂੰ ਉਹਨਾਂ ਨੇ ਪਰਖ ਕੇ ਉਹਨਾਂ ਦੀ ਪਰਾਲੀ ਸਾੜਨ ਵਾਲੀ ਮਾਨਸਿਕਤਾ ਤੇ ਸਮੀਖਿਆ ਕੀਤੀ ਹੈ ਉਨ੍ਹਾਂ ਕਿਹਾ ਕਿ 26ਤਰ੍ਹਾਂ ਦੇ ਪੈਸਟੀਸਾਈਡ ਸਾਡੇ ਖੂਨ ਵਿਚ ਘੁਲ ਗਏ ਹਨ 18 ਪ੍ਰਤਿਸ਼ਤ ਪੈਸਟੀਸਾਈਡ ਅਸੀਂ ਪੰਜਾਬ ਵਿੱਚ ਇਕੱਲੇ ਵਰਤਦੇ ਹਾਂ ਸਾਨੂੰ ਆਰਗੇਨਿਕ ਖੇਤੀ ਵੱਲ ਮੁੜਨਾ ਹੀ ਪਵੇਗਾ ਅਤੇ ਪਾਣੀ ਦੀ ਬੱਚਤ ਕਰਨ ਦੇ ਨਾਲ-ਨਾਲ ਫ਼ਸਲੀ ਚੱਕਰ ਵਿੱਚੋਂ ਵੀ ਬਾਹਰ ਆਉਣ ਦੀ ਲੋੜ ਹੈ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੀ ਖੇਤੀ ਤੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਝੋਨਾ ਮੁਨਾਫੇ ਦੀ ਦੌੜ ਦੀ ਉਪਜ ਹੈ ਇਸ ਦਾ ਬਦਲ ਵੀ ਸਾਨੂੰ ਮਿਲ ਕੇ ਲਭਣਾ ਹੋਵੇਗਾ।
ਧਾਲੀਵਾਲ ਨੇ ਕਿਹਾ ਕਿ ਸਾਨੂੰ ਨਰਮਾ ਤੇ ਗੰਨਾ ਬਚਾਉਣ ਦੀ ਵੀ ਲੋੜ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰੀਫ ਵਿੱਚ ਉਨ੍ਹਾਂ ਨੇ ਕਿਹਾ ਕਿ ਨੀਤੀ ਆਯੋਗ ਦੀ ਬੈਠਕ ਵਿਚ ਪੰਜਾਬ ਦੇ ਮਸਲਿਆਂ ਤੇ ਚਰਚਾ ਕੀਤੀ ਪਿਛਲੀ ਸਰਕਾਰ ਵੇਲੇ ਪੰਜ ਸਾਲਾਂ ਵਿਚ ਖੇਤੀਬਾੜੀ ਦੀ ਕੋਈ ਵੀ ਬੈਠਕ ਨਾ ਹੋਣ ਦਾ ਗਿਲਾ ਵੀ ਜ਼ਾਹਿਰ ਕੀਤਾ ਅਤੇ ਖੇਤੀਬਾੜੀਸਬਸਿਡੀਆਂ ਲੈਣ ਵਾਲੇ ਕਿਸਾਨਾਂ ਨੂੰ ਵੀ ਰਗੜੇ ਲਾਏ ਖੇਤੀ ਨੂੰ ਸੁਧਾਰਨ ਲਈ ਉਨ੍ਹਾਂ ਕਿਹਾ ਕਿ ਅਸੀਂ ਆਰਗੈਨਿਕ ਖੇਤੀ ਤੇ ਆਰਗੈਨਿਕ ਬੀਜ ਵੱਲ ਧਿਆਣ ਦਵਾਂਗੇ।
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਦੱਸਿਆ ਕੀ ਉਨ੍ਹਾਂ ਇਸ ਸਮਾਗਮ ਵਿੱਚ ਪਹੁੰਚ ਕੇ ਮਾਣ ਮਹਿਸੂਸ ਕੀਤਾ ਹੈ ਅਤੇ ਵਿਰਲੇ ਕਿਰਸਾਣ ਜੋ ਸੂਝਵਾਨ ਬਣ ਕੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਬਚਾਉਣ ਦਾ ਹੋਕਾ ਦੇ ਰਹੇ ਹਨ ਸਰਕਾਰ ਉਹਨਾਂ ਦਾ ਸਨਮਾਨ ਕਰੇਗੀ ਅਤੇ ਉਹਨਾਂ ਕਿਹਾ ਕਿ ਸੂਬੇ ਵਿਚ ਆਰਗੈਨਿਕ ਫਾਰਮਿੰਗ board ਜਲਦ ਹੀ ਬਣਾਵਾਂਗੇ ਨਾਲ ਹੀ ਉਨ੍ਹਾਂ ਨੇ ਸਹਿਕਾਰੀ ਸਭਾਵਾਂ ਵਿੱਚੋਂ ਸਿਆਸਤ ਖਤਮ ਕਰਕੇ ਕਿਸਾਨਾਂ ਨੂੰ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਦੀ ਗੱਲ ਵੀ ਕਹੀ।
ਇਸ ਮੌਕੇ ਕਈ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਆਏ ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਸਨਮਾਨ ਵੀ ਕੀਤਾ ਗਿਆ।